
ਪੁਰਖਿਆਂ ਤੋਂ ਵਿਰਾਸ ‘ਚ ਜੋਤ ਨੂੰ ਮਿਲਿਆ ਹੈ ਸੰਗੀਤ
ਮੋਗਾ (ਦਲੀਪ ਕੁਮਾਰ) ਬੇਹਿੰਮਤੇ ਨੇ ਜੋ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉਗਣ ਵਾਲੇ ਉਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ, ਇਹ ਗੱਲ ਸੱਚ ਢੁੱਕਦੀ ਹੈ ਜ਼ਿਲਾ ਮੋਗਾ ਦੇ ਪਿੰਡ ਮਨਾਵਾਂ ਦੀ 20 ਸਾਲਾ ਜੋਤ ਗਿੱਲ ਤੇ ਜਿਸਨੂੰ ਸੰਗੀਤ ਪੁਰਖਾਂ ਤੋਂ ਵਿਰਾਸਤ ਵਿਚ ਮਿਲਿਆ ਹੈ।
Jot Gill
ਮਜ਼ਦੂਰ ਪਰਿਵਾਰ ਵਿੱਚ ਜੰਮੀ ਜੋਤ ਦੀ ਸੁਰੀਲੀ ਆਵਾਜ਼ ਦਾ ਹਰ ਕੋਈ ਮੁਰੀਦ ਬਣ ਜਾਂਦਾ ਹੈ। ਆਸੇ ਪਾਸੇ ਦੇ ਕਈ ਪਿੰਡਾਂ ਵਿੱਚ ਜੋਤ ਨੂੰ ਸਨਮਾਨ ਵੀ ਮਿਲਿਆ ਹੈ ਤੇ ਕੁਝ ਦਿਨ ਪਹਿਲਾਂ ਇੰਸਟਾਗ੍ਰਾਮ ਤੇ ਉਸਦੀ ਅਵਾਜ ਦਾ ਜਾਦੂ ਹੁਣ ਪੂਰੇ ਪੰਜਾਬ 'ਚ ਇੰਟਰਨੈਟ ਦੇ ਜ਼ਰੀਏ ਵਾਇਰਲ ਹੋ ਰਿਹਾ ਹੈ।
Jot Gill
ਜੋਤ ਦੇ ਪਿਤਾ ਜੱਗਾ ਗਿੱਲ ਜੋ ਗਾਣਿਆਂ ਦੇ ਬੋਲ ਲਿਖਦੇ ਨੇ ਜੋਤ ਉਨਾਂ ਬੋਲਾਂ ਚ ਆਪਣੇ ਸੁਰਾਂ ਨਾਲ ਜਾਨ ਪਾ ਦਿੰਦੀ ਹੈ। ਹਾਲ ਹੀ ਵਿਚ ਬਣੀ ਫ਼ਿਲਮ ਰਵੀ ਪੁੰਜ ਦੀ ਫ਼ਿਲਮ ਲੰਕਾ ਦੇ ਲਈ ਗੀਤ ਜੋਤ ਦੇ ਪਿਤਾ ਨੇ ਲਿਖੇ ਹਨ ਜਦਕਿ ਸੁਰ ਜੋਤ ਦੇ ਹਨ।
Jot's father
ਇਹ ਫ਼ਿਲਮ ਅਗਲੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ ਪਰ ਜੋਤ ਗਿੱਲ ਦੀ ਇੰਟਰਨੈੱਟ ਮੀਡੀਆ ਤੇ ਕੁੱਝ ਦਿਨ ਪਹਿਲਾਂ ਹੀ ਇੰਟਰੀ ਹੋਈ ਹੈ ਪਰ ਮਨਾਵਾ ਪਿੰਡ ਦੇ ਆਸੇ ਪਾਸੇ ਦੇ ਦਰਜਨਾਂ ਪਿੰਡ ਜੋਤ ਦੀ ਗਾਇਕੀ ਦੇ ਮੁਰੀਦ ਹਨ।
Jot's father
ਘਰੋਂ ਕਮਜ਼ੋਰ ਹੋਣ ਕਰਕੇ ਅਤੇ ਪਰਿਵਾਰ ਦੇ ਰਹਿਣ ਲਈ ਚੰਗਾ ਘਰ ਵੀ ਨਹੀਂ ਹੈ ਪਰ ਸੰਗੀਤ ਦੀ ਰੁਚੀ ਇਸ ਤਰਾਂ ਹੈ ਕਿ ਉਸਨੂੰ ਟੁੱਟੇ ਫੂੱਟੇ ਘਰ ਵਿੱਚ ਜਦੋਂ ਸਵਰੇ ਸ਼ਾਮ ਸੰਗੀਤ ਦੇ ਸੁਰ ਗੂੰਜਦੇ ਹਨ ਤਾਂ ਆਸੇ ਪਾਸੇ ਦੇ ਲੋਕ ਖਿੱਚੇ ਆਉਂਦੇ ਹਨ। ਘਰ ਵਿੱਚ ਤੰਗੀ ਹੋਣ ਕਰਕੇ ਜੋਤ ਨੂੰ ਕਦੇ ਵੱਡਾ ਮੰਚ ਨਹੀਂ ਮਿਲ ਸਕਿਆ।
Jot Gill
ਜੋਤ ਨੇ ਕੁੱਝ ਦਿਨ ਪਹਿਲਾਂ ਹੀ ਕਿਸੇ ਦੇ ਕਹਿਣ ਤੇ ਇੰਸਟਾਗ੍ਰਾਮ ਤੇ ਆਪਣਾ ਅਕਾਊਂਟ ਬਣਾਇਆ ਹੈ। ਇੰਸਟਾਗ੍ਰਾਮ ਉਤੇ ਕੀਤੀ ਗਈ ਪੋਸਟ ਹੁਣ ਵਸਟਸਪ ਗਰੁੱਪਾਂ ਚ ਵਾਇਰਲ ਹੋ ਰਹੀ ਹੈ। ਜੋਤ ਦੀ ਆਵਾਜ਼ ਨੂੰ ਬਹੁਤ ਪਸੰਦ ਕੀਤੀ ਜਾ ਰਿਹਾ ਹੈ। ਪ੍ਰਸਿੱਧ ਗਾਇਕਾ ਨੇਹਾ ਕੱਕੜ ਨੂੰ ਆਪਣਾ ਮਾਰਗ ਦਰਸ਼ਣ ਮੰਨਣ ਵਾਲੀ ਜੋਤ ਗਾਇਕੀ ਵਿੱਚ ਉਨ੍ਹਾਂ ਵਾਂਗ ਉਬਰਨਾ ਚਾਹੁੰਦੀ ਹੈ।
Jot Gill