ਖੰਨਾ 'ਚ ਨਸ਼ੀਲੀਆਂ ਗੋਲੀਆਂ ਦੀ ਖੇਪ ਬਰਾਮਦ, ਅੰਮ੍ਰਿਤਸਰ 'ਚ ਵੈਲਡਿੰਗ ਦਾ ਕੰਮ ਕਰਦਾ ਸੀ ਮੁਲਜ਼ਮ

By : GAGANDEEP

Published : Jun 29, 2023, 4:03 pm IST
Updated : Jun 29, 2023, 4:03 pm IST
SHARE ARTICLE
photo
photo

ਕਿਹਾ- ਕੰਮ ਰੁਕਿਆ ਤਾਂ ਲੱਗਾ ਤਸਕਰੀ ਕਰਨ

 

ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਦੀ ਖੰਨਾ ਪੁਲਿਸ ਨੇ ਅੰਮ੍ਰਿਤਸਰ ਤੋਂ ਇਕ ਨੌਜਵਾਨ ਨੂੰ ਨਸ਼ੀਲੀਆਂ ਗੋਲੀਆਂ ਦੀ ਖੇਪ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਆਜ਼ਾਦ ਸਿੰਘ ਉਰਫ਼ ਸੰਨੀ ਥਾਣਾ ਜੰਡਿਆਲਾ ਗੁਰੂ ਦੇ ਪਿੰਡ ਅਕਾਲਗੜ੍ਹ ਢੱਪੀਆਂ ਦਾ ਰਹਿਣ ਵਾਲਾ ਹੈ। ਉਹ ਦਿੱਲੀ ਤੋਂ ਸਸਤੇ ਭਾਅ 'ਤੇ ਗੋਲੀਆਂ ਲਿਆ ਕੇ ਅੰਮ੍ਰਿਤਸਰ 'ਚ ਸਪਲਾਈ ਕਰਦਾ ਸੀ। ਇਸ ਨੂੰ ਖੰਨਾ ਪੁਲਿਸ ਨੇ ਨਾਕੇ 'ਤੇ ਕਾਬੂ ਕੀਤਾ, ਜਿਸ ਕੋਲੋਂ 24850 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਇਸ ਵਿਚ ਟ੍ਰਾਮਾਸਿਲ ਦੀਆਂ 19900 ਗੋਲੀਆਂ ਅਤੇ ਟ੍ਰਾਮਾਡੋਲ ਦੀਆਂ 4950 ਗੋਲੀਆਂ ਸ਼ਾਮਲ ਹਨ।

ਇਹ ਵੀ ਪੜ੍ਹੋ: ਦੋਰਾਹਾ 'ਚ ਨਹਿਰ 'ਚ ਡਿੱਗੀ ਆਲਟੋ ਕਾਰ, ਬਜ਼ੁਰਗ ਜੋੜੇ ਦੀ ਮੌਕੇ 'ਤੇ ਹੋਈ ਮੌਤ

ਐਸਪੀ ਇਨਵੈਸਟੀਗੇਸ਼ਨ ਡਾ.ਪ੍ਰਗਿਆ ਜੈਨ ਨੇ ਦਸਿਆ ਕਿ ਸਿਟੀ ਥਾਣਾ 2 ਦੇ ਐਸਐਚਓ ਕੁਲਜਿੰਦਰ ਸਿੰਘ ਗਰੇਵਾਲ ਅਤੇ ਸੀਆਈਏ ਇੰਚਾਰਜ ਅਮਨਦੀਪ ਸਿੰਘ ਦੀਆਂ ਟੀਮਾਂ ਨੇ ਮਿਲ ਕੇ ਪ੍ਰਿੰਸਟੀਨ ਮਾਲ ਦੇ ਸਾਹਮਣੇ ਜੀਟੀ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਮੁਲਜ਼ਮ ਆਜ਼ਾਦ ਸਿੰਘ ਬੈਗ ਲੈ ਕੇ ਬਾਹਰ ਆਇਆ ਅਤੇ ਲੋਹੇ ਦੀ ਗਰਿੱਲ ਪਾਰ ਕਰਕੇ ਝਾੜੀਆਂ ਵੱਲ ਜਾਣ ਲੱਗਾ। ਸ਼ੱਕ ਪੈਣ ’ਤੇ ਪੁਲਿਸ ਨੇ ਉਸ ਨੂੰ ਰੋਕ ਕੇ ਥੈਲੇ ਦੀ ਤਲਾਸ਼ੀ ਲੈਣ ’ਤੇ 24850 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।

ਇਹ ਵੀ ਪੜ੍ਹੋ: ਝੋਨੇ ਵਾਲੀ ਸ਼ੀਸ਼ੀ 'ਚ ਦਵਾਈ ਪੀਣ ਨਾਲ ਕਿਸਾਨ ਦੀ ਹੋਈ ਮੌਤ  

27 ਸਾਲਾ ਆਜ਼ਾਦ ਸਿੰਘ ਵੈਲਡਿੰਗ ਦਾ ਕੰਮ ਕਰਦਾ ਸੀ ਪਰ ਕੰਮ ਠੱਪ ਹੋ ਗਿਆ। ਪਰਿਵਾਰ ਦੀ ਦੇਖਭਾਲ ਲਈ ਪੈਸੇ ਦੀ ਲੋੜ ਸੀ। ਜਿਸ ਕਾਰਨ ਨਸ਼ੇੜੀ ਲੋਕਾਂ ਦੀ ਸੰਗਤ ਵਿੱਚ ਪੈ ਗਿਆ। ਪਹਿਲਾਂ ਅੰਮ੍ਰਿਤਸਰ ਵਿਚ ਛੋਟੇ ਪੈਮਾਨੇ 'ਤੇ ਨਸ਼ੇ ਵੇਚਣੇ ਸ਼ੁਰੂ ਕੀਤੇ। ਹੌਲੀ-ਹੌਲੀ ਦਿੱਲੀ ਦੇ ਵੱਡੇ ਤਸਕਰਾਂ ਨਾਲ ਤਾਰਾਂ ਜੁੜ ਗਈਆਂ। ਹੁਣ ਦਿੱਲੀ ਤੋਂ ਗੋਲੀਆਂ ਨੈ ਕੇ ਅੰਮ੍ਰਿਤਸਰ 'ਚ ਸਪਲਾਈ ਕਰਦਾ ਸੀ। ਆਜ਼ਾਦ ਸਿੰਘ ਵਿਆਹਿਆ ਹੋਇਆ ਹੈ। ਪਤਨੀ ਅਤੇ 2 ਸਾਲ ਦੀ ਬੇਟੀ ਵੀ ਹੈ।
ਆਜ਼ਾਦ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਖੰਨਾ ਪੁਲਿਸ ਦਿੱਲੀ ਬੈਠੇ ਵੱਡੇ ਤਸਕਰਾਂ ਦੀ ਭਾਲ ਕਰ ਰਹੀ ਹੈ। ਆਜ਼ਾਦ ਸਿੰਘ ਸੰਨੀ ਨੇ ਖੰਨਾ ਪੁਲਿਸ ਨੂੰ ਕੁਝ ਵਿਅਕਤੀਆਂ ਦੇ ਨਾਮ ਦੱਸੇ ਹਨ ਜੋ ਉਥੋਂ ਪੰਜਾਬ 'ਚ ਨਸ਼ਾ ਸਪਲਾਈ ਕਰਦੇ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੂਰੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement