Mohali News: ਅੱਠ ਬਲਾਕਾਂ ’ਚ ਪੀਣ ਵਾਲੇ ਪਾਣੀ ਦੇ 195 ਨਮੂਨੇ ਫ਼ੇਲ, ਡੇਰਾਬੱਸੀ ਤੇ ਘੜੂੰਆਂ ’ਚ ਸੱਭ ਤੋਂ ਜ਼ਿਆਦਾ ਮਾੜਾ ਹਾਲ
Published : Jun 29, 2025, 7:37 am IST
Updated : Jun 29, 2025, 9:52 am IST
SHARE ARTICLE
195 drinking water samples failed in eight blocks Mohali News
195 drinking water samples failed in eight blocks Mohali News

Mohali News:  ਕੁਲ 459 ਨਮੂਨਿਆਂ ’ਚੋਂ 42.5 ਫ਼ੀ ਸਦ ਜਲ ਸਰੋਤਾਂ ਦਾ ਪਾਣੀ ਨਾ-ਪੀਣਯੋਗ

Mohali Drinking water samples failed: ਪੰਜਾਬ ਦੇ ਸੱਭ ਤੋਂ ਹਾਈਟੈੱਕ ਸ਼ਹਿਰਾਂ ਵਿਚ ਸ਼ੁਮਾਰ ਜ਼ਿਲ੍ਹਾ ਐਸ.ਏ.ਐਸ ਨਗਰ ਦੀਆਂ ਕਈ ਥਾਵਾਂ ’ਤੇ ਪਾਣੀ ਪੀਣਯੋਗ ਨਹੀਂ ਹੈ। ਸਿਹਤ ਵਿਭਾਗ ਮੋਹਾਲੀ ਦੀ ਇਕ ਰਿਪੋਰਟ ਵਿਚ ਅਜਿਹਾ ਪ੍ਰਗਟਾਵਾ ਹੋਇਆ ਹੈ, ਜਿਸ ਵਿਚ ਇਹ ਪਤਾ ਚਲਦਾ ਹੈ ਕਿ ਜ਼ਿਲ੍ਹੇ ਦੇ ਵੱਖ-ਵੱਖ ਸਿਹਤ 8 ਸਿਹਤ ਬਲਾਕਾਂ ਵਿਚੋਂ ਪ੍ਰਾਪਤ ਕੀਤੇ ਗਏ ਨਮੂਨਿਆਂ ਦੇ 42.5 ਫ਼ੀ ਸਦੀ ਨਮੂਨੇ ਪੀਣ ਦੇ ਮਿਆਰ ’ਤੇ ਖਰੇ ਨਹੀਂ ਉਤਰੇ।

ਜਾਣਕਾਰੀ ਅਨੁਸਾਰ ਜਨਵਰੀ 2025 ਤੋਂ 31 ਮਈ ਤਕ ਕੁਲ 459 ਪਾਣੀ ਦੇ ਨੂਮਨੇ ਇਕੱਠੇ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 195 ਦਾ ਮਿਆਰ ਨਾਨਪੋਟੇਬਲ/ ਨਾ-ਪੀਣਯੋਗ ਸੀ, ਜਿਨ੍ਹਾਂ ਥਾਵਾਂ ਦੇ ਪਾਣੀ ਵਿਚ ਬੈਕਟੀਰੀਅਲ ਇਨਫ਼ੈਕਸ਼ਨ ਪਾਈ ਗਈ ਸੀ, ਉਨ੍ਹਾਂ ਵਿਚੋਂ 7 ਤੋਂ ਨਮੂਨੇ ਦੁਬਾਰਾ ਪ੍ਰਾਪਤ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਵਿਚੋਂ ਕੁਰਾਲੀ ਤੇ ਘੜੂੰਆਂ ਦੇ 2-2 ਅਤੇ ਬੂਥਗੜ੍ਹ ਦੇ ਅਲੱਗ-ਅਲੱਗ ਥਾਵਾਂ ਦੇ 3 ਨਮੂਨੇ ਲਏ ਹਨ।

ਪਤਾ ਚਲਿਆ ਹੈ ਕਿ ਇਨ੍ਹਾਂ ਨਮੂਨਿਆਂ ਵਿਚ ਬੈਕਟੀਰੀਅਲ ਇਨਫ਼ੈਕਸ਼ਨ ਸੀ, ਜਿਸ ਕਰਕੇ ਇਨ੍ਹਾਂ ਨੂੰ ਪੀਕੇ ਸਿਹਤ ਖ਼ਰਾਬ ਹੋਣ ਦਾ ਡਰ ਹੈ। ਸੱਭ ਤੋਂ ਜ਼ਿਆਦਾ ਮਾੜਾ ਹਾਲ ਘੜੂੰਆਂ ਤੇ ਡੇਰਾਬੱਸੀ ਬਲਾਕ  ਦਾ ਦਸਿਆ ਗਿਆ ਹੈ। ਘੜੂੰਆਂ ਪ੍ਰਾਇਮਰੀ ਹੈਲਥ ਸੈਂਟਰ ਦੇ ਅਧੀਨ ਖੇਤਰਾਂ ਵਿਚੋਂ ਵੱਖ-ਵੱਖ ਪਾਣੀ ਦੇ ਸਰੋਤਾਂ ਤੋਂ 161 ਪਾਣੀ ਦੇ ਨਮੂਨੇ ਇਕੱਤਰ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 61 ਪੀਣਯੋਗ ਨਹੀਂ ਸਨ। ਇਸੇ ਤਰ੍ਹਾਂ ਡੇਰਾਬੱਸੀ ਐਸ.ਡੀ.ਐਸ ਅਧੀਨ ਖੇਤਰਾਂ ਵਿਚੋਂ ਵੀ ਪੀਣ ਵਾਲੇ ਪਾਣੀ ਦੇ 122 ਨਮੂਨੇ ਪ੍ਰਾਪਤ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 46 ਫੇਲ੍ਹ ਹੋ ਗਏ। ਸਿਰਫ਼ ਢਕੌਲੀ ਤੇ ਬਨੂੰੜ ਹੀ ਅਜਿਹੀਆਂ ਥਾਵਾਂ ਰਹੀਆਂ, ਜਿਥੋਂ ਪ੍ਰਾਪਤ ਕੀਤੇ ਗਏ 7 ਦੇ 7 ਨਮੂਨੇ ਪੀਣਯੋਗ ਪਾਏ ਗਏ।

ਦੱਸਣਾ ਬਣਦਾ ਹੈ ਕਿ ਮੋਹਾਲੀ ਵਿਚ ਨਾ-ਪੀਣਯੋਗ ਪਾਣੀ ਮਾਮਲਾ ਪੁਰਾਣਾ ਹੈ। ਇਸ ਤੋਂ ਪਹਿਲਾਂ ਸਾਲ 2024 ਵਿਚ ਵੀ 538 ਥਾਵਾਂ ਤੋਂ ਪਾਣੀ ਦੇ ਨਮੂਨੇ ਪ੍ਰਾਪਤ ਕੀਤੇ ਗਏ ਸਨ ਜਿਨ੍ਹਾਂ ਵਿਚੋਂ 243 ਨਮੂਨੇ ਨਾ-ਪੀਣਯੋਗ ਪਾਏ ਗਏ।ਵੱਡੀ ਗੱਲ ਇਹ ਸੀ ਕਿ ਇਨ੍ਹਾਂ ਵਿਚ 100 ਨਮੂਨੇ ਸਰਕਾਰੀ ਸਕੂਲਾਂ ਦੇ ਸਨ। ਇਹ ਰਿਪੋਰਟ ਆਉਣ ਤੋਂ ਬਾਅਦ ਸਿੱਖਿਆ ਵਿਭਾਗ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿਚ ਵੱਡਾ ਹੰਗਾਮਾ ਹੋ ਗਿਆ ਸੀ।

ਬਲਾਕ    ਇਕੱਤਰ ਨਮੂਨੇ   ਪੀਣਯੋਗ     ਪੀਣਯੋਗ ਨਹੀਂ
ਮੋਹਾਲੀ      31          13                   18
ਡੇਰਾਬੱਸੀ     122      76                    46
ਖਰੜ        13       04              09
ਕੁਰਾਲੀ      18        05                  11
ਬਨੂੜ        02        02               00
ਢਕੌਲੀ       05         05
ਘੜੂੰਆਂ      161         98         61 
ਬੂਥਗੜ੍ਹ      107         54         50
ਕੁੱਲ          459        257       195

  1.  

ਐਸ.ਏ.ਐਸ. ਨਗਰ ਤੋਂ ਸਤਵਿੰਦਰ ਸਿੰਘ ਧੜਾਕ ਦੀ ਰਿਪੋਰਟ
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement