'ਆਪ' ਸਰਕਾਰ ਦੀ ਰਾਡਾਰ 'ਤੇ ਸਾਬਕਾ ਮੰਤਰੀ, ਤ੍ਰਿਪਤ ਬਾਜਵਾ ਤੇ 2 IAS ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਕਾਰਵਾਈ!
Published : Jul 29, 2022, 1:45 pm IST
Updated : Jul 29, 2022, 1:45 pm IST
SHARE ARTICLE
Tripat Rajinder Singh Bajwa
Tripat Rajinder Singh Bajwa

ਜ਼ਮੀਨ ਦੇ ਸੌਦੇ 'ਚ 28 ਕਰੋੜ ਦਾ ਘਪਲਾ

ਚੰਡੀਗੜ੍ਹ - ਕਾਂਗਰਸ ਦੇ ਸਾਬਕਾ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਰਾਡਾਰ 'ਤੇ ਹਨ। ਉਨ੍ਹਾਂ ਸਮੇਤ 2 ਆਈਏਐਸ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ। ਇਨ੍ਹਾਂ 'ਤੇ ਅੰਮ੍ਰਿਤਸਰ 'ਚ ਜ਼ਮੀਨ ਦੇ ਸੌਦੇ 'ਚ 28 ਕਰੋੜ ਦੀ ਧੋਖਾਧੜੀ ਦਾ ਦੋਸ਼ ਹੈ।
ਮੌਜੂਦਾ ਪੇਂਡੂ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤੀ ਹੈ। ਮੰਤਰੀ ਧਾਲੀਵਾਲ ਨੇ ਕਿਹਾ ਕਿ ਇਸ ਵਿਚ ਸਾਬਕਾ ਮੰਤਰੀਆਂ ਅਤੇ 2 ਆਈ.ਏ.ਐਸ ਦੇ ਨਾਂ ਆਉਣ ਕਾਰਨ ਕਾਰਵਾਈ ਕਰਨਾ ਮੇਰੇ ਅਧਿਕਾਰ ਖੇਤਰ ਵਿਚ ਨਹੀਂ ਹੈ। ਇਸ ਲਈ ਇਸ ਨੂੰ ਮੁੱਖ ਮੰਤਰੀ ਨੂੰ ਸੌਂਪ ਦਿੱਤਾ ਗਿਆ ਹੈ।

Bhagwant Mann, Kuldeep Dhaliwal Bhagwant Mann, Kuldeep Dhaliwal

ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਪੰਚਾਇਤ ਨੇ ਅੰਮ੍ਰਿਤਸਰ ਦੇ ਪਿੰਡ ਭਗਤੂਪੁਰਾ ਵਿਚ ਜ਼ਮੀਨ ਅਲਫ਼ਾ ਇੰਟਰਨੈਸ਼ਨਲ ਨੂੰ ਵੇਚ ਦਿੱਤੀ ਸੀ। ਸਰਕਾਰ ਬਣਦਿਆਂ ਹੀ ਇਸ ਵਿਕਰੀ ਵਿਚ ਕਰੋੜਾਂ ਦੀ ਧੋਖਾਧੜੀ ਦਾ ਸ਼ੱਕ ਜਤਾਇਆ ਗਿਆ ਸੀ। ਉਹਨਾਂ ਨੇ 20 ਮਈ ਨੂੰ ਇਸ ਦੀ 3 ਮੈਂਬਰੀ ਜਾਂਚ ਟੀਮ ਬਣਾਈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਇਸ ਨੂੰ ਮੁੱਖ ਮੰਤਰੀ ਨੂੰ ਸੌਂਪ ਦਿੱਤਾ ਗਿਆ ਸੀ।

ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਸਰਕਾਰ ਨੇ 10 ਮਾਰਚ ਨੂੰ ਚੋਣ ਨਤੀਜੇ ਆਉਂਦੇ ਹੀ ਸਰਕਾਰ ਹਟ ਗਈ ਸੀ। 11 ਮਾਰਚ ਦੀ ਸਵੇਰ ਨੂੰ ਕਾਂਗਰਸ ਸਰਕਾਰ ਦੇ ਸੀਐਮ ਚਰਨਜੀਤ ਚੰਨੀ ਨੇ ਅਸਤੀਫਾ ਦੇ ਦਿੱਤਾ ਸੀ। ਇਸ ਦੇ ਬਾਵਜੂਦ ਮੰਤਰੀ ਨੇ ਉਸੇ ਦਿਨ ਫਾਈਲ 'ਤੇ ਦਸਤਖ਼ਤ ਕਰ ਦਿੱਤੇ। ਉਸ ਸਮੇਂ ਵੀ ਚੋਣ ਜ਼ਾਬਤਾ ਲਾਗੂ ਸੀ। ਸਵਾਲ ਇਹ ਹੈ ਕਿ ਜਿਹੜੀ ਫਾਈਲ 4-5 ਸਾਲ ਘੁੰਮਦੀ ਰਹੀ, ਉਸ 'ਤੇ ਇੰਨੀ ਜਲਦੀ ਦਸਤਖ਼ਤ ਕਿਵੇਂ ਹੋ ਗਏ। ਦੂਜੇ ਪਾਸੇ ਬਾਜਵਾ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੂੰ ਕੋਈ ਇਤਰਾਜ਼ ਹੁੰਦਾ ਤਾਂ ਤੁਸੀਂ ਰਜਿਸਟਰੀ ਬੰਦ ਕਰਵਾ ਦਿੰਦੇ। ਬੇਲੋੜੇ ਦੋਸ਼ ਲਾਏ ਜਾ ਰਹੇ ਹਨ।


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement