
ਕੇਜਰੀਵਾਲ ਚਾਹੇ ਤਾਂ ਉਸ ਨੂੰ ਲੰਚ ਕਰਵਾਉਣ ਲਈ ਵੀ ਤਿਆਰ ਹਾਂ : ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ, 28 ਜੂਨ (ਭੁੱਲਰ): 'ਆਪ' ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ 29 ਜੂਨ ਨੂੰ ਚੰਡੀਗੜ੍ਹ ਪਹੁੰਚਣ ਤੋਂ ਪਹਿਲਾਂ ਹੀ ਆਪ ਤੇ ਕਾਂਗਰਸ ਵਿਚ ਇਕ ਦਜੇ ਤੇ ਸਿਆਸੀ ਟਿਪਣੀਆਂ ਸ਼ੁਰੂ ਹੋ ਗਈਆਂ ਹਨ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰ ਨੇ 'ਆਪ' ਪੰਜਾਬ ਦੇ ਆਗੂਆਂ ਵਲੋਂ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਕੇਜਰੀਵਾਲ ਨੂੰ ਪੰਜਾਬ ਭਵਨ ਵਿਚ ਪ੍ਰੈਸ ਕਾਨਫ਼ਰੰਸ ਕਰਨ ਤੋਂ ਨਹੀਂ ਰੋਕਿਆ | ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਅਸੀ ਤਾਂ ਕੋਵਿਡ ਦੌਰਾਨ ਆਪ ਦੀ ਰੈਲੀ ਵੀ ਨਹੀਂ ਰੋਕੀ ਤਾਂ ਹੁਣ ਦਿੱਲੀ ਦੇ ਮੁੱਖ ਮੰਤਰੀ ਦੀ ਪ੍ਰੈਸ ਕਾਨਫ਼ਰੰਸ ਨੂੰ ਕਿਉਂ ਰੋਕਾਂਗੇ? ਕੈਪਟਨ ਨੇ ਤਾਂ ਇਥੋਂ ਤਕ ਕਹਿ ਦਿਤਾ ਕਿ ਕੇਜਰੀਵਾਲ ਚਾਹੇ ਤਾਂ ਮੈਂ ਉਸ ਲਈ ਲੰਚ ਦਾ ਪ੍ਰਬੰਧ ਵੀ ਪੰਜਾਬ ਭਵਨ ਵਿਚ ਕਰਵਾਉਣ ਲਈ ਤਿਆਰ ਹਾਂ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਐਵੇਂ ਹੀ ਡਰਾਮੇਬਾਜ਼ੀ ਕਰ ਰਹੇ ਹਨ |