Simranjit Singh Mann: ਦਿਲਜੀਤ ਦੋਸਾਂਝ ਦੇ ਹੱਕ ’ਚ ਖੜ੍ਹੇ ਸਿਮਸਨਜੀਤ ਸਿੰਘ ਮਾਨ
Published : Jun 29, 2025, 12:46 pm IST
Updated : Jun 29, 2025, 12:47 pm IST
SHARE ARTICLE
Simranjit Singh Mann
Simranjit Singh Mann

ਮਾਨ ਨੇ ਕਿਹਾ, “ਫ਼ਿਲਮਾਂ ਕਲਾ ਤੇ ਕਾਰੋਬਾਰ ਦਾ ਹਿੱਸਾ ਹੁੰਦੀਆਂ ਹਨ, ਅਦਾਕਾਰਾ ਦਾ ਰੋਲ ਡਾਇਰੈਕਟਰ ਵੱਲੋਂ ਤਹਿ ਕੀਤਾ ਜਾਂਦਾ ਹੈ।  

Simranjit Singh Mann spoke in favor of Diljit Dosanjh: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬੀ ਅਦਾਕਾਰ ਦਿਲਜੀਤ ਸਿੰਘ ਦੋਸਾਂਝ ਦੀ ਨਵੀਂ ਆ ਰਹੀ ਫ਼ਿਲਮ ‘ਸਰਦਾਰ ਜੀ 3’ ਉੱਤੇ ਲਾਈ ਗਈ ਰੋਕ ਦੀ ਸਖ਼ਤ ਨਿੰਦਾ ਕੀਤੀ ਹੈ। ਇਹ ਰੋਕ ਸਿਰਫ਼ ਇਸ ਕਰ ਕੇ ਲਾਈ ਗਈ ਹੈ ਕਿ ਇਸ ਫ਼ਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੇ ਕੰਮ ਕੀਤਾ ਹੈ। 

ਮਾਨ ਨੇ ਕਿਹਾ, “ਫ਼ਿਲਮਾਂ ਕਲਾ ਤੇ ਕਾਰੋਬਾਰ ਦਾ ਹਿੱਸਾ ਹੁੰਦੀਆਂ ਹਨ, ਅਦਾਕਾਰਾ ਦਾ ਰੋਲ ਡਾਇਰੈਕਟਰ ਵੱਲੋਂ ਤਹਿ ਕੀਤਾ ਜਾਂਦਾ ਹੈ।  ਇਹਨਾਂ ਨੂੰ ਧਾਰਮਿਕ ਜਾਂ ਰਾਜਨੀਤਿਕ ਜਾਂ ਛੋਟੀ ਸੋਚ ਨਾਲ ਨਾ ਜੋੜਿਆ ਜਾਵੇ। ਅਦਾਕਾਰ ਆਪਣੀ ਭੂਮਿਕਾ ਨਿਭਾਉਂਦੇ ਹਨ, ਉਹ ਕੋਈ ਰਾਜਨੀਤਿਕ ਜਾਂ ਧਾਰਮਿਕ ਏਜੰਡਾ ਨਹੀਂ ਲੈ ਕੇ ਆਉਂਦੇ। ਦਿਲਜੀਤ ਸਿੰਘ ਦੋਸਾਂਝ ਇੱਕ ਅਜਿਹਾ ਕਲਾਕਾਰ ਹੈ ਜੋ ਸਿੱਖੀ, ਪੰਜਾਬੀਅਤ ਅਤੇ ਗੁਰਮੁਖੀ ਲਿਪੀ ਦੀ ਸੱਭਿਆਚਾਰਕ ਪਛਾਣ ਨੂੰ ਗੌਰਵ ਨਾਲ ਪੇਸ਼ ਕਰਦਾ ਆ ਰਿਹਾ ਹੈ।”

ਉਹਨਾਂ ਯਾਦ ਕਰਵਾਇਆ ਕਿ ਦਿਲਜੀਤ ਨੇ 1984 ਦੇ ਸਿੱਖ ਨਸਲਕੁਸ਼ੀ ਦੇ ਦਰਦ ਨੂੰ ਆਪਣੀ ਫ਼ਿਲਮ ਰਾਹੀਂ ਜਗਤ ਅੱਗੇ ਪੇਸ਼ ਕੀਤਾ, ਜਿਵੇਂ ਜਸਵੰਤ ਸਿੰਘ ਖਾਲੜਾ ’ਤੇ ਬਣੀ ‘ਪੰਜਾਬ 95’ ਵਿੱਚ ਵਧੇਰੇ ਕੱਟ ਲਗਾਏ ਗਏ। ਇਨ੍ਹਾਂ ਫ਼ਿਲਮਾਂ ਨੇ ਸਿੱਖ ਕੌਮ ਦੀ ਹਕੀਕਤ ਅਤੇ ਇਤਿਹਾਸ ਨੂੰ ਨਵੀਂ ਪੀੜ੍ਹੀ ਦੇ ਸਾਹਮਣੇ ਲਿਆਂਦਾ ਹੈ । 

ਦਿਲਜੀਤ ਸਿੰਘ ਦੋਸਾਂਝ ਨੇ ਹਾਲ ਹੀ ਵਿੱਚ ਮੈੱਟ ਗੈਲਾ ਵਰਗੇ ਦੁਨੀਆਂ ਪੱਧਰੀ ਮੰਚ ’ਤੇ ਸਿੱਖੀ ਦੀ ਰੂਹ ਨੂੰ ਉਭਾਰ ਕੇ ਵਿਖਾਇਆ। ਮਾਨ ਨੇ ਕਿਹਾ, “ਦਿਲਜੀਤ ਨੇ ਮੈੱਟ ਗੈਲਾ ਵਿੱਚ ਪੱਗ, ਕਿਰਪਾਨ, ਗੁਰਮੁਖੀ ਲਿਪੀ ਅਤੇ ਪੰਜਾਬ ਦੇ ਨਕਸ਼ੇ ਨਾਲ ਜਾ ਕੇ ਸਿੱਖੀ ਅਤੇ ਪੰਜਾਬੀ ਪਹਿਚਾਣ ਨੂੰ ਵਿਸ਼ਵ ਭਰ ਵਿੱਚ ਸਨਮਾਨ ਦਿੱਤਾ। ਉਸ ਦੀ ਅੱਖਾਂ ਵਿੱਚ ਖ਼ੁਸ਼ੀ ਦੀ ਥਾਂ ਹੌਸਲਾ ਵੀ ਸੀ ਕਿ ਉਹ ਆਪਣੀ ਸ਼ਖ਼ਸੀਅਤ ਨਹੀਂ, ਸਗੋਂ ਪੰਜਾਬ ਨੂੰ ਪੇਸ਼ ਕਰਨ ਜਾ ਰਿਹਾ ਸੀ।”

ਮਾਨ ਨੇ ਦੋਸ਼ ਲਾਇਆ ਕਿ ਹਿੰਦੂਵਾਦੀ ਸੋਚ ਅਤੇ ਕੇਂਦਰੀ ਸਾਂਝੀ ਘੁੱਟਣ ਵਾਲੀ ਮਨੋਬਿਰਤੀ ਹਮੇਸ਼ਾ ਸਿੱਖੀ, ਗੁਰਮੁਖੀ ਅਤੇ ਪੰਜਾਬੀਅਤ ਦੇ ਪ੍ਰਤੀ ਘਾਤਕ ਸਾਬਤ ਹੋਈ ਹੈ। ਉਹ ਕਹਿੰਦੇ ਹਨ, “ਇਹ ਰੋਕ ਸਿਰਫ਼ ਦਿਲਜੀਤ ਦੀ ਫ਼ਿਲਮ ਉੱਤੇ ਨਹੀਂ ਬਲਕਿ ਸਿੱਖੀ ਦੇ ਪ੍ਰਤੀ – ਪੱਗ, ਗੁਰਮੁਖੀ ਲਿਪੀ ਅਤੇ ਪੰਜਾਬੀ ਕਲਾ – ਉੱਤੇ ਹੈ। ਅਸੀਂ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ।”

ਸਰਦਾਰ ਮਾਨ ਨੇ ਇਹ ਵੀ ਕਿਹਾ ਕਿ ਜੇ ਅਦਾਕਾਰ ਬੀਬੀ ਹਾਨੀਆ ਅਮਿਰ ਪਾਕਿਸਤਾਨੀ ਹੈ ਤਾਂ ਸਾਡਾ ਪਿਛੋਕੜ ਵੀ ਪਾਕਿਸਤਾਨ ਤੋਂ ਹੀ ਹੈ। 

ਇਹ ਹਿੰਦੂਤਵ ਸਰਕਾਰ ਜੋ ਇੰਡਸ ਦਾ ਪਾਣੀ ਪਾਕਿਸਤਾਨ ਨੂੰ ਨਹੀਂ ਦੇਣਾ ਚਾਹੁੰਦੀਆਂ, ਉਹ ਇੱਕ ਸਖ਼ਤ ਜੁਰਮ ਹੈ ਕਿਉਂਕਿ ਰਾਵੀ ਅਤੇ ਚਨਾਬ ਦਾ ਪਾਣੀ ਅੱਜ ਵੀ ਮੇਰੇ ਪਾਕਿਸਤਾਨ ਦੇ ਖੇਤਾਂ ਨੂੰ ਲੱਗਦਾ ਹੈ ਜੋ ਕਿ ਅਸੀਂ ਸਮਝਦੇ ਹਾਂ ਇਹ ਪਾਣੀ ਬੰਦ ਕਰਕੇ ਹਿੰਦੁਤਵਾ ਸਰਕਾਰ ਬਹੁਤ ਜਬਰ ਕਰ ਰਹੀ ਹੈ ਜਿਸ ਨਾਲ ਲੜਾਈ ਵਿੱਚ ਵੀ ਵਾਧਾ ਹੋਵੇਗਾ ਜਿਸ ਕਾਰਨ ਪੰਜਾਬੀ ਅਤੇ ਸਿੱਖਾਂ ਦਾ ਭਾਰੀ ਨੁਕਸਾਨ ਹੋਵੇਗਾ ਇੰਡਸ ਦੇ ਪਾਣੀਆਂ ਨੂੰ ਪਾਕਿਸਤਾਨ ਜਾਣ ਤੋਂ ਰੋਕ ਨਹੀਂ ਲਗਾਉਣੀ ਚਾਹੀਦੀ ਇਹ ਇੱਕ ਬਹੁਤ ਵੱਡੀ ਸਾਜਿਸ਼ ਹੈ।

SHARE ARTICLE

ਏਜੰਸੀ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement