
ਦਿੱਲੀ ਵਿਚ ਅੱਜ ਕੋਰੋਨਾ ਦੇ 1808 ਕੇਸ ਆਏ ਸਾਹਮਣੇ
ਨਵੀਂ ਦਿੱਲੀ, 28 ਅਗੱਸਤ (ਅਮਨਦੀਪ ਸਿੰਘ) : ਦਿੱਲੀ ਵਿਚ ਅੱਜ ਇਕ ਦਿਨ ਵਿਚ ਸੱਭ ਤੋਂ ਵੱਧ 1808 ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਤੇ 1446 ਮਰੀਜ਼ ਤੰਦਰੁਸਤ ਹੋਏ ਹਨ ਜਦਕਿ 20 ਮੌਤਾਂ ਹੋਈਆਂ ਹਨ। ਅਜ ਦੀ ਤਰੀਕ 'ਚ ਕੋਰੋਨਾ ਦੇ 13 ਹਜ਼ਾਰ 550 ਸਰਗਰਮ ਕੇਸ ਹਨ।
ਹੁਣ ਤਕ ਦਿੱਲੀ ਵਿਚ ਕੋਰੋਨਾ ਦੇ ਕੁਲ 1 ਲੱਖ 69 ਹਜ਼ਾਰ 412 ਕੇਸ ਸਾਹਮਣੇ ਆ ਚੁਕੇ ਹਨ, ਜਿਨ੍ਹਾਂ 'ਚੋਂ 1 ਲੱਖ 51 ਹਜ਼ਾਰ 473 ਮਰੀਜ਼ ਤੰਦਰੁਸਤ ਹੋ ਚੁਕੇ ਹਨ ਅਤੇ ਕੁਲ 4 ਹਜ਼ਾਰ 389 ਮੌਤਾਂ ਹੋ ਚੁਕੀਆਂ ਹਨ।
ਅੱਜ ਦਿੱਲੀ ਸਰਕਾਰ ਵਲੋਂ ਜਾਰੀ ਕੀਤੇ ਗਏ ਕੋਰੋਨਾ ਬੁਲੇਟਿਨ ਮੁਤਾਬਕ ਅੱਜ 16 ਹਜ਼ਾਰ 13 ਰੈਪਿਡ ਐਂਟੀਜ਼ਨ ਟੈਸਟ, 6 ਹਜ਼ਾਰ 920 ਆਰ ਟੀ ਪੀ ਸੀ ਆਰ/ ਸੀਬੀ ਨੈਟ ਅਤੇ ਟਰੂ ਨੈਟ ਟੈਸਟ ਕੀਤੇ ਗਏ ਹਨ। ਹੁਣ ਤਕ ਕੁਲ 15 ਲੱਖ 26 ਹਜ਼ਾਰ 655 ਟੈਸਟ ਕੀਤੇ ਜਾ ਚੁਕੇ ਹਨ। ਪ੍ਰਤੀ 10 ਲੱਖ ਆਬਾਦੀ 'ਤੇ 80 ਹਜ਼ਾਰ 350 ਦੇ ਹਿਸਾਬ ਨਾਲ ਟੈਸਟ ਕੀਤੇ ਜਾ ਰਹੇ ਹਨ।
ਕੋਰੋਨਾ ਕਰ ਕੇ ਵੱਖ ਵੱਖ ਹਲਕਿਆਂ ਵਿਚ ਕੁਲ 763 ਥਾਂਵਾਂ ਨੂੰ ਸੀਲ ਕੀਤਾ ਹੋਇਆ ਹੈ ਅਤੇ ਅੱਜ ਕੰਟਰੋਲ ਰੂਮ 'ਤੇ 119 ਫ਼ੋਨ ਕਾਲਾਂ ਕੋਰੋਨਾ ਬਾਰੇ ਪ੍ਰਾਪਤ ਹੋਈਆਂ ਹਨ। ਐਂਬੂਲੈਂਸਾਂ ਨੂੰ ਕੁਲ 1227 ਫੋਨ ਕਾਲਾਂ ਭੇਜੀਆਂ ਗਈਆਂ ਹਨ। ਹਸਪਤਾਲਾਂ ਵਿਚ 10 ਹਜ਼ਾਰ 234 ਬਿਸਤਰੇ ਖ਼ਾਲੀ ਹਨ ਤੇ 5 ਹਜ਼ਾਰ 280 ਮਰੀਜ਼ ਕੋਵਿਡ ਸੈਂਟਰ ਵਿਚ ਹਨ। 6 ਹਜ਼ਾimageਰ 850 ਘਰਾਂ ਵਿਚ ਇਕਾਂਤ ਵਿਚ ਰਹਿ ਰਹੇ ਹਨ।