Khanna News: ਜ਼ਮੀਨ ਦੇ ਲਾਲਚ ’ਚ ਕਲਯੁਗੀ ਪੁੱਤ ਨੇ ਘਰਵਾਲੀ ਨਾਲ ਮਿਲ ਕੇ ਪਿਉ ਦਾ ਕੀਤਾ ਕਤਲ
Published : Jun 29, 2025, 9:47 am IST
Updated : Jun 29, 2025, 9:47 am IST
SHARE ARTICLE
Khanna News
Khanna News

ਪੁਲਿਸ ਨੇ ਜੁਗਰਾਜ ਸਿੰਘ ਤੇ ਉਸ ਦੀ ਪਤਨੀ ਰੇਨੂੰ ਰਾਣੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Khanna News: ਖੰਨਾ ਦੇ ਪਿੰਡ ਜਟਾਣਾ ’ਚ ਜਾਇਦਾਦ ਦੇ ਲਾਲਚ ’ਚ ਪੁੱਤਰ ਨੇ ਘਰਵਾਲੀ ਨਾਲ ਮਿਲ ਕੇ ਆਪਣੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੋਵਾਂ ਨੇ ਪਹਿਲਾਂ ਪਿਤਾ ਨੂੰ ਨੀਂਦ ਦੀਆਂ ਗੋਲੀਆਂ ਖੁਆਈਆਂ ਅਤੇ ਫਿਰ ਸਿਰ ’ਤੇ ਡੰਡੇ ਨਾਲ ਵਾਰ ਕਰ ਕੇ ਉਸ ਨੂੰ ਬੇਹੋਸ਼ ਕਰ ਦਿੱਤਾ। ਬਾਅਦ ’ਚ ਕੁਹਾੜੀ ਨਾਲ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 

ਦੋਵਾਂ ਨੇ ਇਸ ਨੂੰ ਹਾਦਸਾ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਰਿਸ਼ਤੇਦਾਰਾਂ ਨੂੰ ਬੁਲਾਇਆ ਤੇ ਸਸਕਾਰ ਲਈ ਸ਼ਮਸ਼ਾਨਘਾਟ ਪਹੁੰਚੇ ਪਰ ਇਸ ਦੌਰਾਨ ਕਿਸੇ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਤੇ ਪੁੱਤਰ ਤੇ ਨੂੰਹ ਨੂੰ ਹਿਰਾਸਤ ’ਚ ਲੈ ਲਿਆ, ਜਿਸ ਤੋਂ ਬਾਅਦ ਕਤਲ ਦਾ ਖ਼ੁਲਾਸਾ ਹੋਇਆ। ਪੁਲਿਸ ਨੇ ਜੁਗਰਾਜ ਸਿੰਘ ਤੇ ਉਸ ਦੀ ਪਤਨੀ ਰੇਨੂੰ ਰਾਣੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਮ੍ਰਿਤਕ ਦੇ ਭਰਾ ਭਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਬਲਬੀਰ ਸਿੰਘ ਨੂੰ ਦੋਵਾਂ ਨੇ ਜਾਇਦਾਦ ਦੇ ਲਾਲਚ ਵਿੱਚ ਕੁਹਾੜੀ ਨਾਲ ਵੱਢ ਕੇ ਮਾਰ ਦਿੱਤਾ। ਉਸ ਦਾ ਭਰਾ ਬਲਬੀਰ ਸਿੰਘ ਆਪਣੇ ਪੁੱਤਰ ਜੁਗਰਾਜ ਸਿੰਘ ਤੇ ਨੂੰਹ ਰੇਨੂੰ ਰਾਣੀ ਨਾਲ ਰਹਿੰਦਾ ਸੀ। ਸਾਲ 2023 ’ਚ ਰੇਨੂੰ ਰਾਣੀ ਗੁੱਸੇ ਹੋ ਕੇ ਪੇਕੇ ਪਿੰਡ ਮਾਜਰੀ ਚਲੀ ਗਈ ਸੀ। 

ਉਸ ਦੀ ਮੰਗ ਸੀ ਕਿ ਉਸ ਦਾ ਸਹੁਰਾ ਬਲਬੀਰ ਸਿੰਘ ਆਪਣਾ ਮਕਾਨ ਉਸ ਦੇ ਨਾਂ ਕਰਵਾਵੇ। ਉਸ ਦਾ ਭਤੀਜਾ ਜੁਗਰਾਜ ਸਿੰਘ ਨਸ਼ਾ ਕਰਨ ਦਾ ਆਦੀ। ਬਲਵੀਰ ਸਿੰਘ ਸ਼ਟਰਿੰਗ ਦਾ ਕੰਮ ਕਰਦਾ ਸੀ ਜਿਸ ਕੋਲ ਗੱਡੀ ਟਾਟਾ 407 ਸੀ, ਜਿਸ ਨੂੰ ਜੁਗਰਾਜ ਸਿੰਘ ਨੇ ਵੇਚ ਦਿੱਤਾ ਸੀ ਤੇ ਸ਼ਟਰਿੰਗ ਦਾ ਸਾਮਾਨ ਵੀ ਵੇਚਦਾ ਰਹਿੰਦਾ ਸੀ।

ਭਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਬਲਬੀਰ ਸਿੰਘ ਨੂੰ ਡਰ ਸੀ ਕਿ ਉਸ ਦਾ ਜੁਗਰਾਜ ਸਿੰਘ ਉਸ ਦਾ ਮਕਾਨ ਵੇਚ ਦੇਵੇਗਾ। ਇਸ ਕਰ ਕੇ ਉਸ ਨੇ ਆਪਣਾ ਮਕਾਨ ਉਸ ਦੇ ਨਾਮ ਨਹੀਂ ਕਰਵਾਇਆ। 25 ਜੂਨ ਨੂੰ ਉਸ ਦਾ ਭਰਾ ਪਿੰਡ ਦੇ ਗੇਟ ਵਾਲੇ ਚੌਂਤਰੇ ’ਤੇ ਮਿਲਿਆ ਸੀ ਜਿਸ ਨੇ ਕਿਹਾ ਸੀ ਕਿ ਉਸ ਦਾ ਪੁੱਤਰ ਤੇ ਨੂੰਹ ਉਸ ਨੂੰ ਪਰੇਸ਼ਾਨ ਕਰਦੇ ਹਨ। 

ਡੀਐੱਸਪੀ ਕਰਮਵੀਰ ਤੂਰ ਨੇ ਦੱਸਿਆ ਕਿ ਮ੍ਰਿਤਕ ਬਲਬੀਰ ਸਿੰਘ ਦੇ ਪੁੱਤਰ ਜੁਗਰਾਜ ਸਿੰਘ ਤੇ ਉਸ ਦੀ ਪਤਨੀ ਰੇਨੂੰ ਰਾਣੀ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।
 

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement