
ਗੁਰਦਾਸਪੁਰ ਦੇ ਪਿੰਡ ਸ਼ੇਖੂਪੁਰ ਵਿਚ ਖੇਤਾਂ ਵਿਚ ਕੰਮ ਕਰ ਰਹੇ ਇਕ ਖੇਤ ਮਜ਼ਦੂਰ ਦਾ ਕਤਲ ਕਰ ਦਿਤਾ ਗਿਆ।
ਗੁਰਦਾਸਪੁਰ, 28 ਜੂਨ (ਪਪ): ਗੁਰਦਾਸਪੁਰ ਦੇ ਪਿੰਡ ਸ਼ੇਖੂਪੁਰ ਵਿਚ ਖੇਤਾਂ ਵਿਚ ਕੰਮ ਕਰ ਰਹੇ ਇਕ ਖੇਤ ਮਜ਼ਦੂਰ ਦਾ ਕਤਲ ਕਰ ਦਿਤਾ ਗਿਆ। ਖੇਤ ਦੇ ਮਾਲਕ ਦਾ ਕਹਿਣਾ ਹੈ ਕਿ ਕਤਲ ਇਕ ਪ੍ਰਵਾਸੀ ਮਜ਼ਦੂਰ ਨੇ ਕੀਤਾ। ਉਧਰ, ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਜੌਰਜ ਮਸੀਹ ਵਜੋਂ ਦਸੀ ਜਾ ਰਹੀ ਹੈ। ਮ੍ਰਿਤਕ ਦਾ ਪਰਵਾਰ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ।
ਉਥੇ ਹੀ ਖੇਤ ਮਾਲਕ ਨੇ ਦਸਿਆ ਕਿ ਕੰਮ ਕਰਦੇ ਹੋਏ ਜੌਰਜ ਮਸੀਹ ਕੁਝ ਦੇਰ ਲਈ ਉਨ੍ਹਾਂ ਦੀ ਮੋਟਰ ਉਤੇ ਜਾ ਬੈਠ ਗਿਆ ਅਤੇ ਉਨ੍ਹਾਂ ਦੇ ਸਾਹਮਣੇ ਇਕ ਮੰਦਬੁੱਧੀ ਪ੍ਰਵਾਸੀ ਮਜ਼ਦੂਰ ਨੇ ਉਸ ਉਤੇ ਕਹੀ ਨਾਲ ਵਾਰ ਕਰ ਦਿਤਾ ਜਦ ਤਕ ਉਸ ਕੋਲ ਪਹੁੰਚੇ, ਤਾਂ ਉਹ ਮੁਲਜ਼ਮ ਫ਼ਰਾਰ ਹੋ ਗਿਆ ਸੀ। ਉਧਰ, ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ਉਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿਤਾ ਹੈ। ਪੁਲਿਸ ਆਧਿਕਾਰੀ ਬਲਰਾਜ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਪਰਵਾਰ ਦੇ ਬਿਆਨਾਂ ਉਤੇ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿਤੀ ਗਈ।