Ludhiana News : ਨਾਬਾਲਗ ਲੜਕੀ ਨੂੰ ਇੰਸਟਾਗ੍ਰਾਮ 'ਤੇ ਦੋਸਤੀ ਕਰਨੀ ਪਈ ਮਹਿੰਗੀ , 2 ਨੌਜਵਾਨਾਂ ਨੇ ਕੀਤਾ ਗੈਂਗਰੇਪ
Published : Jun 29, 2024, 1:52 pm IST
Updated : Jun 29, 2024, 1:52 pm IST
SHARE ARTICLE
Minor Girl gang rape
Minor Girl gang rape

ਲੜਕੀ ਨੂੰ 5 ਦਿਨ ਕਮਰੇ 'ਚ ਬੰਦ ਰੱਖਿਆ, ਬਣਾਏ ਗੈਰ-ਕੁਦਰਤੀ ਸਬੰਧ

Ludhiana News : ਲੁਧਿਆਣਾ 'ਚ ਇੱਕ ਨਾਬਾਲਗ ਨੂੰ ਅਗਵਾ ਕਰਕੇ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਲੜਕੀ ਨੂੰ 5 ਦਿਨ ਤੱਕ ਇੱਕ ਕਮਰੇ ਵਿੱਚ ਬੰਦ ਰੱਖਿਆ। ਦੋ ਨੌਜਵਾਨਾਂ ਨੇ ਵਾਰੀ-ਵਾਰੀ ਉਸ ਨਾਲ ਗੈਂਗਰੇਪ ਕੀਤਾ। ਆਰੋਪੀਆਂ ਨੇ  ਲੜਕੀ ਨਾਲ ਗੈਰ-ਕੁਦਰਤੀ ਸਬੰਧ ਵੀ ਸਨ।

ਜਾਣਕਾਰੀ ਦਿੰਦਿਆਂ ਪੀੜਤਾ ਨੇ ਮੋਹਾਲੀ ਜ਼ਿਲ੍ਹੇ ਦੇ ਥਾਣਾ ਸਦਰ ਖਰੜ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਤੋਂ ਬਾਅਦ 6 ਜੂਨ ਨੂੰ ਪੁਲਿਸ ਨੇ ਐਸਐਸਪੀ ਜ਼ਰੀਏ ਜ਼ੀਰੋ ਐਫ.ਆਈ.ਆਰ.ਦਰਜ ਕੀਤੀ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਆਰੋਪੀ ਜਸਪ੍ਰੀਤ ਸਿੰਘ ਉਰਫ ਬਾਜ਼ ਨਾਲ ਉਸ ਦੀ ਇੰਸਟਾਗ੍ਰਾਮ 'ਤੇ ਆਨਲਾਈਨ ਦੋਸਤੀ ਹੋਈ ਸੀ।

 ਜਸਪ੍ਰੀਤ ਦੀ ਆਈਡੀ ਤੋਂ ਚੈਟ ਕਰਦਾ ਸੀ ਸਾਹਿਬਦੀਪ 

ਜਸਪ੍ਰੀਤ ਦਾ ਦੋਸਤ ਸਾਹਿਬਦੀਪ ਸਿੰਘ ਵੀ ਜਸਪ੍ਰੀਤ ਸਿੰਘ ਬਾਜ਼ ਦੀ ਇੰਸਟਾਗ੍ਰਾਮ ਆਈਡੀ ਤੋਂ ਲੜਕੀ ਨਾਲ ਗੱਲਬਾਤ ਕਰਦਾ ਸੀ। 12 ਮਈ ਨੂੰ ਜਦੋਂ ਪਿੰਡ ਚੱਪੜਚਿੜੀ ਖਰੜ ਤੋਂ ਸ੍ਰੀ ਫਤਹਿਗੜ੍ਹ ਸਾਹਿਬ ਲਈ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਤਾਂ ਦੋਵੇਂ ਮੁਲਜ਼ਮ ਲੜਕੀ ਨੂੰ ਝਾਂਸਾ ਦੇ ਕੇ ਸ੍ਰੀ ਫਤਹਿਗੜ੍ਹ ਸਾਹਿਬ ਮੱਥਾ ਟੇਕਣ ਦੇ ਬਹਾਨੇ ਮੋਟਰਸਾਈਕਲ ’ਤੇ ਆਪਣੇ ਨਾਲ ਲੈ ਗਏ।

12 ਮਈ ਤੋਂ 16 ਮਈ ਤੱਕ ਕਮਰੇ ਵਿੱਚ ਬੰਦ ਰੱਖਿਆ

ਇਸ ਦੌਰਾਨ ਮੁਲਜ਼ਮ ਲੜਕੀ ਨੂੰ ਪਿੰਡ ਡੇਹਲੋਂ ਦੇ ਇੱਕ ਘਰ ਲੈ ਗਏ। ਮੁਲਜ਼ਮਾਂ ਨੇ ਉਸ ਨੂੰ 12 ਮਈ ਤੋਂ 16 ਮਈ ਤੱਕ ਕਮਰੇ ਵਿੱਚ ਬੰਦ ਰੱਖਿਆ। ਦੋਵੇਂ ਬਦਮਾਸ਼ਾਂ ਨੇ ਵਾਰੀ-ਵਾਰੀ ਉਸ ਨਾਲ ਸਰੀਰਕ ਸਬੰਧ ਬਣਾਏ। ਉਨ੍ਹਾਂ ਨੇ ਉਸ ਦੇ ਨਾਲ ਗੈਰ ਕੁਦਰਤੀ ਤਰੀਕੇ ਨਾਲ ਸਬੰਧ ਬਣਾਏ। ਜਦੋਂ ਲੜਕੀ ਨੇ ਇਸ ਦਾ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ।

ਫਿਲਹਾਲ ਇਸ ਮਾਮਲੇ 'ਚ ਥਾਣਾ ਡੇਹਲੋਂ ਦੀ ਪੁਲਸ ਨੇ ਖਰੜ ਨਿਵਾਸੀ ਜਸਪ੍ਰੀਤ ਸਿੰਘ ਉਰਫ ਬਾਜ਼ ਅਤੇ ਸਾਹਿਬਦੀਪ ਸਿੰਘ ਖਿਲਾਫ ਆਈ.ਪੀ.ਸੀ ਦੀ ਧਾਰਾ 342, 328, 376-ਡੀ, 377, 324, 506 ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਮਾਮਲਾ ਦਰਜ ਕਰ ਲਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement