ਪਿਓ ਨੂੰ ਹੋਇਆ ਅਧਰੰਗ, ਧੀ ਡੇਢ ਸਾਲ ਰਹੀ ਕੋਮਾ 'ਚ, ਇਲਾਜ ਵਿਚ ਵਿਕ ਗਿਆ ਘਰ
Published : Jul 29, 2021, 3:01 pm IST
Updated : Jul 29, 2021, 3:01 pm IST
SHARE ARTICLE
Muskaan and his father
Muskaan and his father

ਜਿਉਣ ਦੀ ਚਾਹਤ 'ਚ ਮੁਸਕਾਨ ਨੇ ਕਿਵੇਂ ਦਿੱਤੀ ਮੌਤ ਨੂੰ ਮਾਤ?

ਬਰਨਾਲਾ ( ਲਖਵੀਰ ਚੀਮਾ) ਬਰਨਾਲਾ ਦੇ ਕਸਬਾ ਧਨੌਲਾ ਦੀ 19 ਸਾਲਾ ਮੁਸਕਾਨ ਦਾ ਸੁਪਨਾ ਡਾਕਟਰ ਬਣਨਾ ਹੈ, ਤਾਂ ਜੋ ਗਰੀਬਾਂ ਤੇ ਲੋੜਵੰਦਾਂ ਦੀ ਸੇਵਾ ਕਰ ਸਕੇ ਪਰ ਉਸ ਦੇ ਹਾਲਾਤ ਸਾਥ ਨਹੀਂ  ਦੇ ਰਹੇ। ਮੁਸਕਾਨ ਲਗਭਗ ਡੇਢ  ਸਾਲ ਕੋਮਾ 'ਚ ਰਹੀ ਅਤੇ ਮੌਤ ਨੂੰ ਹਰਾਉਣ ਮਗਰੋਂ ਵਾਪਸ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੀ ਕੋਸ਼ਿਸ਼ ਕਰ ਰਹੀ ਹੈ।

MuskaanMuskaan

ਕੁਝ ਸਾਲ ਪਹਿਲਾਂ ਮੁਸਕਾਨ ਦੇ ਪਿਤਾ ਫਲ-ਸਬਜ਼ੀ ਵੇਚਣ ਦਾ ਕੰਮ ਕਰਦੇ ਸਨ। ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਅਧਰੰਗ ਹੋ ਗਿਆ, ਜਿਸ ਕਾਰਨ ਉਹ ਮੰਜੇ 'ਤੇ ਪੈ ਗਏ। ਪਿਓ ਦੀ ਹਾਲਤ ਤੇ ਘਰ ਦੀ ਗਰੀਬੀ ਕਰਕੇ ਮੁਸਕਾਨ ਵੀ ਸਦਮੇ 'ਚ ਬੀਮਾਰ ਹੋ ਗਈ। ਡੇਢ ਸਾਲ ਤੱਕ ਕੋਮਾ 'ਚ ਰਹਿਣ ਦੌਰਾਨ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ। 

MuskaanMuskaan

ਮੁਸਕਾਨ ਦਾ ਭਾਰ 58 ਕਿੱਲੋ ਤੋਂ ਘੱਟ ਕੇ ਸਿਰਫ਼ 10 ਕਿੱਲੋ ਰਹਿ ਗਿਆ ਸੀ। ਪੂਰੇ ਸਰੀਰ 'ਤੇ ਡੂੰਘੇ ਜ਼ਖ਼ਮ ਅਤੇ ਸਿਰ ਦੇ ਵਾਲ ਤਕ ਝੜ ਗਏ ਸਨ ਪਰ ਉਸ ਨੇ ਜਿਉਣ ਦੀ ਚਾਹਤ ਨਾ ਛੱਡੀ ਅਤੇ ਮੌਤ ਨੂੰ ਮਾਤ ਦੇਣ ਤੋਂ ਬਾਅਦ ਹੁਣ ਮੁਸਕਾਨ ਕੁੱਝ ਠੀਕ ਹੈ।

MuskaanMuskaan

ਮੁਸਕਾਨ ਜ਼ਮੀਨ ਉੱਤੇ ਘਿਸੜ-ਘਿਸੜ ਕੇ ਚੱਲਦੀ ਹੈ ਅਤੇ ਵ੍ਹੀਲ ਚੇਅਰ 'ਤੇ ਜ਼ਿੰਦਗੀ ਕੱਟ ਰਹੀ ਹੈ। ਪਿਓ-ਧੀ ਦੇ ਇਲਾਜ 'ਚ ਘਰ ਵਿਕ ਗਿਆ। ਹੁਣ ਹਿੰਮਤ ਜੁਟਾ ਮੁਸਕਾਨ ਦੁਬਾਰਾ ਮੈਡੀਕਲ ਦੀ ਪੜ੍ਹਾਈ ਸ਼ੁਰੂ ਕਰਨਾ ਚਾਹੁੰਦੀ ਹੈ। ਜ਼ਿਆਦਾਤਰ ਸਮਾਂ ਮੁਸਕਾਨ ਦਾ ਮੈਡੀਕਲ ਦੀਆਂ ਕਿਤਾਬਾਂ ਪੜ੍ਹਨ ਵਿੱਚ ਗੁਜਰ ਰਿਹਾ ਹੈ।

MuskaanMuskaan

ਮੁਸਕਾਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦੇ ਇਲਾਜ ਲਈ ਕੋਈ ਕਸਰ ਨਹੀਂ ਛੱਡੀ। ਸਾਰੀ ਜਮਾਂ ਪੂੰਜੀ ਅਤੇ ਘਰ ਤੱਕ ਵੇਚ ਦਿੱਤਾ। ਉਹ ਖੁਦ ਵੀ ਅਧਰੰਗ ਕਾਰਨ ਕੋਈ ਮਿਹਨਤ-ਮਜ਼ਦੂਰੀ ਵਾਲਾ ਕੰਮ ਨਹੀਂ ਕਰ ਸਕਦੇ। ਪਿੰਡ ਵਾਸੀਆਂ ਨੇ ਵੀ ਗੱਲ ਕਰਦਿਆਂ ਦੱਸਿਆ ਕਿ ਇਸ ਪਰਿਵਾਰ ਦਾ ਬੀਮਾਰੀ  ਦੇ ਚੱਲਦੇ ਘਰ ਵਾਰ ਕੰਮ ਧੰਦਾ ਸਭ ਵਿਕ ਚੁੱਕਿਆ ਹੈ। ਪਰਿਵਾਰ ਦੇ ਹਾਲਾਤ ਬਹੁਤ ਜ਼ਿਆਦਾ ਹੀ ਤਰਸਯੋਗ ਹਨ।

Muskaan and his fatherMuskaan and his father

ਬਰਨਾਲਾ ਦੇ ਐਸਡੀਐਮ ਵਰਜੀਤ ਸਿੰਘ ਵਾਲੀਆ ਨੇ ਮੁਸਕਾਨ  ਦੇ ਪਰਿਵਾਰ ਦੇ ਹਾਲਾਤ ਜਾਨਣ ਦੇ ਬਾਅਦ ਕਿਹਾ ਕਿ ਉਸਦੇ ਪਰਵਾਰ ਦੇ ਹਾਲਾਤ ਕਾਫ਼ੀ ਤਰਸਯੋਗ ਹਨ। ਪ੍ਰਸ਼ਾਸਨ  ਦੇ ਵੱਲੋਂ ਹਰ ਤਰੀਕੇ ਦੀ ਮਦਦ ਇਸ ਪਰਵਾਰ ਨੂੰ ਦਿੱਤੀ ਜਾਵੇਗੀ। ਉਥੇ ਮੁਸਕਾਨ  ਦੇ ਹੌਂਸਲੇ ਨੂੰ ਸਲਾਮ ਕਰਦੇ ਐਸਡੀਐਮ ਬਰਨਾਲਾ ਨੇ ਕਿਹਾ ਕਿ ਮੁਸਕਾਨ ਦੇ ਹਿੰਮਤ ਅਤੇ ਹੌਸਲੇ ਦੀ ਦਾਦ ਦੇਣੀ ਚਾਹੀਦੀ ਹੈ ਕਿ ਉਹ ਇੰਨੀ ਖਤਰਨਾਕ ਬੀਮਾਰੀ  ਦੇ ਬਾਅਦ ਅੱਜ ਮੁੜ ਇੱਕ ਵਾਰ ਫਿਰ ਜਿੰਦਗੀ ਜਿਉਣ ਦਾ ਹੌਂਸਲਾ ਕਰ ਰਹੀ ਹੈ ਅਤੇ ਆਪਣੇ ਪੈਰਾਂ ਉੱਤੇ ਖੜੇ ਹੋਕੇ ਡਾਕਟਰ ਬਨਣਾ ਚਾਹੁੰਦੀ ਹੈ ਅਤੇ ਲੋਕਾਂ ਦੀ ਫਰੀ ਸੇਵਾ ਕਰਨਣ ਦੀ ਭਾਵਨਾ  ਰੱਖਦੀ ਹੈ, ਜੋ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ।

Muskaan's fatherMuskaan's father

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement