
ਆਮ ਆਦਮੀ ਪਾਰਟੀ ਨੇ ਮਹਿੰਗੀ ਬਿਜਲੀ ਖਿਲਾਫ਼ ਅੰਦੋਲਨ ਵੀ ਚਲਾਇਆ ਹੈ ਤੇ ਪੰਜਾਬ ਸਰਕਾਰ ਨੂੰ ਅਲਟੀਮੇਟਸ ਵੀ ਦਿੱਤਾ ਹੈ
ਚੰਡੀਗੜ੍ਹ - ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਪਹੁੰਚੇ ਹਨ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਉਹਨਾਂ ਨੇ ਵੱਡੇ ਐਲਾਨ ਕੀਤੇ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਦਾਨ ਭਗਵੰਤ ਮਾਨ ਨੇ ਪੰਜਾਬ ਸਰਕਾਰ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਪੰਜਾਬ ਬਿਜਲੀ ਆਪ ਪੈਦਾ ਕਰਦਾ ਹੈ ਤਾਂ ਵੀ ਪੰਜਾਬ ਵਿਚ ਬਿਜਲੀ ਇੰਨੀ ਮਹਿੰਗੀ ਹੈ ਤੇ ਦਿੱਲੀ ਬਿਜਲੀ ਖਰੀਦ ਕੇ ਵੀ ਸਸਤੀ ਦੇ ਰਿਹਾ ਹੈ।
Arvind kejriwal
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਕਈ ਲੋਕਾਂ ਨੂੰ ਬਿੱਲ ਦੀ ਰਕਮ ਐਨੀ ਜ਼ਿਆਦਾ ਆਉਂਦੀ ਹੈ ਕਈ ਵਾਰ ਉਹਨਾਂ ਦੀ ਅੱਧੀ ਤੋਂ ਵੱਧ ਤਨਖ਼ਾਹ ਬਿੱਲ ਉਤਾਰਨ ਵਿਚ ਹੀ ਚਲੀ ਜਾਂਦੀ ਹੈ। ਉਹਨਾਂ ਕਿਹਾ ਕਿ ਕਈ ਲੋਕ ਉਹਨਾਂ ਕੋਲ ਇਸ ਮਹਿੰਗੀ ਬਿਜਲੀ ਦੇ ਹੱਲ ਲਈ ਵੀ ਆਉਂਦੇ ਹਨ ਤੇ ਆਮ ਆਦਮੀ ਪਾਰਟੀ ਨੇ ਮਹਿੰਗੀ ਬਿਜਲੀ ਖਿਲਾਫ਼ ਅੰਦੋਲਨ ਵੀ ਚਲਾਇਆ ਹੈ ਤੇ ਪੰਜਾਬ ਸਰਕਾਰ ਨੂੰ ਅਲਟੀਮੇਟਸ ਵੀ ਦਿੱਤਾ ਹੈ
ਪਰ ਸਰਕਾਰ ਫਿਰ ਵੀ ਮਹਿੰਗੀ ਬਿਜਲੀ ਦੇ ਰਹੀ ਹੈ। ਇਸ ਦੇ ਨਾਲ ਹੀ ਦਿੱਲੀ ਸਰਕਾਰ ਨੇ ਦਿੱਲੀ ਵਿਚ ਜੋ ਵੀ ਵਾਅਦੇ ਕੀਤੇ ਸੀ ਉਹ ਪੂਰੇ ਵੀ ਕਰ ਦਿਖਾਏ ਹਨ ਤੇ ਪੰਜਾਬ ਵਿਚ ਬਿਜਲੀ ਮੁਫ਼ਤ ਕਰਨ ਦੀ ਗਰੰਟੀ ਦੇ ਰਹੇ ਹਨ ਤੇ ਉਹ ਵੀ ਕਰ ਕੇ ਰਹਿਣਗੇ।