
ਜਖਮੀਆਂ ਦਾ ਹਸਪਤਾਲ ਚ ਚੱਲ ਰਿਹਾ ਇਲਾਜ
ਚੰਡੀਗੜ੍ਹ: ਮੋਰਿੰਡਾ ਵਿੱਚ ਕੱਲ੍ਹ ਰਾਤ ਬਰਾਤੀਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ । ਇਸ ਦੌਰਾਨ ਕਈ ਬਰਾਤੀਆਂ ਦੇ ਜਖ਼ਮੀ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਮੋਰਿੰਡ ਵਾਪਸ ਪਰਤ ਰਹੀ ਬਰਾਤੀਆਂ ਦੀ ਬੱਸ ਦੇ ਉੱਪਰ ਕੁੱਝ ਬਰਾਤੀ ਬੈਠੇ ਸਨ।
ਇਸ ਦੌਰਾਨ ਮੋਰਿੰਡਾ-ਚੂੰਨੀ ਰੋਡ ਤੇ ਸਥਿਤ ਰੇਲਵੇ ਅੰਡਰ ਬ੍ਰਿਜ ਦੇ ਹੇਠਾਂ ਤੋਂ ਲੰਘਣ ਵੇਲੇ ਉੱਪਰ ਬੈਠੇ ਬਰਾਤੀ ਬੈਰੀਕੇਡ ਵਿੱਚ ਫਸ ਕੇ ਹੇਠਾਂ ਡਿੱਗ ਗਏ ਅਤੇ ਜ਼ਖ਼ਮੀ ਹੋ ਗਏ । ਜਿਸ ਤੋਂ ਬਾਅਦ ਜਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਤਿੰਨ ਬਰਾਤੀ ਗੰਭੀਰ ਜਖਮੀ ਹੋਏ ਹਨ ਜਿਨ੍ਹਾਂ ਨੂੰ ਪੀ.ਜੀ.ਆਈ.ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।