ਸੰਗਰੂਰ ’ਚ ਗੈਸ ਲੀਕ ਹੋਣ ਕਾਰਨ ਹੋਇਆ ਧਮਾਕਾ

By : JUJHAR

Published : Jun 29, 2025, 12:04 pm IST
Updated : Jun 29, 2025, 2:41 pm IST
SHARE ARTICLE
Cylinder bursts while making tea in Upali village of Sangrur
Cylinder bursts while making tea in Upali village of Sangrur

ਹਾਦਸੇ ’ਚ ਕਰਮਜੀਤ ਸਿੰਘ ਦੀ ਹੋਈ ਮੌਤ, ਪਤਨੀ ਤੇ ਪੁੱਤਰ ਗੰਭੀਰ ਜ਼ਖ਼ਮੀ

ਜ਼ਿਲ੍ਹਾ ਸੰਗਰੂਰ ਦੇ ਪਿੰਡ ਉਪਲੀ ਵਿਖੇ ਤਕਸਾਰ ਇੱਕ ਮੰਦਭਾਗੀ ਘਟਨਾ ਘਟੀ ਜਿਸ ਵਿਚ ਕਰੀਬ 55 ਸਾਲਾ ਕਰਮਜੀਤ ਸਿੰਘ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਅਤੇ ਪੁੱਤਰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਚ ਜੇਰੇ ਇਲਾਜ ਹੈ। ਜਾਣਕਾਰੀ ਪ੍ਰਾਪਤ ਹੋਈ ਹੈ ਕਿ ਪਿੰਡ ਉਪਲੀ ਵਿਖੇ ਇਕ ਘਰ ਵਿਚ ਸਿਲੰਡਰ ’ਚੋਂ ਗੈਸ ਲੀਕ ਹੋ ਰਹੀ ਸੀ ਤੇ ਜਦੋਂ ਮਹਿਲਾ ਆਪਣੇ ਪਤੀ ਅਤੇ ਪੁੱਤਰ ਦੇ ਲਈ ਚਾਹ ਬਣਾਉਣ ਲਈ ਰਸੋਈ ਵਿਚ ਗਈ ਤਾਂ ਉਸ ਨੇ ਜਿਸ ਤਰ੍ਹਾਂ ਹੀ ਗੈਸ ਜਲਾਉਣ ਲੱਗੀ ਤਾਂ ਧਮਾਕਾ ਹੋ ਗਿਆ।

photophoto

ਜਿਸ ਦੇ ਨਾਲ ਉਨ੍ਹਾਂ ਦੀ ਰਸੋਈ ਦੀ ਛੱਤ ਉੱਡ ਗਈ ਅਤੇ ਕੰਧ ਉਨ੍ਹਾਂ ਦੇ ਵੇਹੜੇ ਦੇ ’ਚ ਸੁੱਤੇ ਉਸ ਦੇ ਪਤੀ ਉੱਤੇ ਜਾ ਡਿੱਗੀ ਜਿਸ ਨਾਲ ਉਸ ਦੇ ਪਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਪੁੱਤਰ ਅਤੇ ਉਸ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰ ਹੈ ਇਨ੍ਹਾਂ ਦੀ ਮਾਲੀ ਮਦਦ ਹੋਣੀ ਚਾਹੀਦੀ ਹੈ ਕਿਉਂਕਿ ਘਰ ਵਿਚ ਇਹੀ ਕਮਾਉਣ ਵਾਲਾ ਸੀ।

photophoto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement