ਸੀਪੀਐਮ ਨੇ ਅਰਥਚਾਰੇ ਦੀ ਬਰਬਾਦੀ ਲਈ 'ਦੈਵੀ ਸ਼ਕਤੀ' ਨੂੰ ਦੋਸ਼ ਦੇਣ'ਤੇ ਵਿੱਤ ਮੰਤਰੀ ਨੂੰ ਬਣਾਇਆ ਨਿਸ਼ਾਨਾ
Published : Aug 29, 2020, 1:18 am IST
Updated : Aug 29, 2020, 1:18 am IST
SHARE ARTICLE
image
image

ਸੀਪੀਐਮ ਨੇ ਅਰਥਚਾਰੇ ਦੀ ਬਰਬਾਦੀ ਲਈ 'ਦੈਵੀ ਸ਼ਕਤੀ' ਨੂੰ ਦੋਸ਼ ਦੇਣ'ਤੇ ਵਿੱਤ ਮੰਤਰੀ ਨੂੰ ਬਣਾਇਆ ਨਿਸ਼ਾਨਾ

ਨਵੀਂ ਦਿੱਲੀ, 28 ਅਗੱਸਤ : ਸੀਪੀਐਮ ਨੇ ਜੀਐਸਟੀ ਕੌਂਸਲ ਦੀ ਕਮੀ ਦੇ ਮਾਮਲੇ ਵਿਚ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਦਾਅਵਾ ਕੀਤਾ ਕਿ ਉਹ ਸਨਅਤਕਾਰਾਂ ਨਾਲ ਮਿਲੀਭੁਗਤ, ਨਾਕਾਮ ਨੀਤੀਆਂ ਅਤੇ ਸਖ਼ਤ ਰਵਈਏ ਨਾਲ ਅਰਥਚਾਰੇ ਨੂੰ ਬਰਬਾਦ ਕਰ ਕੇ 'ਭਗਵਾਨ ਨੂੰ ਦੋਸ਼ ਦੇ ਰਹੀ ਹੈ।'
ਵਿੱਤ ਮੰਤਰੀ ਨਿਰਮਲਾ ਸੀਤਾਰਣ ਨੇ ਵੀਰਵਾਰ ਨੂੰ ਕੌਂਸਲ ਦੀ ਬੈਠਕ ਮਗਰੋਂ ਕਿਹਾ ਸੀ ਕਿ ਅਰਥਚਾਰਾ ਕੋਵਿਡ-19 ਮਹਾਂਮਾਰੀ ਤੋਂ ਪ੍ਰਭਾਵਤ ਹੋਇਆ ਹੈ ਜੋ ਇਕ ਦੈਵੀ ਘਟਨਾ ਹੈ ਅਤੇ ਇਸ ਨਾਲ ਚਾਲੂ ਵਿੱਤ ਵਰ੍ਹੇ ਵਿਚ ਅਰਥਚਾਰੇ ਵਿਚ ਨਰਮੀ ਆਵੇਗੀ।
ਸੀਤਾਰਮਣ ਦੇ ਬਿਆਨ 'ਤੇ ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ, 'ਜੇ ਜ਼ਰੂਰੀ ਹੋਵੇ ਤਾਂ ਕੇਂਦਰ ਸਰਕਾਰ ਕਰਜ਼ਾ ਲੈ ਕੇ ਰਾਜਾਂ ਦੇ ਬਕਾਏ ਦਾ ਭੁਗਤਾਨ ਕਰੇ। ਰਾਜ ਸਰਕਾਰਾਂ ਕਰਜ਼ਾ ਕਿਉਂ ਲੈਣ? ਕੀ ਇਸ ਨੂੰ ਸਹਿਕਾਰੀ ਸੰਘਵਾਦ ਕਹਿੰਦੇ ਹਨ? ਭਾਰਤੀ ਅਰਥਚਾਰੇ ਨੂੰ ਬਰਬਾਦ ਕਰਨ ਮਗਰੋਂ ਰਾਜਾਂ ਨੂੰ ਲੁਟਿਆ ਜਾ ਰਿਹਾ ਹੈ। ਦੈਵੀ ਕਾਰਨ ਦੱਸ ਕੇ।'
ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਨਾਲ ਮਿਲੀਭੁਗਤ, ਅਸਮਰੱਥਾ ਅਤੇ ਅਸੰਵੇਦਨਸ਼ੀਲਤਾ ਕਾਰਨ ਮਹਾਂਮਾਰੀ ਤੋਂ ਕਾਫ਼ੀ ਪਹਿਲਾਂ ਹੀ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ ਸਨ, ਹੁਣ ਭਗਵਾਨ ਨੂੰ ਕੋਸਿਆ ਜਾ ਰਿਹਾ ਹੈ।'
ਕੇਂਦਰ ਦੇ ਅਨੁਮਾਨ ਮੁਤਾਬਕ ਚਾਲੂ ਵਿੱਤ ਵਰ੍ਹੇ ਵਿਚ ਨੁਕਸਾਨ ਦੀ ਪੂਰਤੀ ਵਜੋਂ ਰਾਜਾਂ ਨੂੰ 3 ਲੱਖ ਕਰੋੜ ਰੁਪਏ ਦੀ ਲੋੜ ਪਵੇਗੀ ਜਿਸ ਵਿਚੋਂ 65000 ਕਰੋੜ ਰੁਪਏ ਦੀ ਭਰਪਾਈ ਜੀਐਸਟੀ ਤਹਿਤ ਲਾਏ ਗਏ ਉਪਕਰ ਤੋਂ ਪ੍ਰਾਪਤ ਰਕਮ ਨਾਲ ਹੋਵੇਗੀ। ਇਸ ਲਈ 2.35 ਲੱਖ ਕਰੋੜ ਰੁਪਏ ਦਾ ਕੁਲ ਘਾਟਾ ਪੈਣ ਦਾ ਅਨੁਮਾਨ ਹੈ।          (ਏਜੰਸੀ)imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement