ਭਵਾਨੀਗੜ੍ਹ ਕਈ ਪੰਚਾਇਤਾਂ ਨੇ ਸਿਹਤ ਵਿਭਾਗ ਦੀਆਂ ਟੀਮਾਂ ਦਾ ਪਿੰਡਾਂ 'ਚ ਦਾਖ਼ਲਾ ਬੰਦ ਕੀਤਾ
Published : Aug 29, 2020, 11:18 pm IST
Updated : Aug 29, 2020, 11:18 pm IST
SHARE ARTICLE
image
image

ਭਵਾਨੀਗੜ੍ਹ ਕਈ ਪੰਚਾਇਤਾਂ ਨੇ ਸਿਹਤ ਵਿਭਾਗ ਦੀਆਂ ਟੀਮਾਂ ਦਾ ਪਿੰਡਾਂ 'ਚ ਦਾਖ਼ਲਾ ਬੰਦ ਕੀਤਾ

ਭਵਾਨੀਗੜ੍ਹ, 29 ਅਗੱਸਤ (ਗੁਰਪ੍ਰੀਤ ਸਿੰਘ ਸਕਰੌਦੀ) : ਕਰੋਨਾ ਮਹਾਮਾਰੀ ਦੇ ਇਲਾਜ ਦੌਰਾਨ ਬਦਇੰਤਜਾਮੀ ਕਾਰਨ ਬਲਾਕ ਦੇ ਪਿੰਡ ਕਾਕੜਾ, ਰਾਜਪੁਰਾ ਅਤੇ ਬਾਲਦ ਖ਼ੁਰਦ ਦੇ ਲੋਕਾਂ ਅਤੇ ਪੰਚਾਇਤੀ ਨੁਮਾਇੰਦਿਆਂ ਨੇ ਕਰੋਨਾ ਸਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪਿੰਡ ਵਿਚ ਦਾਖ਼ਲ ਹੋਣ ਦੀ ਮਨਾਹੀ ਕਰ ਦਿਤੀ।
ਇਸ ਸਬੰਧੀ ਅੱਜ ਪਿੰਡ ਕਾਕੜਾ ਦੇ ਗੁਰਦਵਾਰਾ ਸਾਹਿਬ ਵਿਖੇ ਇਕੱਤਰ ਹੋਏ ਹਰਵਿੰਦਰ ਸਿੰਘ ਕਾਕੜਾ, ਪ੍ਰਿਤਪਾਲ ਸਿੰਘ ਗਿੱਲ, ਮਾਸਟਰ ਕਸ਼ਮੀਰ ਸਿੰਘ, ਕਰਨੈਲ ਸਿੰਘ ਕਾਕੜਾ, ਸੁਖਿਵੰਦਰ ਸਿੰਘ ਸੋਨੀ ਅਤੇ ਤੇਜਾ ਸਿੰਘ ਨੰਬਰਦਾਰ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਕਰੋਨਾ ਬੀਮਾਰੀ ਦੇ ਇਲਾਜ ਦੌਰਾਨ ਮਰੀਜ਼ਾਂ ਦੇ ਸਰੀਰਕ ਅੰਗਾਂ ਦੀ ਤਸਕਰੀ ਦੀਆਂ ਚਰਚਾਵਾਂ ਨੇ ਲੋਕਾਂ ਵਿਚ ਦਹਿਸ਼ਤ ਪਾ ਦਿਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਸਲੇ ਪ੍ਰਤੀ ਬਿਲਕੁੱਲ ਗੰਭੀਰ ਨਹੀਂ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪਿੰਡ ਵਿਚੋਂ ਕਿਸੇ ਵਿਅਕਤੀ ਨੂੰ ਕਰੋਨਾ ਸਬੰਧੀ ਲਿਜਾਣ ਨਹੀਂ ਦੇਣਗੇ, ਸਗੋਂ ਪਿੰਡ ਵਿਚ ਹੀ ਇਕਾਂਤਵਾਸ ਵਿਚ ਰਖਣਗੇ। ਇਸੇ ਤਰ੍ਹਾਂ ਪਿੰਡ ਰਾਜਪੁਰਾ ਦੀ ਪੰਚਾਇਤ ਨੇ ਜੋਗਿੰਦਰ ਸਿੰਘ ਸਰਪੰਚ ਦੀ ਅਗਵਾਈ ਹੇਠ ਪਿੰਡ ਵਾਸੀਆਂ ਦੀ ਮੀਟਿੰਗ ਕਰ ਕੇ ਮਤਾ ਪਾਸ ਕੀਤਾ ਗਿਆ ਕਿ ਪਿੰਡ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਨਾ ਭੇਜੀਆਂ ਜਾਣ। ਪਿੰਡ ਬਾਲਦ ਖ਼ੁਰਦ ਦੇ ਲੋਕਾਂ ਨੇ ਵੀ ਇਹੀ ਮਤਾ ਪਾਸ ਕੀਤਾ ਹੈ।


ਫੋਟੋ ਨੰ: 29 ਐਸਐਨਜੀ 18imageimage

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement