8 ਸਾਲਾਂ 'ਚ 22 ਕਰੋੜ ਲੋਕਾਂ ਨੇ ਨੌਕਰੀ ਲਈ ਕੀਤਾ ਅਪਲਾਈ
Published : Jul 29, 2022, 12:20 am IST
Updated : Jul 29, 2022, 12:20 am IST
SHARE ARTICLE
image
image

8 ਸਾਲਾਂ 'ਚ 22 ਕਰੋੜ ਲੋਕਾਂ ਨੇ ਨੌਕਰੀ ਲਈ ਕੀਤਾ ਅਪਲਾਈ


ਕੇਂਦਰ ਸਰਕਾਰ ਸਿਰਫ਼ 7 ਲੱਖ ਲੋਕਾਂ ਨੂੰ  ਹੀ ਦੇ ਸਕੀ ਨੌਕਰੀ

ਨਵੀਂ ਦਿੱਲੀ, 28 ਜੁਲਾਈ : ਅੱਠ ਸਾਲ ਪਹਿਲਾਂ ਕੇਂਦਰ ਵਿਚ ਸੱਤਾ ਵਿਚ ਆਈ ਮੋਦੀ ਸਰਕਾਰ ਨੇ ਉਦੋਂ ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ  ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ | ਪਰ ਸਰਕਾਰ ਵਲੋਂ ਬੁਧਵਾਰ ਨੂੰ  ਸੰਸਦ ਵਿਚ ਪੇਸ਼ ਕੀਤੇ ਗਏ ਅੰਕੜੇ ਹਕੀਕਤ ਦੀ ਵਖਰੀ ਤਸਵੀਰ ਬਿਆਨ ਕਰਦੇ ਹਨ | ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਸਰਕਾਰ ਇਨ੍ਹਾਂ ਅੱਠ ਸਾਲਾਂ ਵਿਚ ਹਰ ਸਾਲ ਇਕ ਲੱਖ ਨੌਜਵਾਨਾਂ ਨੂੰ  ਸਰਕਾਰੀ ਨੌਕਰੀਆਂ ਵੀ ਨਹੀਂ ਦੇ ਸਕੀ |
ਸਰਕਾਰ ਵਲੋਂ ਲੋਕ ਸਭਾ ਵਿਚ ਦਿਤੇ ਗਏ ਅੰਕੜਿਆਂ ਅਨੁਸਾਰ ਮਈ 2014 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ਸੰਭਾਲਣ ਤੋਂ ਲੈ ਕੇ ਹੁਣ ਤਕ ਕੁਲ 7 ਲੱਖ 22 ਹਜ਼ਾਰ 311 ਬਿਨੈਕਾਰਾਂ ਨੂੰ  ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਸਰਕਾਰੀ ਨੌਕਰੀਆਂ ਦਿਤੀਆਂ ਗਈਆਂ ਹਨ | ਸਰਕਾਰ ਨੇ ਹਰ ਸਾਲ ਇਸ ਦੇ ਵੇਰਵੇ ਦਿਤੇ ਹਨ, ਜਿਸ ਤੋਂ ਪਤਾ ਲਗਦਾ ਹੈ ਕਿ 2018-19 'ਚ ਸਿਰਫ਼ 38,100 ਲੋਕਾਂ ਨੂੰ  ਹੀ ਸੱਭ ਤੋਂ ਘੱਟ ਨੌਕਰੀ ਮਿਲੀ, ਜਦਕਿ ਹੈਰਾਨੀ ਦੀ ਗੱਲ ਹੈ ਕਿ ਇਸੇ ਸਾਲ ਸੱਭ ਤੋਂ ਵੱਧ 5 ਕਰੋੜ 9 ਲੱਖ 36 ਹਜ਼ਾਰ 479 ਲੋਕਾਂ ਨੇ ਅਪਲਾਈ ਕੀਤਾ ਸੀ | ਹਾਲਾਂਕਿ, ਸਾਲ 2019-20 ਵਿਚ, ਸੱਭ ਤੋਂ ਵਧ 1,47,096 ਨੌਜਵਾਨ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਵਿਚ ਕਾਮਯਾਬ ਹੋਏ | ਦੋ ਕਰੋੜ ਦੇ ਸਾਲਾਨਾ ਦਾਅਵਿਆਂ ਦੇ ਉਲਟ, ਇਹ ਅੰਕੜੇ ਦਸਦੇ
ਹਨ ਕਿ ਸਰਕਾਰ ਅਪਣੇ ਦਾਅਵੇ ਦਾ ਇਕ ਫ਼ੀ ਸਦੀ ਭਾਵ ਹਰ ਸਾਲ ਦੋ ਲੱਖ ਨੌਕਰੀਆਂ ਦੇਣ ਵਿਚ ਵੀ ਅਸਫ਼ਲ ਰਹੀ ਹੈ |
ਜਦੋਂ ਕਿ ਇਨ੍ਹਾਂ ਅੱਠ ਸਾਲਾਂ ਵਿਚ ਸਰਕਾਰੀ ਨੌਕਰੀਆਂ ਲਈ ਅਪਲਾਈ ਕਰਨ ਵਾਲੇ ਲੋਕਾਂ ਦੀ ਗਿਣਤੀ ਦਸਦੀ ਹੈ ਕਿ ਦੇਸ਼ ਵਿਚ ਕਿੰਨੀ ਬੇਰੁਜ਼ਗਾਰੀ ਹੈ | ਇਸ ਦੌਰਾਨ ਕੁਲ 22 ਕਰੋੜ 6 ਲੱਖ ਲੋਕਾਂ ਨੇ ਅਪਲਾਈ ਕੀਤਾ ਹੈ | ਸਰਕਾਰ ਵਿਚ ਇਸ ਗੱਲ ਨੂੰ  ਲੈ ਕੇ ਵੀ ਭੰਬਲਭੂਸਾ ਬਣਿਆ ਹੋਇਆ ਹੈ ਕਿ ਨੌਕਰੀ ਲੱਭਣ ਵਾਲਿਆਂ ਅਤੇ ਪ੍ਰਾਪਤ ਕਰਨ ਵਾਲਿਆਂ ਵਿਚ ਇਹ ਪਾੜਾ ਕਿਵੇਂ ਪੂਰਾ ਕੀਤਾ ਜਾਵੇਗਾ | ਜਦੋਂ ਕਿ ਵਿਰੋਧੀ ਧਿਰ ਦਾ ਦਾਅਵਾ ਹੈ ਕਿ ਭਾਵੇਂ ਸਾਰੀਆਂ ਸੂਬਾ ਸਰਕਾਰਾਂ ਨੂੰ  ਛੱਡ ਦਿਤਾ ਜਾਵੇ ਪਰ ਇਕੱਲੀ ਕੇਂਦਰ ਸਰਕਾਰ ਵਿਚ ਕਰੀਬ 30 ਲੱਖ ਅਸਾਮੀਆਂ ਖ਼ਾਲੀ ਪਈਆਂ ਹਨ | ਪਰ ਸਰਕਾਰ ਇਨ੍ਹਾਂ ਨੂੰ  ਭਰਨਾ ਨਹੀਂ ਚਾਹੁੰਦੀ ਕਿਉਂਕਿ ਉਹ ਇਕ-ਇਕ ਕਰ ਕੇ ਸਾਰੇ ਮਹੱਤਵਪੂਰਨ ਅਦਾਰਿਆਂ ਦਾ ਨਿਜੀਕਰਨ ਕਰਨਾ ਚਾਹੁੰਦੀ ਹੈ |     (ਏਜੰਸੀ)

 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement