
ਆਰੋਪੀ ਕੋਲੋਂ ਇਕ ਨਜਾਇਜ਼ ਹਥਿਆਰ ਵੀ ਹੋਇਆ ਬਰਾਮਦ
ਪਟਿਆਲਾ: ਪਟਿਆਲਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ 8 ਕਿਲੋ 207 ਗਰਾਮ ਹੈਰੋਇਨ, 1 ਨਜਾਇਜ਼ ਪਿਸਟਲ ਅਤੇ 33 ਜ਼ਿੰਦਾ ਕਾਰਤੂਸਾਂ ਸਮੇਤ 1 ਦੋਸ਼ੀ ਨੂੰ ਕਾਬੂ ਕੀਤਾ ਹੈ।
PHOTO
ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਟਿਆਲਾ ਦੇ ਐਸਐਸਪੀ ਦੀਪਕ ਪਾਰਿਕ ਨੇ ਦੱਸਿਆ ਕਿ 16 ਤਾਰੀਖ ਨੂੰ ਸਾਨੂੰ ਕਿਸੇ ਵਿਅਕਤੀ ਵੱਲੋਂ ਸੂਚਨਾ ਮਿਲੀ ਸੀ ਕਿ ਮਜ਼ਦੂਰਾਂ ਦੀ ਤਰਫ ਤੋਂ ਦੇਦਣਾ ਤੋਂ ਪਿੰਡ ਬੂਟਾ ਸਿੰਘ ਵਾਲਾ ਨੂੰ ਜਾਂਦੇ ਹੋਏ ਸੂਹੇ ਦੀ ਸਫਾਈ ਕੀਤੀ ਜਾ ਰਹੀ ਸੀ ਤਾਂ ਉੱਥੇ ਕੁਝ ਨਸ਼ੀਲਾ ਪਦਾਰਥ ਅਤੇ ਅਸਲਾ ਤੇ ਗੋਲ਼ੀਆਂ ਵੇਖੀਆਂ ਗਈਆਂ।
PHOTO
ਸਾਡੀ ਟੀਮ ਮੌਕੇ 'ਤੇ ਪਹੁੰਚੀ ਅਤੇ ਦੇਖਿਆ ਕਿ ਇਕ ਜ਼ਮੀਨ 'ਤੇ ਪਲਾਸਟਿਕ ਦਾ ਥੈਲਾ ਪਿਆ ਸੀ ਤੇ ਉਸ ਥੈਲੇ ਨੂੰ ਖੋਲ੍ਹ ਕੇ ਵੇਖਿਆ ਗਿਆ ਤਾਂ ਉਸ ਵਿਚੋਂ ਨਸ਼ੀਲਾ ਪਾਊਡਰ ਹੈਰੋਇਨ ਬਰਾਮਦ ਹੋਈ। ਜਿਸ ਦਾ ਭਾਰ 8 ਕਿਲੋ 207 ਗਰਾਮ ਸੀ। ਇਸੇ ਦੇ ਨਾਲ ਹੀ 1 ਨਾਜਾਇਜ਼ ਪਿਸਟਲ ਤੇ 33 ਜ਼ਿੰਦਾ ਕਾਰਤੂਸ ਬਰਾਮਦ ਹੋਏ। ਮੁੱਖ ਅਫਸਰ ਥਾਣਾ ਘੱਗਾ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਅਤੇ ਇਸ ਵਿੱਚ 1 ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ।
PHOTO
ਇਸ ਦੋਸ਼ੀ ਦਾ ਨਾਮ ਅਮਰੀਕ ਸਿੰਘ ਹੈ ਜੋ ਕਿ ਪਿੰਡ ਘੱਗਾ ਦਾ ਹੀ ਰਹਿਣ ਵਾਲਾ ਹੈ। ਦੋਸ਼ੀ ਅਮਰੀਕ ਸਿੰਘ ਪਹਿਲਾਂ ਵੀ 8 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਭਗੌੜਾ ਸੀ। ਇਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਦੇ ਵਿਚ ਅਤੇ ਵੱਖ-ਵੱਖ ਜ਼ਿਲਿਆਂ ਦੇ ਵਿੱਚ ਮਾਮਲੇ ਦਰਜ ਹਨ। ਕੁੱਲ ਮਿਲਾ ਕੇ ਇਸ ਖ਼ਿਲਾਫ਼ 11 ਮੁਕੱਦਮੇ ਦਰਜ ਹਨ।