ਸਾਬਕਾ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਨਹੀਂ ਰਹੇ
Published : Jun 29, 2018, 10:27 am IST
Updated : Jun 29, 2018, 10:27 am IST
SHARE ARTICLE
Former Finance Minister Surinder Singla
Former Finance Minister Surinder Singla

ਬਠਿੰਡਾ ਦੇ ਵਿਕਾਸ ਪੁਰਸ਼ ਵਜੋਂ ਸ਼ਹਿਰ ਦੇ ਲੋਕਾਂ ਦੇ ਦਿਲਾਂ 'ਚ ਵਿਸੇਸ ਥਾਂ ਬਣਾਉਣ ਵਾਲੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਸੁਰਿੰਦਰ ਸਿੰਗਲਾ ਦਾ.......

ਬਠਿੰਡਾ : ਬਠਿੰਡਾ ਦੇ ਵਿਕਾਸ ਪੁਰਸ਼ ਵਜੋਂ ਸ਼ਹਿਰ ਦੇ ਲੋਕਾਂ ਦੇ ਦਿਲਾਂ 'ਚ ਵਿਸੇਸ ਥਾਂ ਬਣਾਉਣ ਵਾਲੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਸੁਰਿੰਦਰ ਸਿੰਗਲਾ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਕਰੀਬ 78 ਸਾਲਾਂ ਦੇ ਸ਼੍ਰੀ ਸਿੰਗਲਾ ਪਿਛਲੇ ਕੁੱਝ ਦਿਨਾਂ ਤੋਂ ਏਮਜ਼ ਵਿਚ ਦਾਖ਼ਲ ਸਨ। ਉਹ ਅਪਣੇ ਪਿਛੇ ਪਤਨੀ ਤੋਂ ਇਲਾਵਾ ਇੱਕ ਪੁੱਤਰ ਅਤੇ ਇੱਕ ਧੀ ਛੱਡ ਗਏ। ਉਨ੍ਹਾਂ ਦੇ ਅਤਿ ਨਜ਼ਦੀਕੀ ਮੰਨੇ ਜਾਣ ਵਾਲੇ ਅਨਿਲ ਭੋਲਾ ਨੇ ਦਸਿਆ ਕਿ ਸ਼੍ਰੀ ਸਿੰਗਲਾ ਦਾ ਅੰਤਿਮ ਸੰਸਕਾਰ ਭਲਕੇ ਦਿੱਲੀ ਦੇ ਲੋਧੀ ਰੋਡ ਸਥਿਤ ਸ਼ਮਸਾਨ ਘਾਟ ਵਿਚ ਕੀਤਾ ਜਾਵੇਗਾ। 

ਸਾਬਕਾ ਪ੍ਰਧਾਨ ਡਾ ਮਨਮੋਹਨ ਸਿੰਘ ਦੇ ਵਿਦਿਆਰਥੀ ਅਤੇ ਨੇੜਲੇ ਰਹੇ ਸੁਰਿੰਦਰ ਸਿੰਗਲਾ ਦੇਸ 'ਚ ਆਰਥਿਕ ਮਾਮਲਿਆਂ ਦੇ ਉਘੇ ਮਾਹਰ ਮੰਨੇ ਜਾਂਦੇ ਸਨ। 
ਪਿਛਲੀ ਕੈਪਟਨ ਸਰਕਾਰ ਦੌਰਾਨ ਸ਼੍ਰੀ ਸਿੰਗਲਾ ਨੂੰ ਕੇਂਦਰ 'ਚ ਮਨਮੋਹਨ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਹੀ ਉਨ੍ਹਾਂ ਦੇ ਕਹਿਣ ਉਪਰ ਵਿਤ ਮੰਤਰੀ ਬਣਾਇਆ ਗਿਆ ਸੀ। ਉਂਜ ਉਹ ਇਸਤੋਂ ਪਹਿਲਾਂ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਸਨ ਤੇ ਇੱਕ ਵਾਰ ਉਨ੍ਹਾਂ ਅੰਮ੍ਰਿਤਸਰ ਤੋਂ ਨਵਜੋਤ ਸਿੰਘ ਸਿੱਧੂ ਦੇ ਵਿਰੁਧ ਲੋਕ ਸਭਾ ਦੀ ਚੋਣ ਵੀ ਲੜੀ ਸੀ। ਸਾਲ 2002 ਤੋਂ 2007 ਦਰਮਿਆਨ ਸ਼੍ਰੀ ਸਿੰਗਲਾ ਵਲੋਂ ਬਠਿੰਡਾ ਸ਼ਹਿਰ ਕੀਤੇ ਵਿਕਾਸ ਕੰਮਾਂ ਨੂੰ ਲੋਕਾਂ ਵਲੋਂ

ਅਜ ਵੀ ਯਾਦ ਕੀਤਾ ਜਾਂਦਾ ਹੈ। ਨਗਰ ਕੋਂਸਲ ਤੋਂ ਬਠਿੰਡਾ ਨਗਰ ਨਿਗਮ ਵੀ ਉਨ੍ਹਾਂ ਦੁਆਰਾ ਬਣਾਇਆ ਗਿਆ। ਇਸੇ ਤਰ੍ਹਾਂ ਬਠਿੰਡਾ ਦਾ ਅਤਿ ਆਧੁਨਿਕ ਜੂਡੀਸ਼ੀਅਲ ਕੰਪਲੈਕਸ ਬਣਾਉਣ ਵਿਚ ਵੀ ਸ਼੍ਰੀ ਸਿੰਗਲਾ ਦਾ ਵੱਡਾ ਯੋਗਦਾਨ ਸੀ। ਸ਼ਹਿਰ ਵਿਚ ਬਣੇ ਕਈ ਓਵਰ ਬ੍ਰਿਜ ਅਤੇ ਪਰਸਰਾਮ ਨਗਰ ਦਾ ਅੰਡਰ ਬ੍ਰਿਜ ਵੀ ਉਨ੍ਹਾਂ ਵਲੋਂ ਅਪਣੈ ਕਾਰਜ਼ਕਾਲ ਵਿਚ ਸ਼ੁਰੂ ਕਰਵਾਇਆ ਗਿਆ ਸੀ। ਸਾਲ 2017 ਦੀਆਂ ਵਿਧਾਨ ਸਭਾ ਚੌਣਾਂ 'ਚ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੀ ਸਿੰਗਲਾ ਨੂੰ ਬਠਿੰਡਾ ਤੋਂ ਟਿਕਟ ਦੇਣ ਦੀ ਹਿਮਾਇਤ ਕੀਤੀ ਸੀ ਪ੍ਰੰਤੂ ਪੈਰਾਲਾਈਜ ਦਾ ਹਮਲਾ ਹੋਣ ਕਾਰਨ

ਉਹ ਸਿਆਸੀ ਰੰਗ ਮੰਚ ਤੋਂ ਕੁੱਝ ਸਮੇਂ ਲਈ ਦੂਰ ਹੋ ਗਏ ਸਨ। ਉਨ੍ਹਾਂ ਦੀ ਮੌਕ ਉਪਰ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਅਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਹਿਤ ਸ਼ਹਿਰ ਦੇ ਸਮੁੱਚੇ ਕਾਂਗਰਸੀਆਂ ਨੇ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੰਗਲਾ ਦੀ ਮੌਤ  ਨਾਲ ਕਾਂਗਰਸ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸੁਰਿੰਦਰ ਸਿੰਗਲਾ ਦੀ ਬਠਿੰਡਾ ਸ਼ਹਿਰ ਨੂੰ ਵੱਡੀ ਦੇਣ ਹੈ।  ਸ: ਬਾਦਲ ਨੇ ਕਿਹਾ ਕਿ ਸ਼ਹਿਰ ਨੂੰ ਸੁਰਿੰਦਰ ਸਿੰਗਲਾ ਦੇ ਸੁਪਨਿਆਂ ਦਾ ਸ਼ਹਿਰ ਬਣਾਇਆ ਜਾਵੇਗਾ।ਇਸ ਤੋਂ ਇਲਾਵਾ ਸੀਨੀਅਰ ਕਾਂਗਰਸ ਆਗੂ ਅਸ਼ੋਕ ਕੁਮਾਰ , ਜੈਜੀਤ ਜੌਹਲ,ਚਿੰਰਜੀ ਲਾਲ ਗਰਗ,

ਮੋਹਨ ਲਾਲ ਝੂੰਬਾ,ਅਰੁਣ ਵਧਾਵਣ,ਜਗਰੂਪ ਗਿੱਲ, ਰਾਜਨ ਗਰਗ, ਪਵਨ ਮਾਨੀ, ਕੇਕੇ ਅਗਰਵਾਲ,ਸਤਪਾਲ ਭਟੇਜਾ,ਰਣਜੀਤ ਗਰੇਵਾਲ,ਇੰਦਰ ਸਾਹਨੀ,ਦਰਸ਼ਨ ਘੂੱਦਾ, ਹਰਪਾਲ ਸਿੰਘ ਬਾਵਜਾ, ਅਨੀਲ ਭੋਲਾ,ਬਲਰਾਜ ਪੱਕਾ,ਹਰਵਿੰਦਰ ਸਿੰਘ ਲਾਡੀ ਹਲਕਾ ਇੰਚਾਰਜ਼ ਬਠਿੰਡਾ ਦਿਹਾਤੀ, ਟਹਿਲ ਸਿੰਘ ਸੰਧੂ, ਬਲਜਿੰਦਰ ਸਿੰਘ ਠੇਕੇਦਾਰ, ਜਗਰਾਜ ਸਿੰਘ ਐਮਸੀ,ਬੇਅੰਤ ਸਿੰਘ,ਮਲਕੀਤ ਸਿੰਘ,ਪਿਰਥੀਪਾਲ ਸਿੰਘ ਜਲਾਲ ਅਤੇ ਵਿੱਤ ਮੰਤਰੀ ਦੇ ਮੀਡੀਆ ਸਲਾਹਕਾਰ ਹਰਜੋਤ ਸਿੰਘ ਸਿੱਧੂ ਅਤੇ ਚਮਕੌਰ ਮਾਨ ਨੇ ਸਾਬਕਾ ਖਜ਼ਾਨਾ ਮੰਤਰੀ ਸੁਰਿੰਦਰ ਸਿੰਗਲਾ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

ਮੁੱਖ ਮੰਤਰੀ ਨੇ ਸਿੰਗਲਾ ਦੀ ਮੌਤ 'ਤੇ ਦੁੱਖ ਪ੍ਰਗਟਾਇਆ 
ਅੱਜ ਸਰਕਾਰੀ ਦਫ਼ਤਰ ਰਹਿਣਗੇ ਬੰਦ
ਚੰਡੀਗੜ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ  ਸਾਬਕਾ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਦੀ ਮੌਤ 'ਤੇ ਡੁੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੇ ਵਿਛੋੜੇ ਨੂੰ ਕਾਂਗਰਸ ਪਾਰਟੀ ਦੇ ਨਾਲ-ਨਾਲ ਆਪਣੇ ਲਈ ਵੀ ਨਿੱਜੀ ਘਾਟਾ ਦੱਸਿਆ ਹੈ।

ਮੁੱਖ ਮੰਤਰੀ ਨੇ ਵਿਛੜੀ ਆਤਮਾ ਦੇ ਸਤਿਕਾਰ ਵਜੋਂ ਸ਼ੁਕਰਵਾਰ ਨੂੰ ਸੂਬਾ ਸਰਕਾਰ ਦੇ ਸਾਰੇ ਦਫ਼ਤਰਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਪੰਜਾਬ ਭਵਨ, ਨਵੀਂ ਦਿੱਲੀ ਦੀ ਰੈਜੀਡੈਂਟ ਕਮਿਸ਼ਨਰ ਰਾਖੀ ਗੁਪਤਾ ਨੇ ਪੰਜਾਬ ਸਰਕਾਰ ਦੀ ਤਰਫੋ ਸੁਰਿੰਦਰ ਸਿੰਗਲਾ ਦੀ ਦੇਹ 'ਤੇ ਪੁਸ਼ਪ ਮਾਲਾ ਭੇਂਟ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement