
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਅੱਜ ਦਫ਼ਤਰ ਡੀ.ਐਚ.ਐਸ. ਪੰਜਾਬ ਵਿਖੇ 17 ਉਮੀਦਵਾਰਾਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀ ਪੱਤਰ ਜਾਰੀ ਕੀਤੇ ਗਏ। ਇਸ ਬਾਰੇ...
ਚੰਡੀਗੜ੍ਹ, 29 ਅਗਸਤ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਅੱਜ ਦਫ਼ਤਰ ਡੀ.ਐਚ.ਐਸ. ਪੰਜਾਬ ਵਿਖੇ 17 ਉਮੀਦਵਾਰਾਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀ ਪੱਤਰ ਜਾਰੀ ਕੀਤੇ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ 06 ਕਲਰਕ ਅਤੇ 11 ਦਰਜਾ-ਚਾਰ ਕਰਮਚਾਰੀ ਨੂੰ ਤਰਸ ਦੇ ਅਧਾਰ 'ਤੇ ਨਿਯੁਕਤੀ ਪੱਤਰ ਨੇ ਜਾਰੀ ਕੀਤੇ ਗਏ ਹਨ। ਇਸ ਮੌਕੇ 'ਤੇ ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਡਾ. ਜਸਪਾਲ ਕੌਰ, ਡਿਪਟੀ ਡਾਇਰੈਕਟਰ ਡਾ.ਗੁਰਮਿੰਦਰ ਸਿੰਘ ਅਤੇ ਡਾ.ਐਨ.ਕੇ. ਅਗਰਵਾਲ ਮੋਜੂਦ ਸਨ।