
ਲਗਾਤਾਰ ਹਸਪਤਾਲਾਂ ਦਾ ਅਚਨਤੇਚ ਦੌਰਾ ਕਰ ਰਹੇ ਹਨ ਸਿਹਤ ਮੰਤਰੀ
ਫਰੀਦਕੋਟ: ਪੰਜਾਬ ਦੇ ਨਵੇਂ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਸ਼ੁੱਕਰਵਾਰ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਚੈਕਿੰਗ ਲਈ ਪੁੱਜੇ। ਇਸ ਦੌਰਾਨ ਉਹ ਸਕਿਨ ਵਾਰਡ ਵਿੱਚ ਚੈਕਿੰਗ ਲਈ ਗਏ। ਉਥੇ ਫਟੇ ਹੋਏ ਗੱਦੇ ਨੂੰ ਦੇਖ ਕੇ ਮੰਤਰੀ ਗੁੱਸੇ ਵਿਚ ਆ ਗਏ।
Chetan singh jouramajra
ਇਹ ਦੇਖ ਕੇ ਕਾਲਜ ਮੈਨੇਜਮੈਂਟ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ। ਇਸ ਨਾਲ ਮੰਤਰੀ ਹੋਰ ਗੁੱਸੇ ਵਿਚ ਆ ਗਏ। ਉਹਨਾਂ ਨੇ ਉਥੇ ਮੌਜੂਦ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਦੇ ਵਾਈਸ ਚਾਂਸਲਰ (ਵੀ.ਸੀ.) ਨੂੰ ਫਟੇ ਹੋਏ ਗੰਦੇ ਬੈੱਡ 'ਤੇ ਲੇਟਣ ਲਈ ਕਿਹਾ। ਵੀਸੀ ਮੰਜੇ 'ਤੇ ਲੇਟ ਗਿਆ। ਇਸ ਤੋਂ ਬਾਅਦ ਸਿਹਤ ਮੰਤਰੀ ਨੇ ਸਟੋਰ ਰੂਮ ਦਾ ਜਾਇਜ਼ਾ ਵੀ ਲਿਆ।
Chetan singh jouramajra
ਸਿਹਤ ਮੰਤਰੀ ਜੋੜੇਮਾਜਰਾ ਨੂੰ ਇਸੇ ਮਹੀਨੇ ਸਿਹਤ ਮੰਤਰੀ ਬਣਾਇਆ ਗਿਆ ਹੈ। ਉਦੋਂ ਤੋਂ ਉਹ ਲਗਾਤਾਰ ਹਸਪਤਾਲਾਂ ਦਾ ਅਚਨਤੇਚ ਦੌਰਾ ਕਰ ਰਹੇ ਹਨ। ਸਵੇਰੇ ਉਨ੍ਹਾਂ ਬਠਿੰਡਾ ਦੇ ਹਸਪਤਾਲ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਹ ਜਾਂਚ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਹਸਪਤਾਲ ਪੁੱਜੇ। ਸਿਹਤ ਮੰਤਰੀ ਨੇ ਕਿਹਾ ਕਿ ਉਹ ਖੁਦ ਦੇਖਣਾ ਚਾਹੁੰਦੇ ਹਨ ਕਿ ਪੰਜਾਬ ਦੇ ਹਸਪਤਾਲਾਂ ਦੀ ਹਾਲਤ ਕਿਵੇਂ ਹੈ। ਇਸ ਦੇ ਲਈ ਉਹ ਅਧਿਕਾਰੀਆਂ ਦੀਆਂ ਕਾਗਜ਼ੀ ਰਿਪੋਰਟਾਂ 'ਤੇ ਨਿਰਭਰ ਨਹੀਂ ਹੋਣਗੇ। ਇਸ ਲਈ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ 'ਤੇ ਸਥਿਤੀ ਨੂੰ ਸੁਧਾਰਨਾ ਹੋਵੇਗਾ।
Chetan singh jouramajra
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਤੋਂ ਪਹਿਲਾਂ ਡਾਕਟਰ ਵਿਜੇ ਸਿੰਗਲਾ ਨੂੰ ਸਿਹਤ ਮੰਤਰੀ ਬਣਾਇਆ ਸੀ। ਹਾਲਾਂਕਿ, ਉਹ 52 ਦਿਨਾਂ ਦੇ ਅੰਦਰ ਆਪਣੀ ਕੁਰਸੀ ਗੁਆ ਬੈਠੇ ਸਨ। ਸੀਐਮ ਭਗਵੰਤ ਮਾਨ ਨੇ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਹੈ। ਫਿਰ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੀਐਮ ਮਾਨ ਨੇ ਦਾਅਵਾ ਕੀਤਾ ਕਿ ਸਿੰਗਲਾ ਨੇ ਸਿਹਤ ਵਿਭਾਗ ਦੇ ਹਰ ਕੰਮ ਵਿੱਚ 1 ਫੀਸਦੀ ਕਮਿਸ਼ਨ ਮੰਗਿਆ ਸੀ।
Chetan singh jouramajra