
ਲੜਕੀ ਦੇ ਪਰਿਵਾਰ ਨੇ ਸਹੁਰਾ ਪਰਿਵਾਰ ‘ਤੇ ਲਗਾਏ ਦੋਸ਼
ਫਰੀਦਕੋਟ ( ਸੁਖਜਿੰਦਰ ਸਹੋਤਾ) ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਵਿੱਚ ਇੱਕ ਔਰਤ ਆਪਣੇ ਸਹੁਰਾ ਪਰਿਵਾਰ ਦੇ ਤਸ਼ੱਦਦ ਨਾ ਝੱਲਦੀ ਹੋਈ ਦੁਨੀਆਂ ਤੋਂ ਚਲੀ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਸਹੁਰਿਆਂ ਤੇ ਕਤਲ ਦੇ ਦੋਸ਼ ਲਗਾਏ ਹਨ।
Death of a widow in discriminatory circumstances
ਦਰਅਸਲ ਮ੍ਰਿਤਕ ਲੜਕੀ ਦੇ ਪਤੀ ਦੀ ਇੱਕ ਸਾਲ ਪਹਿਲਾਂ ਹੀ ਮੌਤ ਹੋ ਗਈ ਸੀ। ਜਿਸ ਮਗਰੋਂ ਲੜਕੀ ਦੀ ਸੱਸ ਉਸਨੂੰ ਨਿਰੰਤਰ ਤੰਗ ਪ੍ਰੇਸ਼ਾਨ ਕਰਦੀ ਸੀ। ਮ੍ਰਿਤਕ ਲੜਕੀ ਨਾਨਕੋ ਕੌਰ ਕੋਟਕਪੂਰਾ ਨਾਲ ਲੱਗੇ ਸੰਧਵਾਂ ਪਿੰਡ ਦੀ ਵਸਨੀਕ ਸੀ ਤੇ ਫਿਰੋਜ਼ਪੁਰ ਦੇ ਪਿੰਡ ਬੋਤੀਵਾਲਾ ਦੇ ਬਸੰਤ ਸਿੰਘ ਨਾਲ ਵਿਆਹੀ ਸੀ।
Death of a widow in discriminatory circumstances
ਇਸ ਮੌਕੇ ਗੱਲ ਕਰਦਿਆਂ ਲੜਕੀ ਦੇ ਭਰਾ ਤੇ ਪਿੰਡ ਵਾਸੀ ਨੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ। ਸਹੁਰਿਆ ਵੱਲੋਂ ਨੂੰਹ ਨਾਲ ਕੀਤੇ ਜ਼ੁਲਮਾਂ ਦੀ ਇਹ ਕਹਾਣੀ ਕੋਈ ਨਵੀਂ ਨਹੀਂ ਹੈ, ਇਹ ਕਹਾਣੀ ਤਾਂ ਇਤਿਹਾਸ ਦੇ ਪੰਨਿਆਂ ਵਿਚ ਲੰਬੇ ਸਮੇਂ ਤੋਂ ਦਰਜ ਕੀਤੀ ਜਾ ਰਹੀ ਹੈ।
Death of a widow in discriminatory circumstances
ਸਮਾਜ ਦੇ ਕੁਝ ਲਾਲਚੀ ਲੋਕ ਇਨ੍ਹਾਂ ਧੀਆਂ ਨੂੰ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਪਰਿਵਾਰਾਂ ਵਿਚ ਸ਼ਾਮਲ ਕਰਕੇ ਲਈ ਮਾਰ ਦਿੰਦੇ ਹਨ, ਤੇ ਇਸ ਦਾ ਦਰਦ ਸਿਰਫ ਉਹੀ ਪਰਿਵਾਰ ਮਹਿਸੂਸ ਕਰ ਸਕਦਾ ਹੈ ਜੋ ਇਨ੍ਹਾਂ ਧੀਆਂ ਦੀ ਅਰਥੀ ਨੂੰ ਮੋਢਾ ਦਿੰਦੇ ਹਨ।