ਪਿੰਡ ਖਾਲੜਾ ਦੇ ਖੇਤਾਂ ਵਿਚ ਪਾਕਿਸਤਾਨੀ ਡਰੋਨ ਦੁਆਰਾ ਸੁੱਟੇ ਗਏ ਸੀ ਦੋ ਸ਼ੱਕੀ ਪੈਕੇਟ
ਤਰਨਤਾਰਨ : ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਖੇਤਾਂ ਨੇੜੇ ਗਸ਼ਤ ਕਰ ਰਹੇ ਸੀਮਾ ਸੁਰੱਖਿਆ ਬਲਾਂ (ਬੀ.ਐਸ.ਐਫ.) ਦੇ ਜਵਾਨਾਂ ਨੂੰ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ। ਇਹ ਖੇਪ ਪਾਕਿਸਤਾਨੀ ਡਰੋਨ ਦੁਆਰਾ ਖੇਤਾਂ ਵਿਚ ਸੁੱਟੀ ਗਈ ਸੀ।
ਇਹ ਵੀ ਪੜ੍ਹੋ: ਹਰਿਆਣਾ 'ਚ ਭੈਣ-ਭਰਾ ਦੀ ਮੌਤ, ਰਾਤ ਨੂੰ ਨੂਡਲਜ਼ ਖਾਣ ਨਾਲ ਦੋਵਾਂ ਬੱਚਿਆਂ ਦੀ ਵਿਗੜੀ ਸੀ ਸਿਹਤ
ਮਿਲੀ ਜਾਣਕਾਰੀ ਅਨੁਸਾਰ ਬੀ.ਐਸ.ਐਫ. ਜਵਾਨਾਂ ਨੇ ਅੱਜ 29 ਜੂਨ ਨੂੰ ਸਵੇਰੇ 10:30 ਵਜੇ ਦੇ ਕਰੀਬ ਪਿੰਡ ਖਾਲੜਾ, ਜ਼ਿਲ੍ਹਾ ਤਰਨਤਾਰਨ ਦੇ ਖੇਤਾਂ ਵਿਚ ਪੀਲੀ ਟੇਪ ਨਾਲ ਲਪੇਟੇ 2 ਸ਼ੱਕੀ ਵੱਡੇ ਪੈਕੇਟ ਪਏ ਦੇਖੇ। ਜਦੋਂ ਦੋਵੇਂ ਪੈਕੇਟ ਖੋਲ੍ਹੇ ਗਏ ਤਾਂ ਇਸ ਵਿਚ 5.120 ਕਿਲੋ ਹੈਰੋਇਨ ਮਿਲੀ।
ਸੀਮਾ ਸੁਰੱਖਿਆ ਬਲਾਂ ਵਲੋਂ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਇਸ ਸਬੰਧੀ ਡੀ.ਐਸ.ਪੀ. ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੂੰ ਨਾਪਾਕ ਇਰਾਦਿਆਂ ’ਚ ਕਦੇ ਕਾਮਯਾਬ ਨਹੀ ਹੋਣ ਦਿਤਾ ਜਾਵੇਗਾ ।