
ਕੋਵਿਡ-19 ਜਾਂਚ ਦੇ ਮਾਮਲੇ 'ਚ ਭਾਰਤ ਅਮਰੀਕਾ ਦੇ ਬਾਅਦ ਦੂਜਾ ਵੱਡਾ ਦੇਸ਼ : ਟਰੰਪ
ਵਾਸ਼ਿੰਗਟਨ, 28 ਅਗੱਸਤ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਨੇ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਸੱਭ ਤੋਂ ਵਧ ਕੋਵਿਡ-19 ਜਾਂਚਾਂ ਕੀਤੀਆਂ ਹਨ ਅਤੇ ਭਾਰਤ ਉਸ ਦੇ ਬਾਅਦ ਦੂਜੇ ਨੰਬਰ 'ਤੇ ਹੈ।
ਰਿਪਬਲਿਕਨ ਪਾਰਟੀ ਤੋਂ ਫਿਰ ਤੋਂ ਰਾਸ਼ਟਰਪਤੀ ਅਹੁਦਾ ਦਾ Àਮੀਦਵਾਰ ਬਣਾਏ ਜਾਣ ਲਈ 'ਰਿਪਬਲਿਕਨ ਨੈਸ਼ਨਲ ਕਨਵੇਂਸ਼ਨ' (ਆਰ.ਐਨ.ਸੀ) 'ਚ ਅਪਣੇ ਭਾਸ਼ਣ 'ਚ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਕੋਵਿਡ 19 ਦੀ ਜਾਂਚ ਕਰਨ ਦੇ ਲਿਹਾਜ ਨਾਲ ਦੂਜੇ ਨੰਬਰ 'ਤੇ ਮੌਜੂਦ ਭਾਰਤ ਤੋਂ ਚਾਰ ਕਰੋੜ ਵਧ ਜਾਂਚ ਕੀਤੀ ਹੈ।
ਉਨ੍ਹਾਂ ਵੀਰਵਾਰ ਰਾਤ ਨੂੰ ਕਿਹਾ, ''ਅਸੀਂ ਕਾਨਵਲੇਸੇਂਟ ਪਲਾਜ਼ਮਾਂ ਦੇ ਤੌਰ 'ਤੇ ਮੰਨੀ ਜਾਣ ਵਾਲੀ ਸ਼ਕਤੀਸ਼ਾਲੀ ਐਂਟੀਬਾਡੀ ਇਲਾਜ ਸਮੇਤ ਕਈ ਤਰ੍ਹਾਂ ਦੇ ਪ੍ਰਭਾਵੀ ਇਲਾਜ਼ਾਂ ਨੂੰ ਵਿਕਸਿਤ ਕੀਤਾ ਹੈ। ਟਰੰਪ ਨੇ ਕਿਹਾ, '' ਮੈਡੀਕਲ ਤਰੱਕੀ ਦੀ ਬਦੌਲਤ ਅਸੀਂ ਮੌਤ ਦਰ ਨੂੰ ਘੱਟ ਕਰ ਲਿਆ ਹੈ। ਅਤੇ ਜੇਕਰ ਤੁਸੀਂ ਅੰਕੜਿਆਂ ਨੂੰ ਦੇਖੋਗੇ ਤਾਂ ਪਾਉਗੇ ਕਿ ਅਪ੍ਰੈਲ ਦੇ ਬਾਅਦ ਤੋਂ ਇਹ 80 ਫ਼ੀ ਸਦੀ ਘੱਟ ਗਈ ਹੈ।''
ਉਨ੍ਹਾਂ ਕਿਹਾ ਅਮਰੀਕਾ 'ਚ ਵਿਸ਼ਵ ਦੇ ਕਿਸੇ ਹੋਰ ਦੇਸ਼ ਦੇ ਮੁਕਾਬਲੇ ਮੌਤ ਦਰ ਸੱਭ ਤੋਂ ਘੱਟ ਹੈ।
(ਏਜੰਸੀ)
ਟਰੰਪ ਨੇ ਕਿਹਾ ਕਿ ਜੇਕਰ ਉਹ ਮੁੜ ਰਾਸ਼ਟਰਪਤੀ ਬਣਦੇ ਹਨ ਤਾਂ ਅਮਰੀਕਾ 5ਜੀ ਦੀ ਦੌੜ ਨੂੰ ਜਿੱਤ ਜਾਵੇਗਾ ਅਤੇ ਵਿਸ਼ਵ ਦਾ ਸਰਵੋਤਮ ਸਾਈਬਰ ਅਤੇ ਮਿਜ਼ਾਈਲ ਰਖਿਆ ਪ੍ਰਣਾਲੀ ਬਣਾਏਗਾ। (ਪੀimageਟੀਆਈ)