ਪੰਜਾਬ ਕਾਂਗਰਸ ਨੇ ਸੁਰਿੰਦਰ ਕੌਰ ਦੇ ਹੱਕ 'ਚ ਵਿਸ਼ਾਲ ਮੀਟਿੰਗ ਕਰਕੇ ਜਲੰਧਰ ਪੱਛਮੀ ਜ਼ਿਮਨੀ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ
Published : Jun 29, 2024, 7:08 pm IST
Updated : Jun 29, 2024, 7:08 pm IST
SHARE ARTICLE
Punjab Congress
Punjab Congress

ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਪੰਜਾਬ ਦੀ ਧੀ ਅਤੇ ਗੱਦਾਰਾਂ ਵਿਚਕਾਰ ਲੜਾਈ : ਵੜਿੰਗ

Jalandhar News : ਪੰਜਾਬ ਕਾਂਗਰਸ ਨੇ ਜਲੰਧਰ ਪੱਛਮੀ ਹਲਕੇ ਲਈ ਆਪਣੀ ਜ਼ਿਮਨੀ ਚੋਣ ਮੁਹਿੰਮ ਦੀ ਰਸਮੀ ਸ਼ੁਰੂਆਤ ਜਲੰਧਰ ਵਿੱਚ ਵਰਕਰਾਂ ਦੀ ਭਰਵੀਂ ਮੀਟਿੰਗ ਨਾਲ ਕੀਤੀ। ਇਸ ਸਮਾਗਮ ਵਿੱਚ ਭਾਰੀ ਸਮਰਥਨ ਦੇਖਣ ਨੂੰ ਮਿਲਿਆ, ਜਿਸ ਨੇ ਜਲੰਧਰ ਦੇ ਲੋਕਾਂ ਨੂੰ ਵਿਰੋਧੀ ਪਾਰਟੀਆਂ ਦੇ ਦਲ-ਬਦਲੂਆਂ ਨੂੰ ਸਬਕ ਸਿਖਾਉਣ ਲਈ ਤਿਆਰ ਹੋਣ 'ਤੇ ਜ਼ੋਰ ਦਿੱਤਾ। ਜਿਵੇਂ ਕਿ ਉਨ੍ਹਾਂ ਨੇ ਹੁਣੇ ਹੀ ਲੋਕ ਸਭਾ ਚੋਣਾਂ ਵਿੱਚ ਕੀਤਾ ਸੀ। ਇਹ ਮੀਟਿੰਗ ਜਲੰਧਰ ਪੱਛਮੀ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਬੀਬੀ ਸੁਰਿੰਦਰ ਕੌਰ ਦੇ ਹੱਕ ‘ਚ ਹਮਾਇਤ ਹਾਸਲ ਕਰਨ ਲਈ ਕੀਤੀ ਗਈ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੀਟਿੰਗ ਦੌਰਾਨ ਮਿਲੇ ਭਰਵੇਂ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ, "ਮੀਟਿੰਗ ਦੌਰਾਨ ਮਿਲੇ ਭਾਰੀ ਸਮਰਥਨ ਨਾਲ ਜਲੰਧਰ ਪੱਛਮੀ ਹਲਕੇ ਦੀ ਸੀਟ 'ਤੇ ਕਾਂਗਰਸ ਦਾ ਝੰਡਾ ਬੁਲੰਦ ਹੋਣਾ ਤੈਅ ਹੈ। ਇਹ ਪੰਜਾਬ ਦੀ ਧੀ ਅਤੇ ਜਲੰਧਰ ਦੀ ਲੋਕ ਵਿਰੋਧੀ ਪਾਰਟੀਆਂ ਦੇ ਦਲਬਦਲੂ ਨੇਤਾਵਾਂ ਵਿਚਾਲੇ ਲੜਾਈ ਹੈ।

ਵੜਿੰਗ ਨੇ ਅੱਗੇ ਕਿਹਾ, "ਇਹ ਸਮਰਥਨ ਦਰਸਾਉਂਦਾ ਹੈ ਕਿ ਜਲੰਧਰ ਸੱਚਾਈ ਤੇ ਪੰਜਾਬ ਨਾਲ ਖੜ੍ਹਨ ਲਈ ਤਿਆਰ ਹੈ। ਲੋਕ ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਉਹਨਾਂ ਦੀ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਰਾਜਨੀਤੀ ਲਈ ਬਾਹਰ ਦਾ ਦਰਵਾਜ਼ਾ ਦਿਖਾਉਣ ਲਈ ਤਿਆਰ ਹਨ। ਉਹ ਕਾਂਗਰਸ ਅਤੇ ਬੀਬੀ ਸੁਰਿੰਦਰ ਕੌਰ ਜੀ ਦਾ ਸਮਰਥਨ ਕਰਕੇ ਲੋਕਤੰਤਰ ਅਤੇ ਸੰਵਿਧਾਨ ਲਈ ਵੋਟ ਪਾਉਣ ਲਈ ਤਿਆਰ ਹਨ।"

ਪੰਜਾਬ ਕਾਂਗਰਸ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਪੰਜਾਬ ਅਤੇ ਇਸ ਦੇ ਲੋਕਾਂ ਦੀ ਭਲਾਈ ਦੀ ਬਜਾਏ ਨਿੱਜੀ ਅਤੇ ਪਾਰਟੀ ਫਾਇਦਿਆਂ ਲਈ ਕੰਮਾਂ ਤੇ ਵੱਧ ਰਹੇ ਕਰਜ਼ੇ ਅਤੇ ਫੰਡਾਂ ਦੀ ਕਥਿਤ ਦੁਰਵਰਤੋਂ ਨੂੰ ਨੋਟ ਕਰਦੇ ਹੋਏ ਮੌਜੂਦਾ ਸਥਿਤੀ ਬਾਰੇ ਵੀ ਚਾਨਣਾ ਪਾਇਆ। "ਆਮ ਆਦਮੀ ਪਾਰਟੀ ਦੇ ਕਾਰਜਕਾਲ 'ਚ ਪੰਜਾਬ ਬਰਬਾਦ ਹੋ ਗਿਆ ਹੈ। ਲਗਾਤਾਰ ਵੱਧ ਰਹੇ ਕਰਜ਼ੇ ਦੀ ਵਰਤੋਂ ਸਿਰਫ਼ ਨਿੱਜੀ ਕੰਮਾਂ ਲਈ ਕੀਤੀ ਜਾ ਰਹੀ ਹੈ ਅਤੇ ਹੋਰ ਕਿਤੇ ਆਪਣੀਆਂ ਚੋਣ ਮੁਹਿੰਮਾਂ ਨੂੰ ਫੰਡ ਦੇਣ ਲਈ ਕੀਤੀ ਜਾ ਰਹੀ ਹੈ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਪੰਜਾਬ 'ਚ 'ਆਪ' ਅਤੇ ਕੇਂਦਰ 'ਚ ਭਾਜਪਾ ਦੀ ਨਾਕਾਮੀ ਨੇ ਦੇਸ਼ ਨੂੰ ਬਰਬਾਦ ਕਰ ਰਹੀ ਹੈ।

ਕਾਂਗਰਸੀ ਉਮੀਦਵਾਰ ਬੀਬੀ ਸੁਰਿੰਦਰ ਕੌਰ ਨੇ ਕਿਹਾ- “ਇਸ ਚੋਣ ਪ੍ਰਚਾਰ ਦੌਰਾਨ ਮੈਨੂੰ ਮਿਲੇ ਭਾਰੀ ਸਮਰਥਨ ਲਈ ਮੈਂ ਧੰਨਵਾਦੀ ਹਾਂ। ਮੈਂ ਜ਼ਿੰਦਗੀ ਭਰ ਲੋਕਾਂ ਲਈ ਕੰਮ ਕਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ਹੈ ਅਤੇ ਕਰਦੀ ਰਹਾਂਗੀ। ਮੈਨੂੰ ਯਕੀਨ ਹੈ ਕਿ ਜਲੰਧਰ ਦੇ ਲੋਕ ਅਤੇ ਜਲੰਧਰ ਪੱਛਮੀ ਹਲਕੇ ਦੇ ਵੋਟਰ ਪੰਜਾਬ ਅਤੇ ਪੰਜਾਬੀਅਤ ਦੇ ਨਾਲ ਖੜੇ ਹੋਣਗੇ ਅਤੇ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਕਾਂਗਰਸ ਨੂੰ ਵੋਟ ਦੇਣਗੇ।

ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਮੀਟਿੰਗ ਦੀ ਸਮਾਪਤੀ ਕਰਦਿਆਂ ਕਿਹਾ, "ਪੰਜਾਬ ਦੀ ਇੱਕੋ ਇੱਕ ਉਮੀਦ ਕਾਂਗਰਸ ਹੈ। ਸਾਡੇ ਨੇਤਾਵਾਂ ਵੱਲੋਂ ਲੋਕ ਸਭਾ ਵਿੱਚ ਵੀ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਪੰਜਾਬ ਅਤੇ ਜਲੰਧਰ ਦੀ ਰਾਖੀ ਲਈ ਲੋਕ ਕਾਂਗਰਸ ਦੇ ਨਾਲ ਅਤੇ ਬੀਬੀ ਸੁਰਿੰਦਰ ਕੌਰ ਵਰਗੇ ਸੱਚੇ, ਇਮਾਨਦਾਰ ਅਤੇ ਮਿਹਨਤੀ ਉਮੀਦਵਾਰਾਂ ਦੇ ਨਾਲ ਖੜ੍ਹੇ ਹਨ।

ਮੀਟਿੰਗ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ , ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ , ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਜਲੰਧਰ ਚਰਨਜੀਤ ਸਿੰਘ ਚੰਨੀ , ਪੰਜਾਬ ਕਾਂਗਰਸ ਜਲੰਧਰ ਪੱਛਮੀ ਦੀ ਉਮੀਦਵਾਰ ਬੀਬੀ ਸੁਰਿੰਦਰ ਕੌਰ ਸਮੇਤ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਗਟ ਸਿੰਘ  ਰਜਿੰਦਰ ਬੇਰੀ , ਜਸਬੀਰ ਸਿੰਘ ਡਿੰਪਾ , ਸੰਜੇ ਤਲਵਾੜ , ਵਿਜੇ ਇੰਦਰ ਸਿੰਗਲਾ, ਸੰਗਤ ਸਿੰਘ ਗਿਲਜੀਆਂ , ਗੁਰਸ਼ਰਨ ਕੌਰ ਰੰਧਾਵਾ  ਰਾਜ ਕੁਮਾਰ ਵੇਰਕਾ , ਹਰਦਿਆਲ ਕੰਬੋਜ  ਹਰਮਿੰਦਰ ਸਿੰਘ ਗਿੱਲ , ਹਰਪ੍ਰਤਾਪ ਸਿੰਘ ,ਯਾਮਿਨੀ ਗੋਮਰ , ਸਿਮਰਜੀਤ ਸਿੰਘ ਬੈਂਸ, ਸੁਖਵਿੰਦਰ ਸਿੰਘ ਕੋਟਲੀ, ਬਲਵਿੰਦਰ ਸਿੰਘ ਬੈਂਸ  ਬਲਵਿੰਦਰ ਸਿੰਘ ਧਾਲੀਵਾਲ, ਸੁਖਜੀਤ ਸਿੰਘ ਕਾਕਾ  ਐਸ ਪੀ ਰਜਿੰਦਰ ਸਿੰਘ , ਮਦਨਲਾਲ ਜਲਾਲਪੁਰ, ਰਾਜਬਖਸ਼ ਕੰਬੋਜ  ਰੁਪਿੰਦਰ ਰੂਬੀ ,ਡਾ. ਨਵਜੋਤ ਢਾਈਆ , ਪਵਨ ਆਦੀਆ , ਹੰਸਰਾਜ ਜੋਸ਼ਨ , ਬਰਿੰਦਰਮੀਤ ਸਿੰਘ ਪਾਹੜਾ ਅਤੇ ਮੋਹਿਤ ਮਹਿੰਦਰਾ ਜੀ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement