Sarpanch Suicide Case: ਵਿਧਾਇਕ ਫ਼ੌਜਾ ਸਿੰਘ ਸਰਾਰੀ ਅਤੇ ਪੀਏ ਨੂੰ ਕਲੀਨ ਚਿਟ
Published : Jun 29, 2025, 2:29 pm IST
Updated : Jun 29, 2025, 2:29 pm IST
SHARE ARTICLE
Sarpanch Suicide Case, Clean chit given to MLA Fauja Singh Sarari and PA Latest News in Punjabi
Sarpanch Suicide Case, Clean chit given to MLA Fauja Singh Sarari and PA Latest News in Punjabi

Sarpanch Suicide Case: ਪੰਜ ਹੋਰ ਵਿਅਕਤੀਆਂ ਵਿਰੁਧ ਆਤਮਹੱਤਿਆ ਲਈ ਉਕਸਾਉਣ ਦਾ ਕੇਸ ਦਰਜ 

Sarpanch Suicide Case, Clean chit given to MLA Fauja Singh Sarari and PA Latest News in Punjabi ਫ਼ਿਰੋਜ਼ਪੁਰ : ਗੁਰੂਹਰਸਹਾਏ ਦੇ ਪਿੰਡ ਤਰਿੱਡਾ ਦੇ ਨੌਜਵਾਨ ਸਰਪੰਚ ਜਸ਼ਨਪ੍ਰੀਤ ਬਾਵਾ ਦੀ ਆਤਮਹੱਤਿਆ ਦੇ ਮਾਮਲੇ ਵਿਚ ਇਕ ਵੱਡਾ ਮੋੜ ਆਇਆ ਹੈ। ਸਿੱਟ ਦੀ ਰਿਪੋਰਟ ਤੋਂ ਬਾਅਦ ਹਲਕਾ ਵਿਧਾਇਕ ਫ਼ੌਜਾ ਸਿੰਘ ਸਰਾਰੀ ਅਤੇ ਉਨ੍ਹਾਂ ਦੇ ਪੀ.ਏ. ਬਚਿੱਤਰ ਸਿੰਘ ਲਾਡੀ ਨੂੰ ਕਲੀਨ ਚਿੱਟ ਦੇ ਦਿਤੀ ਹੈ। ਇਸ ਦੇ ਨਾਲ ਹੀ ਜਸ਼ਨਪ੍ਰੀਤ ਦੇ ਪਿਤਾ ਅਤੇ ਕੁੱਝ ਹੋਰ ਗਵਾਹਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਹੁਣ ਪੰਜ ਹੋਰ ਵਿਅਕਤੀਆਂ ਵਿਰੁਧ ਆਤਮਹੱਤਿਆ ਲਈ ਉਕਸਾਉਣ ਦਾ ਕੇਸ ਦਰਜ ਕਰ ਲਿਆ ਹੈ।

ਮਾਮਲੇ ਵਿਚ ਨਵਾਂ ਮੋੜ ਸਾਹਮਣੇ ਆਉਣ ’ਤੇ ਐਕਸ਼ਨ ਕਮੇਟੀ ਦੇ ਆਗੂਆਂ ਵਿਚ ਭਾਰੀ ਰੋਸ ਹੈ, ਉਹ ਇਸ ਨੂੰ ਵਿਧਾਇਕ ਦੇ ਦਬਾਅ ਹੇਠ ਕੀਤੀ ਗਈ ਕਾਰਵਾਈ ਕਰਾਰ ਦੇ ਰਹੇ ਹਨ। ਦੂਜੇ ਪਾਸੇ ਕੁੱਝ ਲੋਕ ਜਸ਼ਨਪ੍ਰੀਤ ਦੇ ਪਰਵਾਰ ਨੂੰ ਹੀ ਇਸ ਸਥਿਤੀ ਲਈ ਜ਼ਿੰਮੇਵਾਰ ਠਹਿਰਾ ਰਹੇ ਹਨ।

ਜ਼ਿਕਰਯੋਗ ਹੈ ਕਿ 31 ਮਈ ਨੂੰ ਸਰਪੰਚ ਜਸ਼ਨਪ੍ਰੀਤ ਨੇ ਘਰ ਵਿਚ ਅਪਣੀ ਲਾਇਸੰਸੀ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਘਟਨਾ ਤੋਂ ਅਗਲੇ ਦਿਨ ਬਾਅਦ ਜਸ਼ਨ ਦੇ ਪਿਤਾ ਤਰਸੇਮ ਲਾਲ ਨੇ ਪੁਲਿਸ ਨੂੰ ਬਿਆਨ ਦਿਤਾ ਸੀ ਕਿ ਉਨ੍ਹਾਂ ਨੂੰ ਕਿਸੇ ’ਤੇ ਕੋਈ ਸ਼ੱਕ ਨਹੀਂ ਅਤੇ ਉਹ ਕੋਈ ਕਾਰਵਾਈ ਨਹੀਂ ਚਾਹੁੰਦੇ ਹਨ। ਜਿਸ ਤੋਂ ਬਾਅਦ ਪੁਲਿਸ ਵਲੋਂ 174 ਤਹਿਤ ਕਾਰਵਾਈ ਕਰ ਕੇ ਫ਼ਾਈਲ ਬੰਦ ਕਰ ਦਿਤੀ ਸੀ ਅਤੇ ਪਰਵਾਰ ਦੀ ਬੇਨਤੀ ’ਤੇ ਪੋਸਟਮਾਰਟਮ ਵੀ ਨਹੀਂ ਕਰਵਾਇਆ ਗਿਆ ਸੀ ਪਰ ਸਸਕਾਰ ਤੋਂ ਬਾਅਦ 5 ਜੂਨ ਨੂੰ ਤਰਸੇਮ ਲਾਲ ਵਲੋਂ ਇਕ ਦਰਖ਼ਾਸਤ ਦਿਤੀ ਗਈ, ਜਿਸ ਵਿਚ ਉਨ੍ਹਾਂ ਨੇ ਵਿਧਾਇਕ ਫ਼ੌਜਾ ਸਿੰਘ ਸਰਾਰੀ ਅਤੇ ਉਨ੍ਹਾਂ ਦੇ ਪੀ.ਏ. ਬਚਿੱਤਰ ਸਿੰਘ ਲਾਡੀ ਨੂੰ ਜਸ਼ਨਪ੍ਰੀਤ ਦੀ ਮੌਤ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ। 

ਵਿਧਾਇਕ ਫ਼ੌਜਾ ਸਿੰਘ ਸਰਾਰੀ ਦਾ ਨਾਮ ਆਉਣ ਨਾਲ ਇਹ ਮਾਮਲਾ ਮੁੜ ਸੁਰਖੀਆਂ ਵਿਚ ਆ ਗਿਆ। ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਦੀਪਕ ਸ਼ਰਮਾ ਨੇ ਵਿਧਾਇਕ ਵਿਰੁਧ ਕਾਰਵਾਈ ਲਈ ਮੋਰਚਾ ਖੋਲ੍ਹਿਆ ਅਤੇ ਕਈ ਜਥੇਬੰਦੀਆਂ ਨੇ ਪਰਵਾਰ ਦੇ ਹੱਕ ਵਿਚ ਖੜ੍ਹ ਕੇ ਐਕਸ਼ਨ ਕਮੇਟੀ ਦਾ ਗਠਨ ਕੀਤਾ। ਇਸ ਦਬਾਅ ਹੇਠ ਪੁਲਿਸ ਨੂੰ ਸਿੱਟ ਦਾ ਗਠਨ ਕਰਨਾ ਪਿਆ ਸੀ।

ਸਿੱਟ ਦੀ ਜਾਂਚ ਵਿੱਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਤਰਸੇਮ ਲਾਲ ਨੇ ਸਿੱਟ ਸਾਹਮਣੇ ਬਿਆਨ ਦਿਤਾ ਕਿ ਉਸ ਨੇ ਵਿਧਾਇਕ ਅਤੇ ਉਨ੍ਹਾਂ ਦੇ ਪੀ.ਏ. ਵਿਰੁਧ ਦਿਤੇ ਬਿਆਨ ਕੁੱਝ ਲੋਕਾਂ ਵਲੋਂ ਭੜਕਾਉਣ ਕਰ ਕੇ ਦਿਤੇ ਸਨ। ਉਨ੍ਹਾਂ ਕਿਹਾ ਕਿ ਉਸ ਸਮੇਂ ਉਹ ਸਦਮੇ ਵਿਚ ਸਨ ਅਤੇ ਉਨ੍ਹਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਇੱਥੋਂ ਤਕ ਕਿ ਜਸ਼ਨਪ੍ਰੀਤ ਨੂੰ ਸਰਪੰਚ ਬਣਾਉਣ ਲਈ ਵਿਧਾਇਕ ਅਤੇ ਉਨ੍ਹਾਂ ਦੇ ਪੀ.ਏ. ਵਲੋਂ ਕਥਿਤ ਤੌਰ ’ਤੇ ਲਏ ਗਏ ਦਸ ਲੱਖ ਰੁਪਏ ਦੇ ਦੋਸ਼ਾਂ ਤੋਂ ਵੀ ਤਰਸੇਮ ਲਾਲ ਸਿੱਟ ਸਾਹਮਣੇ ਮੁੱਕਰ ਗਏ ਅਤੇ ਇਨ੍ਹਾਂ ਦੋਵਾਂ ਨੂੰ ਬੇਕਸੂਰ ਦਸਿਆ। ਸਿੱਟ ਨੇ ਤਰਸੇਮ ਲਾਲ ਦੀ ਪਤਨੀ ਸਮੇਤ ਸੱਤ ਹੋਰ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਹਨ।

ਇਸ ਮਾਮਲੇ ਸਬੰਧੀ ਹੁਣ ਜਿਨ੍ਹਾਂ ਪੰਜ ਮੁਲਜ਼ਮਾਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ ਸੋਨਾ ਸਿੰਘ, ਕੁਲਦੀਪ ਸਿੰਘ, ਹਰਦੀਪ ਸਿੰਘ ਅਤੇ ਸੁਖਵਿੰਦਰ ਸਿੰਘ (ਸਾਰੇ ਪਿੰਡ ਤਰਿੱਡਾ), ਐਸ.ਕੇ.ਸੀ. ਕਲੋਨੀ ਗੁਰੂਹਰਸਹਾਏ ਵਾਸੀ ਤੇ ਕਰਨਬੀਰ ਸਿੰਘ ਢਿੱਲੋਂ ਸ਼ਾਮਲ ਹਨ। ਤਰਸੇਮ ਲਾਲ ਦਾ ਕਹਿਣਾ ਹੈ ਕਿ ਇਹ ਲੋਕ ਉਸ ਨੂੰ ਸਰਪੰਚੀ ਤੋਂ ਲਾਹ ਕੇ ਖ਼ੁਦ ਸਰਪੰਚੀ ਲੈਣ ਦੀਆਂ ਸਕੀਮਾਂ ਘੜ ਰਹੇ ਸਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਜਸ਼ਨਪ੍ਰੀਤ ਨੇ ਆਤਮਹੱਤਿਆ ਕਰ ਲਈ। ਹਾਲੇ ਤਕ ਇਨ੍ਹਾਂ ਵਿਚੋਂ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਉਧਰ ਜਸ਼ਨਪ੍ਰੀਤ ਦੇ ਪਿਤਾ ਦੇ ਬਦਲੇ ਹੋਏ ਬਿਆਨ ’ਤੇ ਐਕਸ਼ਨ ਕਮੇਟੀ ਨੇ ਚਿੰਤਾ ਪ੍ਰਗਟ ਕੀਤੀ ਹੈ।

SHARE ARTICLE

ਏਜੰਸੀ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement