Pandoh Dam News :ਪੰਜਾਬ ਲਈ ਖੜ੍ਹੀ ਹੋ ਸਕਦੀ ਹੈ ਨਵੀਂ ਮੁਸੀਬਤ, BBMB ਨੇ ਪੰਡੋਹ ਡੈਮ ਦੇ 5 ਗੇਟ ਖੋਲ੍ਹੇ, ਬਿਆਸ ਨਦੀ ਦਾ ਵਧਿਆ ਪਾਣੀ

By : BALJINDERK

Published : Jun 29, 2025, 6:24 pm IST
Updated : Jun 29, 2025, 6:59 pm IST
SHARE ARTICLE
ਹਿਮਾਚਲ 'ਚ ਮੀਂਹ ਦਾ ਕਹਿਰ, BBMB ਨੇ ਪੰਡੋਹ ਡੈਮ ਦੇ 5 ਗੇਟ ਖੋਲ੍ਹੇ, ਪਾਣੀ ਛੱਡਣ ਨਾਲ ਬਿਆਸ ਨਦੀ ਦਾ ਵਧਿਆ ਪਾਣੀ
ਹਿਮਾਚਲ 'ਚ ਮੀਂਹ ਦਾ ਕਹਿਰ, BBMB ਨੇ ਪੰਡੋਹ ਡੈਮ ਦੇ 5 ਗੇਟ ਖੋਲ੍ਹੇ, ਪਾਣੀ ਛੱਡਣ ਨਾਲ ਬਿਆਸ ਨਦੀ ਦਾ ਵਧਿਆ ਪਾਣੀ

Pandoh Dam News : ਮਕੌੜਾ ਪੱਤਣ ਚੁੱਕੇ ਜਾਣ ਕਾਰਨ ਰਾਵੀ ਪਾਰ ਦੇ 7 ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਟੁਟਿਆ

Pandoh Dam News in Punjabi :  ਜਿਵੇਂ ਹੀ ਮਾਨਸੂਨ ਉਤਰੀ ਭਾਰਤ ਵਿਚ ਦਾਖ਼ਲ ਹੋਇਆ ਹੈ ਉਵੇਂ ਹੀ ਨਵੀਂ ਸਮੱਸਿਆ ਵੀ ਨਾਲ ਲੈ ਕੇ ਆਇਆ ਹੈ। ਇਸ ਨੇ ਸੱਭ ਤੋਂ ਪਹਿਲੀ ਮੁਸੀਬਤ ਪੰਜਾਬ ਲਈ ਖੜ੍ਹੀ ਕਰ ਦਿਤੀ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ’ਚ ਮਾਨਸੂਨ ਦੀ ਬਾਰਸ਼ ਨੇ ਤਬਾਹੀ ਮਚਾਈ ਹੋਈ ਹੈ। ਪਿਛਲੇ ਦਿਨਾਂ ਵਿਚ ਤਾਪਮਾਨ ਵੱਧ ਗਿਆ ਹੈ ਤੇ ਪਹਾੜਾਂ ਤੋਂ ਲਗਾਤਾਰ ਗਲੇਸ਼ੀਅਰ ਪਿਘਲ ਰਹੇ ਹਨ, ਜਿਸ ਕਰ ਕੇ ਨਦੀਆਂ ’ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਜਿਸ ਕਾਰਨ ਵਿਗੜਦੇ ਹਾਲਤ ਨੂੰ ਦੇਖਦੇ ਹੋਏ ਬੀ.ਬੀ.ਐਮ.ਬੀ ਨੇ ਪੰਡੋਹ ਡੈਮ ਦੇ 5 ਗੇਟ ਖੋਲ੍ਹ ਦਿਤੇ ਹਨ ਤੇ ਹੁਣ ਤਕ 44 ਹਜ਼ਾਰ ਕਿਊਸਿਕ ਪਾਣੀ ਛਡਿਆ ਗਿਆ ।

ਪਾਣੀ ਛੱਡਣ ਨਾਲ ਬਿਆਸ ਨਦੀ ਦਾ ਪਾਣੀ ਵੱਧ ਗਿਆ ਹੈ। ਬੀ.ਬੀ.ਐਮ.ਬੀ ਵਲੋਂ ਨਦੀ ਦੇ ਨੇੜਲੇ ਇਲਾਕਿਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ। ਭਾਵੇਂ ਅਜੇ ਪੰਜਾਬ ’ਚ ਹਾਲਾਤ ਸਥਿਰ ਹਨ ਪਰ ਜਿਵੇਂ-ਜਿਵੇਂ ਪਹਾੜਾਂ ’ਚ ਮੀਂਹ ਦੀ ਮਾਤਰਾ ਵਧੇਗੀ, ਤਿਵੇਂ-ਤਿਵੇਂ ਪੰਜਾਬ ਲਈ ਖ਼ਤਰਾ ਵਧਦਾ ਜਾਵੇਗਾ ਤੇ ਆਉਣ ਵਾਲੇ ਦਿਨਾਂ ’ਚ ਪੰਜਾਬ ਨੂੰ ਨਵੀਂ ਮੁਸੀਬਤ ਖੜੀ ਹੋ ਸਕਦੀ ਹੈ।

ਪੰਡੋਹ ਡੈਮ ਤੋਂ ਪਾਣੀ ਛੱਡਣ ਦਾ ਇਕ ਕਾਰਨ ਹੋਰ ਵੀ ਦਸਿਆ ਜਾ ਰਿਹਾ ਹੈ। ਜਾਣਕਾਰਾਂ ਦੀ ਮੰਨੀਏ ਤਾਂ ਕੋਈ ਵੀ ਅੰਦਾਜ਼ਾ ਲਾ ਸਕਦਾ ਹੈ ਕਿ ਸੈਂਕੜੇ ਦਰੱਖ਼ਤਾਂ ਦੀ ਨਾਜਾਇਜ਼ ਕਟਾਈ ਕਰਨ ਤੋਂ ਬਾਅਦ ਹੀ ਇਨ੍ਹਾਂ ਦੀਆਂ ਟਾਹਣੀਆਂ ਨੂੰ ਜੰਗਲ ਵਿਚ ਕਿਤੇ ਡੰਪ ਕੀਤਾ ਗਿਆ ਸੀ। ਕੁਦਰਤ ਨੇ ਅਜਿਹਾ ਕਹਿਰ ਵਰ੍ਹਾਇਆ ਕਿ ਕੁੱਲੂ ’ਚ 24 ਜੂਨ ਨੂੰ ਬੱਦਲ ਫਟਣ ਤੋਂ ਬਾਅਦ ਆਏ ਹੜ੍ਹ ਨੇ ਜੰਗਲਾਤ ਮਾਫ਼ੀਆ ਦੇ ਇਸ ਅਪਰਾਧ ਦਾ ਪਰਦਾਫ਼ਾਸ਼ ਕੀਤਾ ਅਤੇ ਟੁੱਟੀਆਂ ਹੋਈਆਂ ਹਜ਼ਾਰਾਂ ਟਨ ਲੱਕੜਾਂ ਰੁੜ੍ਹ ਕੇ ਮੰਡੀ ਦੇ ਪੰਡੋਹ ਡੈਮ ’ਚ ਪਹੁੰਚ ਗਈਆਂ। ਇਸ ਕਾਰਨ ਵੀ ਡੈਮ ’ਚ ਪਾਣੀ ਦਾ ਪੱਧਰ ਵਧ ਗਿਆ ਹੈ ਤੇ ਬੀ.ਬੀ.ਐਮ.ਬੀ ਨੂੰ ਗੇਟ ਖੋਲ੍ਹਣ ਦਾ ਫ਼ੈਸਲਾ ਲੈਣਾ ਪਿਆ ਹੈ। ਹੁਣ ਪੰਡੋਹ ਡੈਮ ਦੇ ਸਪਿਲਵੇਅ ਗੇਟਾਂ ਰਾਹੀਂ ਡੈਮ ਦੇ ਹੇਠਾਂ ਵਾਲੇ ਖੇਤਰਾਂ ਵਿਚ ਵਧੇਰੇ ਪਾਣੀ ਛਡਿਆ ਜਾ ਰਿਹਾ ਹੈ, ਜਿਸ ਕਾਰਨ ਪੰਡੋਹ ਡੈਮ ਦੇ ਹੇਠਾਂ ਵਾਲੇ ਖੇਤਰ ਵਿੱਚ ਬਿਆਸ ਨਦੀ ਦਾ ਪਾਣੀ ਦਾ ਪੱਧਰ ਵਧ ਗਿਆ ਹੈ, ਅਜਿਹੀ ਸਥਿਤੀ ਵਿਚ, ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਬਿਆਸ ਨਦੀ ਦੇ ਕੰਢਿਆਂ ’ਤੇ ਨਾ ਜਾਣ ਦੀ ਬੇਨਤੀ ਕੀਤੀ ਗਈ ਹੈ। 

ਉਧਰ ਪੰਜਾਬ ਦਾ ਇਕ ਹੋਰ ਖੇਤਰ ਵੀ ਕੁਦਰਤ ਦੀ ਮਾਰ ਹੇਠ ਆ ਗਿਆ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਮਕੌੜਾ ਪੱਤਣ ਰਾਵੀ ਦਰਿਆ ’ਤੇ ਬਣਿਆ ਅਸਥਾਈ ਪੁਲ ਚੁੱਕੇ ਜਾਣ ਕਾਰਨ ਰਾਵੀ ਦਰਿਆ ਤੋਂ ਪਾਰ ਵਸਦੇ 7 ਪਿੰਡਾਂ ਦਾ ਸੰਪਰਕ ਭਾਰਤ ਦੇਸ਼ ਨਾਲ ਟੁੱਟ ਚੁੱਕਾ ਹੈ ਅਤੇ ਇਨ੍ਹਾਂ ਪਿੰਡਾ ਨੂੰ ਜਾਣ ਦਾ ਇਕ ਮਾਤਰ ਸਹਾਰਾ ਕਿਸ਼ਤੀ ਹੈ। ਆਜ਼ਾਦੀ ਤੋਂ ਬਾਅਦ ਇਸ ਰਾਵੀ ਦਰਿਆ ਤੋਂ ਪਾਰ 14 ਪਿੰਡ ਵਸਦੇ ਸਨ ਪਰ ਆਜ਼ਾਦੀ ਦੇ 76 ਸਾਲ ਬੀਤ ਜਾਣ ਦੇ ਬਾਵਜੂਦ ਪਿੰਡਾਂ ਦੀ ਸਾਰ ਨਹੀਂ ਲਈ ਗਈ। ਇਸ ਦੌਰਾਨ 14 ’ਚੋਂ 7 ਪਿੰਡ ਹੀ ਮੌਜੂਦ ਹਨ। 

ਰਾਵੀ ਦਰਿਆ ਤੋਂ ਪਾਰ ਵਸਦੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਭਾਰਤ-ਪਾਕਿ ਸਰਹੱਦ ਨਾਲ ਲਗਦੇ ਲਗਭਗ ਦਰਜਨ ਪਿੰਡਾਂ ਦੇ ਲੋਕ ਕਹਿਣ ਨੂੰ ਤਾਂ ਭਾਰਤ ਦਾ ਹਿੱਸਾ ਹਨ ਪਰ ਬਰਸਾਤ ਦੇ ਦਿਨਾਂ ਵਿਚ ਇਨ੍ਹਾਂ ਪਿੰਡਾਂ ਦੇ ਲੋਕ ਖ਼ੁਦ ਨੂੰ ਬੇਸਹਾਰਾ ਮਹਿਸੂਸ ਕਰਦੇ ਹਨ। ਇਨ੍ਹਾਂ ਲੋਕਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟ ਜਾਂਦਾ ਹੈ। 

(For more news apart from  BBMB opens 5 gates Pandoh Dam News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement