ਪਟਿਆਲਾ 'ਚ ਮਾਂ- ਪੁੱਤ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ, ਰਿਸ਼ਤੇਦਾਰ ਹੀ ਨਿਕਲਿਆ ਕਾਤਲ

By : GAGANDEEP

Published : Jul 29, 2023, 12:47 pm IST
Updated : Jul 29, 2023, 12:52 pm IST
SHARE ARTICLE
photo
photo

ਕਾਤਲ ਨੇ ਵਿਦੇਸ਼ ਜਾਣ ਦੀ ਚਾਹਤ 'ਚ ਪੈਸਿਆਂ ਲਈ ਕੀਤਾ ਕਤਲ, ਪੁਲਿਸ ਨੇ ਕੀਤਾ ਗ੍ਰਿਫਤਾਰ

 

ਪਟਿਆਲਾ : ਪਿਛਲੇ ਦਿਨੀਂ ਪਟਿਆਲਾ ’ਚ ਹੋਏ ਦੋਹਰੇ ਕਤਲ ਕਾਂਡ  'ਚ ਵੱਡਾ ਖੁਲਾਸਾ ਹੋਇਆ ਹੈ। ਰਿਸ਼ਤੇਦਾਰ ਹੀ ਦੋਹਰੇ ਕਤਲ ਕਾਂਡ ਦਾ ਕਾਤਲ ਨਿਕਲਿਆ ਹੈ। ਪੁਲਿਸ ਨੇ ਦੋਸ਼ੀ ਹਰਜੀਤ ਸਿੰਘ ਉਰਫ ਕਾਕਾ ਜਿਸ ਦੀ ਉਮਰ 23 ਸਾਲ ਹੈ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮੁਲਜ਼ਮ ਵਲੋਂ ਮ੍ਰਿਤਕ ਜਸਵੀਰ ਕੌਰ ਤੇ ਉਸ ਦੇ ਪੁੱਤਰ ਹਰਵਿੰਦਰ ਸਿੰਘ ਤੇ 11 ਚਾਕੂ ਨਾਲ ਕਈ ਵਾਰ ਕੀਤੇ ਗਏ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਨੇ ਲਾਸ਼ਾਂ ਨੂੰ ਕਮਰੇ ’ਚ ਬਣੇ ਬਾਥਰੂਮ ’ਚ ਸੁੱਟ ਦਿਤਾ ਸੀ ਤੇ ਘਰ ’ਚ ਸਬੂਤ ਮਿਟਾਉਣ ਲਈ ਘਰ ਦੀ ਸਫਾਈ ਕੀਤੀ ਸੀ। 

ਇਹ ਵੀ ਪੜ੍ਹੋ: ਅੰਡੇਮਾਨ-ਨਿਕੋਬਾਰ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ, 5.8 ਮਾਪੀ ਗਈ ਤੀਬਰਤਾ

ਵਾਰਦਾਤ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਪਟਿਆਲਾ ਵਰੁਣ ਸ਼ਰਮਾ ਨੇ ਦਸਿਆ ਕਿ ਪਿਛਲੇ ਦਿਨੀਂ ਹੋਏ ਦੋਹਰੇ ਕਤਲ ਕੇਸ ਵਿਚ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਨੇ ਦੋਹਰੇ ਕਤਲ ਕਾਂਡ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਜਾਂਚ ਦੌਰਾਨ ਕਤਲ ਵਾਲੀ ਥਾਂ ਤੋਂ ਕੁਝ ਅਹਿਮ ਸਬੂਤ ਹਾਸਲ ਹੋਏ ਸਨ। ਤਫਤੀਸ਼ ਕਰਦੇ ਹੋਏ ਹਰਜੀਤ ਸਿੰਘ ਉਰਫ ਕਾਕਾ ਦੀ ਕਤਲ ਵਾਲੀ ਥਾਂ ’ਤੇ ਮੌਜੂਦਗੀ ਪਾਈ ਗਈ ਜਿਸ ਤੋਂ ਬਾਅਦ ਹਰਜੀਤ ਸਿੰਘ ਉਰਫ ਕਾਕਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸਦੇ ਹੱਥਾਂ ’ਤੇ ਵੀ ਕੁੱਝ ਜ਼ਖਮ ਪਾਏ ਗਏ ਸੀ। 

ਇਹ ਵੀ ਪੜ੍ਹੋ: ਮਹਾਰਾਸ਼ਟਰ ਦੇ ਦੋ ਬੱਸਾਂ ਦੀ ਆਪਸ ਵਿਚ ਹੋਈ ਭਿਆਨਕ ਟੱਕਰ, 6 ਮੌਤਾਂ

ਐੱਸ. ਐੱਸ. ਪੀ. ਮੁਤਾਬਕ ਕਾਤਲ ਘਰ ਵਿਚ ਚੋਰੀ ਦੇ ਇਰਾਦੇ ਨਾਲ ਦਾਖਲ ਹੋਇਆ ਸੀ ਪਰ ਇਸ ਦੌਰਾਨ ਇਸ ਨੇ ਦੋਵਾਂ ਮਾਂ-ਪੁੱਤ ਦਾ ਕਤਲ ਕਰ ਦਿੱਤਾ। ਹਰਜੀਤ ਸਿੰਘ ਉਰਫ ਕਾਕਾ ਬਾਹਰ ਜਾਣਾ ਚਾਹੁੰਦਾ ਸੀ ਪਰ ਉਸ ਕੋਲ ਵਿਦੇਸ਼ ਜਾਣ ਲਈ ਪੈਸੇ ਨਹੀਂ ਸਨ। ਇਸ ਕਰਕੇ ਉਹ ਇਸ ਘਰ ’ਚ ਚੋਰੀ ਕਰਨ ਦਾ ਇਰਾਦੇ ਨਾਲ ਦਾਖਲ ਹੋਇਆ ਤੇ ਪਹਿਲਾਂ ਜਸਵੀਰ ਕੌਰ ਨੂੰ ਮਾਰਨ ਲੱਗਾ ਮਾਂ ਨੂੰ ਬਚਾਉਣ ਲਈ ਅੱਗੇ ਆਇਆ ਪੁੱਤ ਦਾ ਵੀ ਕਾਤਲ ਨੇ ਕਤਲ ਕਰ ਦਿਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement