ਬਾਦਲ ਵਿਰੋਧ ਨਵੀਂ ਪਾਰਟੀ ਦੇ ਗਠਨ 'ਚ ਕੁੱਝ ਸਮਾਂ ਲੱਗਣ ਦੀ ਸੰਭਾਵਨਾ
Published : Jun 29, 2020, 8:22 am IST
Updated : Jun 29, 2020, 8:22 am IST
SHARE ARTICLE
Sukhdev Dhindsa
Sukhdev Dhindsa

ਬਾਦਲਾਂ ਵਿਰੁਧ ਨਵੀ ਪਾਰਟੀ ਗਠਨ ਕਰਨ 'ਚ ਬੇਤਾਜ ਨੇਤਾ ਸੁਖਦੇਵ ਸਿੰਘ ਢੀਡਸਾ ਮੈਂਬਰ ਰਾਜ ਸਭਾ ਨੂੰ

ਅੰਮ੍ਰਿਤਸਰ, 28 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਬਾਦਲਾਂ ਵਿਰੁਧ ਨਵੀ ਪਾਰਟੀ ਗਠਨ ਕਰਨ 'ਚ ਬੇਤਾਜ ਨੇਤਾ ਸੁਖਦੇਵ ਸਿੰਘ ਢੀਡਸਾ ਮੈਂਬਰ ਰਾਜ ਸਭਾ ਨੂੰ ਕੁਝ ਸਮਾ ਲੱਗ ਸਕਦਾ ਹੈ। ਜਾਣਕਾਰੀ ਦੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਪੀ ਜੀ ਆਈ ਜ਼ੇਰੇ ਇਲਾਜ ਹਨ ਜੋ ਇਹ ਖਾਹਸ਼ ਰਖਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਹੋਂਦ ਬਰਕਰਾਰ ਰਹੇ ਪਰ ਢੀਡਸਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਮੁੜ ਲੀਹ ਤੇ ਲਿਆਉਣ ਲਈ ਗੰਭੀਰ ਹਨ ਤਾਂ ਜੋ ਸਿੱਖ ਕੌਮ ਚ ਸਿੱਧਾ ਤੇ ਸਪੱਸ਼ਟ ਕੀਤੇ ਜਾਣ ਕਿ ਸ਼੍ਰੋਮਣੀ ਅਕਾਲੀ ਦਲ ਹੀ ਅਸਲ ਪਾਰਟੀ ਹੈ ।

ਜੇਕਰ ਟਕਸਾਲੀ ਦੀ ਹੋਦ ਰੱਖ ਲਈ ਤਾਂ ਸ਼੍ਰੋਮਣੀ ਅਕਾਲੀ ਦਲ ਖੁੱਲ ਕੇ ਵਿਚਰੇਗਾਂ। ਇਸ ਵੇਲੇ ਅਕਾਲੀ ਦਲ 1920, ਸ੍ਰੋਮਣੀ ਅਕਾਲੀ ਦਲ ਟਕਸਾਲੀ ਤੇ  ਸੁਖਦੇਵ ਸਿੰਘ ਢੀਡਸਾ ਨੇ ਬਾਦਲ ਪ੍ਰਵਾਰ ਤੋ ਖਹਿੜਾ ਛੁਡਵਾਉਣ ਲਈ ਝੰਡਾ ਚੁੱਕਿਆਂ ਹੈ। ਪਰ ਛੋਟੀਆਂ-ਛੋਟੀਆਂ ਸਿਆਸਤਾਂ ਦੀ ਦੁਫਾੜ ਨੇ ਬਾਦਲਾਂ ਨੂੰ ਆਕਸੀਜਨ ਪ੍ਰਦਾਨ ਕਰ ਦੇਣੀ ਹੈ ਤੇ ਜੱਥੇਬੰਦਕ ਢਾਂਚਾ ਬਣਾਉਣ ਚ ਪੱਛੜ ਚੁੱਕੇ ਹਨ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ 2022 ਦੀਆਂ  ਵਿਧਾਨ ਸਭਾ ਦੀਆਂ ਚੋਣਾਂ ਲੜਨ ਲਈ ਪੱਬਾਂ ਭਾਰ ਹਨ ।

ਇਹ ਵੀ ਪਤਾ ਲੱਗਾ ਹੈ ਕਿ ਸ ਬ੍ਰਹਮਪੁਰਾ ਸਾਹਿਬ ਮੌਜੂਦਾ ਜਥੇਬੰਧਕ ਢਾਂਚਾ ਰੱਖਣ ਦੀ ਦਲੀਲ ਦੇ ਰਹੇ ਹਨ। ਇਸ ਵੇਲੇ ਸਿਆਸੀ ਹਲਾਤ ਇਹ ਹਨ ਕਿ ਕਾਂਗਰਸ ਸਾਢੇ ਤਿੰਨ ਸਾਲ ਤੋ ਸਤਾ ਵਿੱਚ ਹੈ ਪਰ ਲੋਕ ਤੰਗ ਹਨ । ਵਿਰੋਧੀ ਧਿਰ ਆਪ ਵੀ ਜਨਤੱਕ ਸ਼ਖਸ਼ੀਅਤਾਂ ਉਭਾਰਨ ਦੀ ਥਾਂ ਪਾਟੋ- ਧਾੜ ਹੋ ਗਈ । ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੀ ਅੰਦਰੋ ਤਰੇੜਾਂ ਨਾਲ ਭਰਿਆ ਹੈ ਤੇ ਭਾਜਪਾ ਹਾਈ ਕਮਾਂਡ ਦੀ ਨਜਰ ਸਿੱਖ ਚਿਹਰਾ ਲੱਭਣ ਤੇ ਖੁਦ ਕਮਾਂਡ ਕਰਨ ਦੀ ਉਤਾਵਲੀ ਹੈ । ਦੂਸਰੇ ਪਾਸੇ ਕਾਂਗਰਸ ਵਿੱਚ ਸਿਰੇ ਦੀ ਫੁੱਟ ਹੈ ਪਰ ਢੀਡਸਾ  ਦੀ ਅਗਵਾਈ ਹੇਠ ਬਣਨ ਵਾਲਾ ਨਵਾ ਸਿਆਸੀ ਮੰਚ ਛੋਟੇ ਛੋਟੇ ਮਤਭੇਦ ਖਤਮ ਨਹੀ ਕਰ ਸਕਿਆ।

ਸੂਤਰ ਦੱਸਦੇ ਹਨ ਕਿ ਦਿਲਾਂ ਦੀ ਦੂਰੀ ਸੀ ਜੋ ਹੌਲੀ ਹੌਲੀ ਨਜ਼ਦੀਕ ਆ ਚੁੱਕੀ ਹੈ । ਰਣਜੀਤ ਸਿੰਘ ਬ੍ਰਹਮਪੁਰਾ ਦਾ ਬਿਆਨ ਕਾਫੀ ਵਜਨ ਰੱਖਦਾ ਹੈ ਕਿ ਢੀਡਸਾ ਨੇ ਮੇਰੇ ਨਾਲ ਪਾਰਟੀ ਪ੍ਰਧਾਨ ਦੀ ਕੋਈ ਗੱਲ ਨਹੀ ਕੀਤੀ । ਇਸ ਗੱਲ ਤੇ ਪਰਦਾ ਵੀ ਰੱਖਿਆ ਵੀ ਜਾ ਸਕਦਾ ਸੀ, ਪਰ ਬ੍ਰਹਮਪੁਰਾ ਨੇ ਬਿਆਨ ਦੇ ਕੇ ਮਸਲੇ ਨੂੰ ਉਭਾਰ ਦਿੱਤਾ। ਢੀਡਸਾ ਦੇ ਕਰੀਬੀ ਸਾਥੀ ਐਮ ਐਸ ਭੋਮਾ ਨੇ ਦਾਅਵਾ ਕੀਤਾ ਹੈ ਕਿ ਸਭ ਮਤਭੇਦ ਖਤਮ ਹੋਣਗੇ ਤੇ ਪ੍ਰਧਾਨਗੀ ਦਾ ਤਾਜ ਸਰਬਸੰਮਤੀ ਨਾਲ ਯੋਗ ਨੇਤਾ ਦੇ ਸਿਰ ਰੱਖਿਆ ਜਾਵੇਗਾ । ਜੋ ਪਾਰਟੀ ਦੇ ਸਭ ਆਗੂਆਂ ਨੂੰ ਨਾਲ  ਲੈ ਕੇ ਚੱਲਣ ਦੀ ਸਮਰੱਥਾ ਰੱਖਦਾ ਹੋਵੇਗਾ 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM
Advertisement