
ਅਸਲ ਵਿਚ ਅਸ਼ਿੰਕਾ ਨੂੰ ਕੁਤੇ ਬਾਰੇ ਸੋਸ਼ਲ ਮੀਡੀਆ ਤੇ ਜਲੰਧਰ ਦੇ...
ਜਲੰਧਰ: ਇੱਕ ਪਾਸੇ ਜਿੱਥੇ ਸਾਡੇ ਸਮਾਜ ਵਿਚ ਇਨਸਾਨੀਅਤ ਦੇ ਖਤਮ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ ਓਥੇ ਹੀ ਦੂਜੇ ਪਾਸੇ ਕੁਝ ਅਜਿਹੇ ਲੋਕ ਵੀ ਨੇ ਜੋ ਨਾ ਸਿਰਫ ਇਨਸਾਨੀਅਤ ਦੀ ਹੀ ਰਖਵਾਲੇ ਨੇ ਬਲਕਿ ਜਾਨਵਰਾਂ ਲਈ ਵੀ ਮਸੀਹਾ ਹਨ। ਅਜਿਹੀ ਮਸੀਹਾ ਬਣੀ ਦਿੱਲੀ ਦੀ ਅਸ਼ਿੰਕਾ ਜਿਸ ਨੇ ਕਿ ਸੜਕ 'ਤੇ ਠੇਡੇ ਖਾਂਦੇ ਇੱਕ ਅੰਨੇ ਕੁੱਤੇ ਨੂੰ ਗੋਦ ਲੈ ਨਾ ਸਿਰਫ ਇਨਸਾਨੀਅਤ ਦੀ ਮਿਸਾਲ ਪੈਦਾ ਕੀਤੀ ਬਲਕਿ ਜਾਨਵਰਾਂ ਪ੍ਰਤੀ ਵਫਾਦਾਰੀ ਨੂੰ ਜੱਗ ਜ਼ਾਹਿਰ ਕਰ ਦਿੱਤਾ।
Anshika
ਅਸਲ ਵਿਚ ਅਸ਼ਿੰਕਾ ਨੂੰ ਕੁਤੇ ਬਾਰੇ ਸੋਸ਼ਲ ਮੀਡੀਆ ਤੇ ਜਲੰਧਰ ਦੇ ਇੱਕ ਸਾਬਕਾ ਹਾਕੀ ਖਿਡਾਰੀ ਵੱਲੋਂ ਪਾਈ ਵੀਡੀਓ ਵਿਚ ਰਾਹੀਂ ਪਤਾ ਲੱਗਿਆ ਸੀ ਜਿਸ ਤੋਂ ਬਾਅਦ ਅੰਸ਼ਿਕਾਂ ਨਾ ਸਿਰਫ ਕੁੱਤਾ ਲੈਣ ਲਈ ਦਿੱਲੀ ਤੋਂ ਜਲੰਧਰ ਆਈ ਸਗੋਂ ਕੁੱਤੇ ਨੂੰ ਪਾਉਣ ਲਈ 11 ਹਜ਼ਾਰ ਰੁਪਏ ਤੱਕ ਖਰਚ ਦਿੱਤੇ।
Dog
ਅੰਸ਼ਿਕਾ ਦਾ ਕਹਿਣਾ ਹੈ ਕਿ ਉਸ ਨੂੰ ਅਪਲੋਡ ਕੀਤੀ ਗਈ ਇਕ ਵੀਡੀਓ ਤੋਂ ਇਸ ਕੁੱਤੇ ਬਾਰੇ ਪਤਾ ਚੱਲਿਆ ਸੀ। ਫਿਰ ਉਸ ਨੇ ਸੋਚ ਲਿਆ ਕਿ ਉਹ ਇਸ ਨੂੰ ਖਰੀਦ ਕੇ ਇਸ ਕੁੱਤੇ ਦੀ ਦੇਖਭਾਲ ਕਰੇਗੀ। ਉਸ ਨੂੰ ਦਿੱਲੀ ਤੋਂ ਜਲੰਧਰ ਪਹੁੰਚਣ ਵਿਚ ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ ਕਿਉਂ ਕਿ ਕੈਬ ਵਾਲਿਆਂ ਦਾ ਕਹਿਣਾ ਸੀ ਕਿ ਉਹ ਗੱਡੀ ਵਿਚ ਕੁੱਤੇ ਨੂੰ ਨਹੀਂ ਬਿਠਾ ਸਕਦੇ।
Hockey Player
ਫਿਰ ਉਸ ਨੂੰ ਸ਼ਾਮ ਨੂੰ ਇਕ ਕੈਬ ਵਾਲੇ ਦੀ ਕਾਲ ਆਈ ਤੇ ਉਸ ਨੇ ਇਸ ਕੰਮ ਲਈ ਹਾਮੀ ਭਰੀ। ਪਰ ਉਸ ਦੇ ਕਰਾਇਆ ਜ਼ਿਆਦਾ ਲਿਆ। ਹੁਣ ਉਹ ਜਲੰਧਰ ਪਹੁੰਚ ਚੁੱਕੇ ਹਨ ਤੇ ਕੁੱਤੇ ਦੀ ਜਾਂਚ ਤੋਂ ਬਾਅਦ ਉਹ ਅਪਣੇ ਨਾਲ ਲੈ ਜਾਣਗੇ। ਉੱਥੇ ਹੀ ਇੰਟਰਨੈਸ਼ਨਲ ਹਾਕੀ ਖਿਡਾਰੀ ਨੇ ਦਸਿਆ ਕਿ ਉਹ ਅਪਣੇ ਘਰ ਜਾ ਰਿਹਾ ਸੀ ਤੇ ਉਸ ਨੇ ਰੋਡ ਤੇ ਇਸ ਕੁੱਤੇ ਨੂੰ ਦੇਖਿਆ ਸੀ ਉਸ ਤੋਂ ਬਾਅਦ ਉਸ ਨੇ ਉਸ ਨੂੰ ਪਿਆਰ ਕੀਤਾ ਤੇ ਘਰ ਲੈ ਆਇਆ।
Dog
ਉਹ ਲਗਭਗ 13 ਸਾਲ ਦਾ ਹੈ ਤੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਨਹੀਂ ਹੈ। ਉੱਥੇ ਹੀ ਉਸ ਨੇ ਕਿਹਾ ਕਿ ਜੇ ਦੁਨੀਆ ਤੇ ਮਾੜੇ ਲੋਕ ਹਨ ਤਾਂ ਚੰਗੇ ਲੋਕ ਵੀ ਬਹੁਤ ਹਨ। ਉਹਨਾਂ ਨੂੰ ਕੁੱਤੇ ਨੂੰ ਅਪਣਾਉਣ ਵਾਲੀ ਅੰਸ਼ਿਕਾ ਤੇ ਮਾਣ ਹੈ ਕਿ ਉਸ ਨੇ ਕੁੱਤੇ ਦਾ ਦਰਦ ਮਹਿਸੂਸ ਕਰ ਕੇ ਉਸ ਨੂੰ ਗੋਦ ਲਿਆ ਹੈ।
Dog
ਉਹ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਨ। ਸੋ ਇਸ ਘਟਨਾ ਨੇ ਇਹ ਜ਼ਰੂਰ ਸਾਬਤ ਕਰ ਦਿੱਤਾ ਕਿ ਸਮਾਜ ਵਿਚ ਅਜਿਹੇ ਇਨਸਾਨ ਵੀ ਨੇ ਜੋ ਆਪਣਾ ਵੇਸ ਕੀਮਤੀ ਸਮਾਂ ਤੇ ਪੈਸਾ ਇਨਾਂ ਬੇਜ਼ੁਬਾਨਾਂ ਤੋਂ ਵਾਰ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।