
Pushkar Singh Dhami : ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
Uttarakhand CM Pushkar Singh Dhami paid obeisance at Sri Harmandir Sahib wearing a turban; ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਸਤਾਰ ਸਜਾ ਕੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਮੇਰਾ ਸੁਭਾਗ ਹੈ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਹਾਂ।
ਇਹ ਵੀ ਪੜ੍ਹੋ: Nawanshahr News: ਨਵਾਂਸ਼ਹਿਰ ਦੇ ਗੁਰਦੁਆਰਾ ਸਾਹਿਬ 'ਚ ਲੱਗੀ ਅੱਗ, ਗੁਰੂ ਗ੍ਰੰਥ ਸਾਹਿਬ ਜੀ ਦੇ ਨੁਕਸਾਨੇ ਗਏ ਤਿੰਨ ਪਾਵਨ ਸਰੂਪ
ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਬਹੁਤ ਸਾਰੇ ਵਿਕਾਸ ਦੇ ਕਾਰਜ਼ ਚੱਲ ਰਹੇ ਹਨ ਜਿਨ੍ਹਾਂ ਵਿਚੋਂ ਰੇਲਵੇ ਲਾਈਨ ਵਿਛਾਉਣ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ੍ਹ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪੰਜ ਦਿਨ ਤੋਂ ਪੰਜਾਬ ਦੇ ਅੰਦਰ ਚੋਣ ਪ੍ਰਚਾਰ ਕਰ ਰਿਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਵੱਡੀ ਗੱਲ ਇਹ ਹੈ ਕਿ ਪੰਜਾਬ ਵਿਚ 13 ਸੀਟਾਂ ਭਾਜਪਾ ਨੂੰ ਮਿਲਣਗੀਆਂ।
ਇਹ ਵੀ ਪੜ੍ਹੋ: Punjab News: ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਸਦਮਾ, ਵੱਡੇ ਭਰਾ ਦਾ ਹੋਇਆ ਦਿਹਾਂਤ
ਉਨ੍ਹਾਂ ਕਿਹਾ ਕਿ ਗੋਬਿੰਦ ਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ ਪੈਦਲ ਚੜ੍ਹਾਈ ਬਜ਼ੁਰਗਾਂ,ਬੱਚਿਆਂ ਅਤੇ ਲੋੜਵੰਦਾਂ ਲਈ ਕਠਿਨ ਹੈ। ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਚੜਾਈ ਨੂੰ ਸੁਖਾਲਾ ਕਰਨ ਲਈ ਰੋਪਵੇ ਲਗਾਉਣ ਲਈ ਪ੍ਰੋਜੈਕਟ ਨੂੰ ਹਾਂ ਕੀਤੀ ਸੀ, ਰੋਪਵੇ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਅਤੇ ਜਲਦ ਹੀ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਰਿਸ਼ੀਕੇਸ਼ ਤੋਂ ਕਰਨਪ੍ਰਯਾਗ ਤੱਕ ਰੇਲ ਮਾਰਗ ਦਾ ਕੰਮ ਮੁਕੰਮਲ ਹੋਣ ਜਾ ਰਿਹਾ ਹੈ ਅਗਲੇ ਸਾਲ ਇਹ ਰੇਲ ਮਾਰਗ ਵੀ ਆਰੰਭ ਹੋ ਜਾਵੇਗਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from A fire broke out in the Gurdwara Sahib of Nawanshahr News, stay tuned to Rozana Spokesman)