ਖ਼ਬਰਾਂ |

ਤਾਜ਼ਾ |

 ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਲਈ 13 ਮੈਂਬਰੀ ਪ੍ਰਜੀਡੀਅਮ ਦਾ ਐਲਾਨ
Published : Jul 29, 2024, 10:13 pm IST
Updated : Jul 29, 2024, 10:13 pm IST
SHARE ARTICLE
ਗੁਰਪ੍ਰਤਾਪ ਸਿੰਘ ਵਡਾਲਾ
ਗੁਰਪ੍ਰਤਾਪ ਸਿੰਘ ਵਡਾਲਾ

ਬਿਆਨ ’ਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਮੁੱਚਾ ਸਿੱਖ ਜਗਤ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਸਮੇਤ ਪੰਜਾਬੀ ਦਿਲੋਂ ਹਮਦਰਦੀ ਰੱਖਦੇ ਹਨ

ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਪਾਰਟੀ ਦੀ ਸੁਧਾਰ ਲਹਿਰ ਚਲਾਉਣ ਲਈ 13 ਮੈਂਬਰੀ ਪ੍ਰਜੀਡੀਅਮ ਦਾ ਐਲਾਨ ਕੀਤਾ ਹੈ। ਇਕ ਬਿਆਨ ’ਚ ਬਾਗੀ ਧੜੇ ਨੇ ਕਿਹਾ, ‘‘ਬੜੇ ਨਾਜੁਕ ਹਾਲਾਤਾਂ ਅਤੇ ਗੰਭੀਰ ਸੰਕਟ ਵਿੱਚੋਂ ਗੁਜਰ ਰਿਹਾ ਹੈ. ਇਹ ਸਿੱਖ ਪੰਥ ਵਾਸਤੇ ਬਹੁਤ ਚਿੰਤਾ ਦਾ ਵਿਸ਼ਾ ਹੈ. ਪੰਥ ਦਰਦੀਆਂ ਨੂੰ ਅਤੇ ਕੌਮ ਦੇ ਹਤੈਸ਼ੀਆਂ ਵਾਸਤੇ  ਇਸ ਚੁਨੌਤੀ ਵਾਲੇ ਦੌਰ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਕੱਢਣ ਲਈ ਸੁਧਾਰ ਲਹਿਰ ਦੇ ਰਾਹੀਂ ਉਪਰਾਲੇ ਕੀਤੇ ਜਾ ਰਹੇ ਹਨ . ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਮਨੋਰਥ ਸਿੱਖ ਕੌਮ ਦੇ ਸਾਹਮਣੇ ਐਸਾ ਏਜੰਡਾ ਲੈ ਕੇ  ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਨਾਲ ਸਮੁੱਚਾ ਪੰਥ ਅਤੇ ਸੰਗਤ ਸੁਹਿਰਦ ਸਿੱਖ ਲੀਡਰਸ਼ਿਪ ਤੇ ਮੁੜ ਵਿਸ਼ਵਾਸ ਕਰ ਸਕੇ।’’ 

ਬਾਗੀ ਧੜੇ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਮੁੱਚਾ ਸਿੱਖ ਜਗਤ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਸਮੇਤ ਪੰਜਾਬੀ ਦਿਲੋਂ ਹਮਦਰਦੀ ਰੱਖਦੇ ਹਨ.ਇਸ ਭਾਵਨਾ ਦੇ ਨਾਲ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੋਣ ਨਾਤੇ ਪੰਜਾਬੀਆਂ ਵਾਸਤੇ ਆਵਾਜ਼ ਬੁਲੰਦ ਕਰੇ ਅਤੇ  ਮੋਰਲੀਆਂ ਕਤਾਰਾਂ ਵਿੱਚ ਆ ਕੇ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਸੰਘਰਸ਼ ਕਰੇ। ਬਿਆਨ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਬੁਲੰਦ ਕਰਨ ਵਾਸਤੇ 13 ਮੈਂਬਰੀ ਪ੍ਰਜੀਡੀਅਮ ਦੇ ਮੈਂਬਰ ਹਨ: 

  1.  ਸੁਰਜੀਤ ਸਿੰਘ ਰੱਖੜਾ
  2.  ਸਰਦਾਰ ਪਰਮਿੰਦਰ ਸਿੰਘ ਢੀਂਡਸਾ
  3.  ਜਥੇਦਾਰ ਸੰਤਾ ਸਿੰਘ ਉਮੈਦਪੁਰੀ
  4.  ਜਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ
  5.  ਜਥੇਦਾਰ ਸੁੱਚਾ ਸਿੰਘ ਛੋਟੇਪੁਰ
  6.  ਭਾਈ ਮਨਜੀਤ ਸਿੰਘ
  7.  ਸਰਦਾਰ ਹਰਿੰਦਰ ਪਾਲ ਸਿੰਘ ਚੰਦੂ ਮਾਜਰਾ
  8.  ਸਰਦਾਰ ਗਗਨਜੀਤ ਸਿੰਘ ਬਰਨਾਲਾ
  9.  ਬੀਬੀ ਪਰਮਜੀਤ ਕੌਰ ਗੁਲਸ਼ਨ
  10.  ਬੀਬੀ ਕਿਰਨਜੀਤ ਕੌਰ
  11.  ਸਰਦਾਰ ਚਰਨਜੀਤ ਸਿੰਘ ਬਰਾੜ
  12.  ਬੀਬੀ ਪਰਮਜੀਤ ਕੌਰ ਲਾਡਰਾ
  13.  ਸਰਦਾਰ ਹਰਿੰਦਰ ਪਾਲ ਸਿੰਘ ਟੌਹੜਾ

ਬਿਆਨ ’ਚ ਕਿਹਾ ਗਿਆ ਹੈ, ‘‘ਅਸੀਂ ਪੂਰੀ ਉਮੀਦ ਰੱਖਦੇ ਹਾਂ ਕਿ  ਸਿੱਖ ਪੰਥ , ਨੌਜਵਾਨ ਵਰਗ ਅਤੇ ਪੰਜਾਬੀ ਇਸ ਲਹਿਰ ਨੂੰ ਕਾਮਯਾਬ ਬਣਾਉਣ ਵਾਸਤੇ ਸਾਨੂੰ ਸਹਿਯੋਗ ਦੇਣਗੇ।’’

SHARE ARTICLE

ਏਜੰਸੀ

Advertisement

ਸਤਿੰਦਰ ਜੈਨ ਦੀ ਗ੍ਰਿਫ਼ਤਾਰੀ 'ਤੇ ਸਿਆਸੀ ਘਮਾਸਾਨ! AAP ਦਾ BJP 'ਤੇ ਵੱਡਾ ਇਲਜ਼ਾਮ

19 Aug 2026 3:11 PM

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM
Advertisement