
ਚੰਡੀਗੜ੍ਹ ਪੁਲਿਸ ਵਲੋਂ ਆਗੂਆਂ ਤੇ ਕਲਾਕਾਰਾਂ 'ਤੇ ਦਰਜ ਕੇਸ ਲੜੇਗਾ ਕਿਸਾਨ ਮੋਰਚਾ : ਭੰਗੂ
ਚੰਡੀਗੜ੍ਹ 28 ਜੂਨ (ਭੁੱਲਰ) : ਬੀਤੇ ਦਿਨੀ ਚੰਡੀਗੜ੍ਹ ਚ ਪੰਜਾਬ ਰਾਜ ਭਵਨ ਵਲ ਕਿਸਾਨਾਂ ਦੇ ਸ਼ਾਂਤਮਈ ਮਾਰਚ ਤੋਂ ਬਾਅਦ ਕਿਸਾਨ ਆਗੂਆਂ, ਕਲਾਕਾਰਾਂ ਸਮੇਤ ਮਾਰਚ 'ਚ ਸ਼ਾਮਲ ਹੋਰ ਲੋਕਾਂ ਵਿਰੁਧ ਦਰਜ ਸਾਰੇ ਕੇਸ ਕਸਾਨ ਮੋਰਚਾ ਲੜੇਗਾ | ਇਹ ਐਲਾਨ ਮੋਰਚੇ ਦੇ ਕਨੂੰਨੀ ਸੈੱਲ ਦੇ ਮੁਖੀ ਤੇ ਕਿਸਾਨ ਫੈਡਰੇਸ਼ਨ ਦੇ ਆਗੂ ਐਡਵੋਕੇਟ ਪ੍ਰੇਮ ਸਿੰਘ ਭੰਗੂ ਨੇ ਅੱਜ ਇਥੇ ਪ੍ਰੈਸ ਕਾਨਫਰੰਸ 'ਚ ਕੀਤਾ | ਜਿਕਰਯੋਗ ਹੈ ਕਿ ਭੰਗੂ 'ਤੇ ਵੀ ਮਾਰਚ ਵਿਚ ਸ਼ਾਮਲ ਹੋਣ ਕਾਰਨ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ ਹੋਇਆ ਹੈ | ਵੱਖ ਵੱਖ ਥਾਣਿਆਂ ਵਿਚ ਦਰਜ 5 ਐਫ਼ ਆਈ ਆਰ 'ਚ ਭੰਗੂ ਤੋਂ ਇਲਾਵਾ ਮੋਰਚੇ ਦੇ ਪ੍ਰਮੁਖ ਆਗੂ ਬਲਦੇਵ ਸਿੰਘ ਸਿਰਸਾ, ਹਰਮੀਤ ਕਾਦੀਆਂ, ਸਤਨਾਮ ਸਿੰਘ ਅਜਨਾਲਾ, ਕਾਕਾ ਸਿੰਘ ਕੋਟੜਾ ਤੋਂ ਇਲਾਵਾ ਲੱਖਾ ਸਿਧਾਣਾ, ਐਕਟਰ ਸੋਨੀਆ ਮਾਨ ਤੇ ਜਸ ਬਾਜਵਾ ਸਮੇਤ ਸੈਂਕੜੇ ਅਣਪਛਾਤੇ ਪ੍ਰਦਰਸ਼ਨਕਾਰੀਆਂ ਵਿਰੁਧ ਦੰਗੇ ਭੜਕਾਉਣ, ਪੁਲਿਸ ਦੇ ਕੰਮ ਵਿਚ ਰੁਕਾਵਟ ਵਰਗੇ ਗੰਭੀਰ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਹਨ |ਭੰਗੂ ਨੇ ਕਿਹਾ ਕਿ ਮਾਰਚ ਪੂਰੀ ਤਰਾਂ ਸ਼ਾਂਤਮਈ ਸਮਾਪਤ ਹੋਇਆ ਸੀ ਪਰ ਪੁਲਿਸ ਨੇ ਬਿਨਾਂ ਸਬੂਤਾਂ ਦੇ ਉਪਰੋਂ ਕੇਂਦਰ ਤੋਂ ਆਏ ਹੁਕਮਾਂ
ਤੇ ਝੂਠੇ ਪਰਚੇ ਅੰਦੋਲਨ ਚ ਡਰ ਪੈਦਾ ਕਰਕਰ ਇਸ ਨੂੰ ਕਮਜ਼ੋਰ ਕਰਨ ਲਈ ਕੀਤੇ ਹਨ,ਜੋ ਅਗੇ ਅਦਾਲਤਾਂ ਚ ਨਹੀਂ ਖੜਨੇ ਜਿਸ ਤਰਾਂ ਦਿਲੀ ਲਾਲ ਕੀਏ ਦੇ ਝੂਠੇ ਪੁਲਿਸ ਪਰਚੇ ਫੇਲ ਹੋਏ ਹਨ |