
ਸੂਬੇ ਵਿਚ ਐਤਵਾਰ ਨੂੰ 235 ਨਵੇਂ ਮਾਮਲੇ ਦਰਜ਼ ਹੋਏ ਅਤੇ ਪੰਜ ਲੋਕਾਂ ਦੀ ਕਰੋਨਾ ਵਾਇਰਸ ਦੇ ਨਾਲ ਮੌਤ ਹੋ ਗਈ ਹੈ।
ਚੰਡੀਗੜ੍ਹ : ਪੰਜਾਬ ਵਿਚ ਕਰੋਨਾ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਤਹਿਤ ਸੂਬੇ ਵਿਚ ਐਤਵਾਰ ਨੂੰ 235 ਨਵੇਂ ਮਾਮਲੇ ਦਰਜ਼ ਹੋਏ ਅਤੇ ਪੰਜ ਲੋਕਾਂ ਦੀ ਕਰੋਨਾ ਵਾਇਰਸ ਦੇ ਨਾਲ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਸੂਬੇ ਵਿਚ ਕਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 5,426 ਹੋ ਗਈ ਹੈ ਅਤੇ ਹੁਣ ਤੱਕ 138 ਮੌਤਾਂ ਦਾ ਅੰਕੜਾ ਵੀ ਸਹਾਮਣੇ ਆਇਆ ਹੈ।
Covid 19
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸੂਬੇ ਵਿਚ ਕਰੋਨਾ ਨਾਲ ਹੋਈਆਂ ਮੌਤਾਂ ਵਿਚੋਂ ਦੋ ਪਟਿਆਲਾ, ਜਲੰਧਰ, ਹੁਸ਼ਿਆਰਪੁਰ ਤੇ ਗੁਰਦਾਸਪੁਰ ਵਿਚੋਂ 1-1 ਮੌਤ ਦਰਜ਼ ਹੋਈ ਹੈ। ਲੁਧਿਆਣਾ ਵਿੱਚ ਪੰਜ ਪੁਲਿਸ ਮੁਲਾਜ਼ਮ ਤੇ ਦੋ ਗਰਭਵਤੀ ਮਹਿਲਾਵਾਂ, ਪਟਿਆਲਾ 'ਚ ਛੇ ਗਰਭਵਤੀ ਮਹਿਲਾਵਾਂ ਤੇ ਦੋ ਪੁਲਿਸ ਕਰਮੀ ਕੋਰੋਨਾ ਪੌਜ਼ੇਟਿਵ ਆਏ। ਤਰਨ ਤਾਰਨ 'ਚ ਐਸਡੀਐਮ ਦਫ਼ਤਰ 'ਚ ਕੰਮ ਕਰਨ ਵਾਲੀ ਮਹਿਲਾ ਵੀ ਕੋਰੋਨਾ ਪੌਜ਼ੇਟਿਵ ਪਾਈ ਗਈ।
Covid19
ਦੱਸ ਦੱਈਏ ਕਿ ਹੁਣ ਤੱਕ ਪੰਜਾਬ ਵਿਚ 2,89,923 ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 5,425 ਲੋਕਾਂ ਦੀ ਰਿਪੋਰਟ ਪੌਜਟਿਵ ਆਈ ਹੈ। ਦੱਸ ਦੱਈਏ ਕਿ ਸੂਬੇ ਚ ਸਭ ਤੋਂ ਵੱਧ ਪ੍ਰਭਾਵਿਤ ਚਾਰ ਜ਼ਿਲੇ ਹਨ ਜਿਨ੍ਹਾਂ ਵਿਚੋਂ ਅਮ੍ਰਿੰਤਸਰ ਚੋਂ 923 ਕੇਸ ਦਰਜ਼ ਹੋਏ ਅਤੇ 39 ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਉੱਥੇ ਹੀ ਲੁਧਿਆਣਾ ਵਿਚ ਕੁੱਲ 823 ਕੇਸ ਹਨ ਜਿਨ੍ਹਾਂ ਵਿਚੋਂ 19 ਲੋਕਾਂ ਦੀ ਮੌਤ ਕਰੋਨਾ ਵਾਇਰਸ ਕਾਰਨ ਹੋਈ ਹੈ। ਇਸ ਦੇ ਨਾਲ ਹੀ ਜਲੰਧਰ ਵਿਚ 707 ਕੇਸ ਦਰਜ ਹੋਏ ਜਿਸ ਵਿਚੋਂ 20 ਲੋਕਾਂ ਦੀ ਮੌਤ ਹੋਈ ਹੈ।
Covid 19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।