Punjab News: ਸਮਾਜ ਦਾ ਕਰੂਪ ਸੱਚ... ਇਕਲਾਪੇ ਤੇ ਬੇਗਾਨਗੀ ਦਾ ਜੀਵਨ ਹੰਢਾ ਰਹੇ ਬਜ਼ੁਰਗ
Published : Jun 29, 2025, 6:51 am IST
Updated : Jun 29, 2025, 9:50 am IST
SHARE ARTICLE
Elderly people are living lives of loneliness and alienation News
Elderly people are living lives of loneliness and alienation News

ਲਗਾਤਾਰ ਵਧ ਰਹੀ ਆਬਾਦੀ ਪਰ ਸੁੰਗੜ ਰਹੇ ਪ੍ਰਵਾਰ

Elderly people are living lives of loneliness and alienation News: ਜਿਸ ਧਰਤੀ ’ਤੇ ਦੇਵੀ-ਦੇਵਤਿਆਂ ਦੀ ਪੂਜਾ, ਤੀਰਥ ਯਾਤਰਾਵਾਂ ਅਤੇ ਰੁੱਖਾਂ-ਪਸ਼ੂਆਂ ਦਾ ਸਤਿਕਾਰ ਸਾਡੀ ਸਭਿਅਤਾ ਦੀ ਪਛਾਣ ਹੈ, ਉਸੇ ਧਰਤੀ ’ਤੇ ਬਜ਼ੁਰਗਾਂ ਦੀ ਅਣਦੇਖੀ ਅਤੇ ਤਨਹਾਈ ਦਾ ਦਰਦ ਇਕ ਕਰੂਪ ਸੱਚ ਵਜੋਂ ਸਾਹਮਣੇ ਆ ਰਿਹਾ ਹੈ। ਉਹ ਮਾਪੇ, ਜਿਨ੍ਹਾਂ ਨੇ ਅਪਣੀ ਔਲਾਦ ਨੂੰ ਜੀਵਨ ਦੀ ਹਰ ਖ਼ੁਸ਼ੀ ਦੇਣ ਲਈ ਅਪਣੀ ਜ਼ਿੰਦਗੀ ਸਮਰਪਿਤ ਕਰ ਦਿਤੀ, ਅੱਜ ਉਮਰ ਦੇ ਅੰਤਮ ਪੜਾਅ ਵਿਚ ਇਕਲੇਪਣ ਅਤੇ ਬੇਗਾਨਗੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੀ ਜ਼ੁਬਾਨ ’ਤੇ ਅਪਣੇ ਬੱਚਿਆਂ ਲਈ ਅਸੀਸਾਂ ਤਾਂ ਹਨ, ਪਰ ਦਿਲ ਵਿਚ ਟੀਸ ਅਤੇ ਅਣਗੌਲੇ ਜਾਣ ਦਾ ਦਰਦ ਵੀ ਹੈ।

ਨੋਇਡਾ ਤੋਂ ਮਿਲੀਆਂ ਤਾਜ਼ਾ ਖ਼ਬਰਾਂ ਨੇ ਇਸ ਸਮੱਸਿਆ ਨੂੰ ਹੋਰ ਉਜਾਗਰ ਕੀਤਾ ਹੈ। ਇਥੇ ਲਗਭਗ 42 ਬਜ਼ੁਰਗ ਅਜਿਹੀ ਤਰਸਯੋਗ ਹਾਲਤ ਵਿਚ ਮਿਲੇ, ਜਿਨ੍ਹਾਂ ਦੇ ਸਰੀਰ ’ਤੇ ਪੂਰੇ ਕਪੜੇ ਨਹੀਂ ਸਨ ਜਾਂ ਹੱਥ ਬੰਨ੍ਹੇ ਹੋਏ ਸਨ। ਇਹ ਉਹ ਬਜ਼ੁਰਗ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਵਾਰਾਂ ਨੇ ਜੀਵਨ ਵਿਚੋਂ ਬੇਦਖ਼ਲ ਕਰ ਦਿਤਾ ਅਤੇ ਸਮਾਜ ਨੇ ਵੀ ਗਲ ਨਾਲ ਨਹੀਂ ਲਗਾਇਆ। ਕਈਆਂ ਨੂੰ ਘਰਾਂ ਵਿਚ ਜ਼ਲਾਲਤ ਸਹਿਣੀ ਪੈਂਦੀ ਹੈ, ਤਾਂ ਕਈਆਂ ਨੂੰ ਸੜਕਾਂ, ਬਿਰਧ ਆਸ਼ਰਮਾਂ ਜਾਂ ਧਾਰਮਕ ਸਥਾਨਾਂ ’ਤੇ ਛੱਡ ਦਿਤਾ ਜਾਂਦਾ ਹੈ।

ਇਸ ਦਾ ਮੁੱਖ ਕਾਰਨ ਆਰਥਕ ਸਮੱਸਿਆਵਾਂ ਨਾਲ ਜੁੜਿਆ ਹੈ। ਜੇ ਮਾਪਿਆਂ ਦੀ ਜੇਬ ਔਲਾਦ ਦੀਆਂ ਇੱਛਾਵਾਂ ਪੂਰੀਆਂ ਕਰਨ ਵਿਚ ਅਸਮਰਥ ਹੈ, ਤਾਂ ਉਨ੍ਹਾਂ ਦੀ ਸਨਮਾਨਜਨਕ ਜ਼ਿੰਦਗੀ ਦਾ ਅਧਿਕਾਰ ਖੁਸ ਜਾਂਦਾ ਹੈ। ਜਿਨ੍ਹਾਂ ਹੱਥਾਂ ਨੇ ਬੱਚਿਆਂ ਨੂੰ ਹਰ ਸੁਖ ਦੇਣ ਲਈ ਸੰਘਰਸ਼ ਕੀਤਾ, ਉਹੀ ਹੱਥ ਅੰਤ ਵਿਚ ਜ਼ਲਾਲਤ ਦਾ ਸਾਹਮਣਾ ਕਰਦੇ ਹਨ। ਸਰਕਾਰੀ ਅੰਕੜਿਆਂ ਅਨੁਸਾਰ, ਭਾਰਤ ਦੀ ਕੁਲ ਆਬਾਦੀ ਦਾ 10 ਫ਼ੀ ਸਦੀ ਹਿੱਸਾ, ਯਾਨੀ ਲਗਭਗ 14 ਕਰੋੜ ਲੋਕ, 60 ਸਾਲ ਤੋਂ ਵਧ ਉਮਰ ਦੇ ਹਨ। ਇਨ੍ਹਾਂ ਵਿਚੋਂ 75 ਫ਼ੀ ਸਦੀ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਹਨ। 2011-2036 ਦੀ ਤਕਨੀਕੀ ਸਮੂਹ ਦੀ ਰਿਪੋਰਟ ਮੁਤਾਬਕ, 2021 ਵਿਚ 13.8 ਕਰੋੜ ਬਜ਼ੁਰਗ ਸਨ ਅਤੇ 2031 ਤਕ ਇਹ ਗਿਣਤੀ ਵਧ ਕੇ 19.4 ਕਰੋੜ ਹੋ ਜਾਵੇਗੀ।

ਇਕ ਹੋਰ ਰਿਪੋਰਟ ਮੁਤਾਬਕ, 18 ਲੱਖ ਬਜ਼ੁਰਗ ਬੇਘਰ ਹਨ। ਇਸ ਸਮੱਸਿਆ ਦੇ ਵਧਣ ਦਾ ਇਕ ਵੱਡਾ ਕਾਰਨ ਸੁੰਗੜਦੇ ਪ੍ਰਵਾਰ ਅਤੇ ਵਧਦਾ ਇਕਹਿਰਾ ਪ੍ਰਵਾਰਾਂ ਦਾ ਰੁਝਾਨ ਹੈ। ਦੇਸ਼ ਵਿਚ ਬਿਰਧ ਆਸ਼ਰਮਾਂ ਦੀ ਗਿਣਤੀ ਵੀ ਵਧ ਰਹੀ ਹੈ, ਜੋ ਹੁਣ 728 ਤਕ ਪੁੱਜ ਚੁੱਕੀ ਹੈ। ਨਿਜੀ ਆਸ਼ਰਮਾਂ ਵਿਚ ਆਰਥਕ ਤੌਰ ’ਤੇ ਸਮਰਥ ਬਜ਼ੁਰਗਾਂ ਲਈ ਸਹੂਲਤਾਂ ਤਾਂ ਹਨ, ਪਰ ਜਿਨ੍ਹਾਂ ਕੋਲ ਕੁੱਝ ਨਹੀਂ, ਉਹ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਕਈ ਗ਼ੈਰ-ਸਰਕਾਰੀ ਸੰਸਥਾਵਾਂ ਇਨ੍ਹਾਂ ਬਜ਼ੁਰਗਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ, ਪਰ ਇਹ ਯਤਨ ਨਾ ਕਾਫ਼ੀ ਸਾਬਤ ਹੋ ਰਹੇ ਹਨ। ਸਰਕਾਰਾਂ ਵੀ ਇਸ ਮਸਲੇ ਪ੍ਰਤੀ ਉਦਾਸੀਨ ਜਾਪਦੀਆਂ ਹਨ। ਵੋਟਾਂ ਦੇ ਸਮੇਂ ਬਜ਼ੁਰਗਾਂ ਨੂੰ ਬੂਥਾਂ ਤਕ ਲਿਆਉਣ ਦੀ ਜ਼ਿੰਮੇਵਾਰੀ ਤਾਂ ਨਿਭਾਈ ਜਾਂਦੀ ਹੈ, ਪਰ ਉਨ੍ਹਾਂ ਦੀ ਜ਼ਿੰਦਗੀ ਨੂੰ ਸਨਮਾਨ ਅਤੇ ਸੁਰੱਖਿਆ ਦੇਣ ਦੀ ਜ਼ਿੰਮੇਵਾਰੀ ਤੋਂ ਅੱਖਾਂ ਫੇਰ ਲਈਆਂ ਜਾਂਦੀਆਂ ਹਨ।

ਇਹ ਸਮੱਸਿਆ ਸਿਰਫ਼ ਬਜ਼ੁਰਗਾਂ ਦੀ ਨਹੀਂ, ਸਗੋਂ ਸਾਡੀ ਸਮੁੱਚੀ ਸਭਿਅਤਾ ਦੀ ਹੈ। ਜੇ ਅਸੀਂ ਅਪਣੇ ਬਜ਼ੁਰਗਾਂ ਨੂੰ ਸਤਿਕਾਰ ਅਤੇ ਸੁਰੱਖਿਅਤ ਜੀਵਨ ਨਹੀਂ ਦੇ ਸਕਦੇ, ਤਾਂ ਸਾਡੀ ਸਭਿਅਕ ਪਛਾਣ ਦਾ ਮੁੱਲ ਕੀ ਰਹਿ ਜਾਂਦਾ ਹੈ? ਸਮਾਜ ਅਤੇ ਸਰਕਾਰਾਂ ਨੂੰ ਮਿਲ ਕੇ ਇਸ ਸਮੱਸਿਆ ਦੇ ਹੱਲ ਲਈ ਠੋਸ ਕਦਮ ਚੁਕਣ ਦੀ ਲੋੜ ਹੈ, ਤਾਂ ਜੋ ਸਾਡੇ ਬਜ਼ੁਰਗ ਸਨਮਾਨ ਅਤੇ ਪਿਆਰ ਨਾਲ ਜੀਵਨ ਦਾ ਅੰਤਮ ਸਫ਼ਰ ਤੈਅ ਕਰ ਸਕਣ।
 

ਚੰਡੀਗੜ੍ਹ ਤੋਂ ਕਮਲ ਦੁਸਾਂਝ ਦੀ ਰਿਪੋਰਟ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement