
ਪਤੀ ਦੀ ਮੌਤ ਤੋਂ ਬਾਅਦ ਨਹੀਂ ਅੱਡੇ ਕਿਸੇ ਅੱਗੇ ਹੱਥ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਭੁੱਖਾ ਢਿੱਡ, ਖਾਲੀ ਜੇਬ੍ਹ ਤੇ ਨੰਗਾ ਸਿਰ, ਇਨਸਾਨ ਨੂੰ ਰੋਟੀ ਦੀ ਅਹਿਮੀਅਤ ਸਿਖਾ ਦਿੰਦਾ ਹੈ, ਤੇ ਜੇ ਆਪਣੇ ਨਾਲ 4 ਧੀਆਂ ਦਾ ਢਿੱਡ ਵੀ ਭਰਨਾ ਹੋਵੇ, ਤਾਂ ਫਿਰ ਕੀ ਹਾੜ ਤੇ ਕੀ ਸਿਆਲ।
A widowed woman raising 4 daughters
ਅੰਮ੍ਰਿਤਰ ਦੀ ਵੀਨਾ ਰਾਣੀ ਦੀ ਵੀ ਇਹੀ ਕਹਾਣੀ ਹੈ। ਪਤੀ ਦੀ ਮੌਤ ਮਗਰੋਂ ਸਹੁਰੇ ਨਾਲ ਮਿਲ ਕੇ ਮਿਹਨਤ ਕੀਤੀ ਪਰ ਸਹੁਰੇ ਦੀ ਮੌਤ ਮਗਰੋਂ ਜੇਠ ਨੇ ਧੋਖੇ ਨਾਲ ਨਾਮ ਸਾਰੀ ਜਾਇਦਾਦ ਕਰਵਾਕੇ ਘਰੋਂ ਕੱਢ ਦਿੱਤਾ। ਜਿਸ ਮਗਰੋਂ ਵੀਨਾ ਨੇ ਹਿੰਮਤ ਨਹੀਂ ਹਾਰੀ, ਤੇ ਧੀਆਂ ਨੂੰ ਪਾਲਣ ਲਈ ਪਰੌਂਠਿਆਂ ਦੀ ਰੇਹੜੀ ਸ਼ੁਰੂ ਕੀਤੀ।
A widowed woman raising 4 daughters
ਵੀਨਾ ਰਾਣੀ ਨੇ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੂੰ ਅੱਠ ਸਾਲ ਹੋ ਗਏ ਪਰੌਂਠਿਆਂ ਦੀ ਰੇਹੜੀ ਲਗਾਉਂਦਿਆ ਨੂੰ ਪਹਿਲਾਂ ਉਹ ਲੋਕਾਂ ਦੇ ਘਰ ਵਿਚ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੀ ਸੀ ਪਰ ਪਤੀ ਦੀ ਮੌਤ ਤੋਂ ਬਾਅਦ ਉਸਨੇ ਪਰੌਠਿਆਂ ਦੀ ਰੇਹੜੀ ਲਗਾਉਣੀ ਸ਼ੁਰੂ ਕੀਤੀ।
A widowed woman raising 4 daughters
ਵੀਨਾ ਨੇ ਕਿਹਾ ਕਿ ਗਰੀਬੀ ਇੰਨੀ ਹੈ ਕਿ ਉਹ ਆਪਣੀਆਂ ਧੀਆਂ ਨੂੰ ਸਹੀ ਤਰ੍ਹਾਂ ਸਿੱਖਿਆ ਵੀ ਨਹੀਂ ਦਵਾ ਸਕੀ। ਉਸਨੇ ਆਪਣੀਆਂ ਤਿੰਨਾਂ ਧੀਆਂ ਦੇ ਵਿਆਹ ਮਿਹਨਤ ਮਜ਼ਦੂਰੀ ਕਰਕੇ ਹੀ ਕੀਤੇ ਤੇ ਛੋਟੀ ਧੀ ਉਸ ਨਾਲ ਹੀ ਕੰਮ ਕਰਵਾਉਂਦੀ ਹੈ।
A widowed woman raising 4 daughters
ਮਾਵਾਂ ਧੀਆਂ ਸਵੇਰੇ ਸੱਤ ਵਜੇ ਰੇਹੜੀ ਤੇ ਆ ਕੇ ਰਾਤ ਨੂੰ 11 ਵੱਜ ਤੱਕ ਪੂਰੀ ਮਿਹਨਤ ਕਰਦੀਆਂ ਹਨ। ਜੇਕਰ ਤੁਸੀਂ ਇਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ, 814-814-651-5019 ਨੰਬਰ ਤੇ ਸੰਪਰਕ ਕਰ ਸਕਦੇ ਹੋ।