ਕੈਨੇਡਾ ’ਚ ਹੋਈ 24 ਸਾਲਾ ਜਵਾਨ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰ ਸਕੀ ਮਾਂ
Published : Jul 29, 2023, 10:31 am IST
Updated : Jul 29, 2023, 10:31 am IST
SHARE ARTICLE
photo
photo

ਅੱਜ ਮਾਂ-ਪੁੱਤ ਦਾ ਇਕੱਠਿਆਂ ਕੀਤਾ ਜਾਵੇਗਾ ਅੰਤਿਮ ਸਸਕਾਰ

 

ਨਵਾਂ ਸ਼ਹਿਰ : ਚੰਗੇ ਭਵਿੱਖ ਦਾ ਸੁਫਨਾ ਲੈ ਕੇ ਉਚੇਰੀ ਸਿੱਖਿਆ ਲਈ ਕੈਨੇਡਾ ਗਏ ਨੌਜੁਆਨ ਗੁਰਵਿੰਦਰ ਨਾਥ (24) ਦੀ ਬੀਤੀ 14 ਜੁਲਾਈ ਨੂੰ ਮੌਤ ਹੋ ਗਈ ਸੀ। ਉਹ ਕੈਨੇਡਾ ਚ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ। ਕਾਰ ਖੋਹਣ ਆਏ ਲੁਟੇਰਿਆਂ ਨੇ ਉਸ ਦੀ ਬੇਰਹਿਮੀ ਨਾਲ 9 ਜੁਲਾਈ ਨੂੰ ਕੁੱਟਮਾਰ ਕੀਤੀ। ਜਿਸ ਤੋਂ ਬਾਅਦ 14 ਜੁਲਾਈ ਨੂੰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਨੌਜੁਆਨ ਨੇ ਦਮ ਤੋੜ ਦਿਤਾ। ਗੁਰਵਿੰਦਰ ਦੀ ਮੌਤ ਬਾਰੇ ਉਸ ਦੀ ਮਾਂ ਨੂੰ ਪਹਿਲਾਂ ਨਹੀਂ ਦੱਸਿਆ ਗਿਆ ਸੀ। ਜਦੋਂ ਉਸ ਦੀ ਦੇਹ ਪਿੰਡ ਲਿਆਉਣ ਬਾਰੇ ਗੱਲ ਹੋਈ ਤਾਂ ਜਿਉਂ ਹੀ ਉਸ ਦੀ ਮਾਂ ਦੇ ਕੰਨੀ ਪਈ ਤਾਂ ਉਸ ਨੇ ਵੀ ਸਦਮਾ ਨਾ ਸਹਾਰਦੇ ਹੋਏ ਦਮ ਤੋੜ ਦਿਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਵਿੰਦਰ ਨਾਥ ’ਤੇ ਬੀਤੀ 9 ਜੁਲਾਈ ਨੂੰ ਕੈਨੇਡਾ ’ਚ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿਤਾ ਸੀ। ਬੀਤੀ ਸ਼ਾਮ ਜਦੋਂ ਮਾਪਿਆਂ ਨੂੰ ਅਪਣੇ ਪੁੱਤਰ ਦੀ ਮੌਤ ਦਾ ਪਤਾ ਲੱਗਿਆ ਤਾਂ ਉਸ ਦੀ ਮਾਂ ਸਦਮਾ ਨਾ ਸਹਾਰ ਸਕੀ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਸ ਨੂੰ ਰੋਪੜ ਦੇ ਇਕ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਡੀ.ਐੱਮ.ਸੀ. ਲੁਧਿਆਣਾ ਰੈਫਰ ਕਰ ਦਿਤਾ ਜਿੱਥੇ ਹਾਲਤ ਗੰਭੀਰ ਹੋਣ ਕਾਰਨ ਮਾਤਾ ਨਰਿੰਦਰ ਕੌਰ ਉਮਰ (52) ਸਾਲ ਪਤਨੀ ਕ੍ਰਿਸ਼ਨ ਦੇਵ ਦੀ ਇਲਾਜ ਦੌਰਾਨ ਮੌਤ ਹੋ ਗਈ।

ਗੁਰਵਿੰਦਰ ਸਿੰਘ 2 ਸਾਲ ਪਹਿਲਾਂ ਕੈਨੇਡਾ ਪੜ੍ਹਨ ਲਈ ਗਿਆ ਸੀ ਉਹ ਤਿੰਨ ਭਰਾ ਸਨ ਜਿਨ੍ਹਾਂ ’ਚੋਂ ਇਕ ਵੱਡਾ ਅਤੇ ਦੋ ਭਰਾ ਜੌੜੇ ਸਨ। ਉਨ੍ਹਾਂ ਦਾ ਜੱਦੀ ਪਿੰਡ ਕਰੀਮਪੁਰ ਚਾਹਵਾਲਾ ਹੈ ਪਰ ਕਾਫੀ ਸਮੇਂ ਤੋਂ ਪਿੰਡ ਐਮਾਂ ਚਾਹਲ ਵਿਚ ਰਹਿ ਰਹੇ ਹਨ, ਜੋ ਖੇਤੀਬਾੜੀ ਅਤੇ ਡੇਅਰੀ ਆਦਿ ਦਾ ਕੰਮ ਕਰ ਕੇ ਰੋਜ਼ੀ-ਰੋਟੀ ਕਮਾ ਰਹੇ ਹਨ। ਅੱਜ ਮਾਂ-ਪੁੱਤ ਦੋਵਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਗੁਰਵਿੰਦਰ ਨਾਥ ਦੀ ਮ੍ਰਿਤਕ ਦੇਹ ਪਿੰਡ ਪਹੁੰਚ ਗਈ ਹੈ।

SHARE ARTICLE

ਏਜੰਸੀ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement