
ਅੱਜ ਮੋਗਾ ਦੇ ਨੇੜਲੇ ਕਸਬਾ ਕੋਟ ਈਸੇ ਖਾਂ ਇਲਾਕੇ'ਚ ਰਹਿੰਦੇ ਪਰਵਾਰ ਕੁਲਦੀਪ ਸਿੰਘ ਖ਼ਾਲਸਾ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਖ਼ਾਲਸਾ.......
ਮੋਗਾ : ਅੱਜ ਮੋਗਾ ਦੇ ਨੇੜਲੇ ਕਸਬਾ ਕੋਟ ਈਸੇ ਖਾਂ ਇਲਾਕੇ'ਚ ਰਹਿੰਦੇ ਪਰਵਾਰ ਕੁਲਦੀਪ ਸਿੰਘ ਖ਼ਾਲਸਾ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਖ਼ਾਲਸਾ ਕੁੱਝ ਦੇਰ ਤੋਂ ਚੱਲ ਰਹੀ ਕੈਂਸਰ ਦੀ ਬੀਮਾਰੀ ਕਾਰਨ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀਆਂ ਚਾਰ ਬੇਟੀਆਂ ਤੇ ਇਕ ਬੇਟਾ ਹੈ। ਇਹ ਸਾਰਾ ਪਰਵਾਰ ਸਿੱਖੀ ਸਰੂਪ 'ਚ ਹੈ ਜਿਸ ਕਾਰਨ ਅੱਜ ਸੰਸਾਰਕ ਵਹਿਮਾਂ ਭਰਮਾਂ ਤੋਂ ਦੂਰ ਹੋ ਕੇ ਚਾਰਾਂ ਕੁੜੀਆਂ ਨੇ ਮਾਂ ਦੀ ਅਰਥੀ ਨੂੰ ਮੋਢਾ ਦਿਤਾ ਤੇ ਇਹ ਸਾਬਤ ਕਰ ਦਿਤਾ ਹੈ ਕਿ ਜ਼ਰੂਰੀ ਨਹੀ ਕਿ ਇਕੱਲੇ ਲੜਕੇ ਹੀ ਅਰਥੀ ਨੂੰ ਮੋਢਾ ਦੇ ਸਕਦੇ ਹਨ।
ਇਨ੍ਹਾਂ ਦਾ ਅੰਤਮ ਸਸਕਾਰ ਮਸੀਤਾਂ ਰੋਡ ਸ਼ਮਸ਼ਾਨਘਾਟ ਕੋਟ ਈਸੇ ਖਾਂ 'ਚ ਕੀਤਾ ਗਿਆ ਜਿਸ ਵਿਚ ਦਲ ਖ਼ਾਲਸਾ ਦੇ ਮੈਂਬਰ ਜਗਜੀਤ ਸਿੰਘ ਖੋਸਾ ਤੇ ਸਮੂਹ ਦਲ ਦੇ ਮੈਂਬਰਾਂ ਸਮੇਤ ਇਲਾਕਾ ਨਿਵਾਸੀ ਅਤੇ ਰਿਸ਼ਤੇਦਾਰ ਸਾਧੂ ਸਿੰਘ ਕਟਾਰੀਆ ਫ਼ਤਿਹਗੜ੍ਹ ਪੰਜਤੂਰ, ਮਨੋਰਥ ਸਿੰਘ ਕਟਾਰੀਆ, ਕੁਲਵਿੰਦਰ ਸਿੰਘ ਖਾਲਸਾ, ਅਵਤਾਰ ਸਿੰਘ, ਗਿਆਨ ਸਿੰਘ, ਗੁਰਚਰਨ ਸਿੰਘ, ਬੂਟਾ ਸਿੰਘ, ਸੁਰਿੰਦਰ ਸਿੰਘ, ਹਰਦੇਵ ਸਿੰਘ, ਲਖਵੀਰ ਸਿੰਘ ਲੱਖਾ, ਨਿਰਮਲ ਸਿੰਘ ਕਾਲੜਾ ਸਮੇਤ ਕਈ ਹੋਰ ਮੈਂਬਰ ਵੀ ਹਾਜ਼ਰ ਸਨ। ਇਨ੍ਹਾਂ ਦੀ ਅੰਤਮ ਅਰਦਾਸ 6 ਜੁਲਾਈ ਦਿਨ ਸ਼ੁੱਕਰਵਾਰ ਗੁਰਦੁਆਰਾ ਕਲਗੀਧਰ ਸਿੰਘ ਸਭਾ ਮਸੀਤਾਂ ਰੋਡ ਕੋਟ ਈਸੇ ਖਾਂ ਵਿਖੇ ਹੋਵੇਗੀ।