ਪੰਜਾਬੀ ਸੂਬਾ ਮੋਰਚੇ 'ਚ ਜੇਲ ਕੱਟਣ ਵਾਲਾ ਕੰਵਰਜੀਤ ਸਿੰਘ ਸੇਠੀ ਅਕਾਲੀਆਂ ਤੋਂ ਨਿਰਾਸ਼!
Published : Aug 29, 2020, 11:08 pm IST
Updated : Aug 29, 2020, 11:08 pm IST
SHARE ARTICLE
image
image

ਪੰਜਾਬੀ ਸੂਬਾ ਮੋਰਚੇ 'ਚ ਜੇਲ ਕੱਟਣ ਵਾਲਾ ਕੰਵਰਜੀਤ ਸਿੰਘ ਸੇਠੀ ਅਕਾਲੀਆਂ ਤੋਂ ਨਿਰਾਸ਼!

ਬਜ਼ੁਰਗ ਅਵਸਥਾ 'ਚ ਵੀ ਸੰਘਰਸ਼ੀ ਯੋਧੇ ਦਫ਼ਤਰਾਂ 'ਚ ਗੇੜੇ ਮਾਰਨ ਲਈ ਮਜਬੂਰ

ਕੋਟਕਪੂਰਾ, 29 ਅਗੱਸਤ (ਗੁਰਿੰਦਰ ਸਿੰਘ) : ਪੰਜਾਬੀ ਸੂਬਾ ਮੋਰਚੇ ਮੌਕੇ ਅਪਣੀ ਮਾਂ ਸਮੇਤ ਤਿੰਨ ਮਹੀਨੇ ਜੇਲ ਕੱਟਣ ਵਾਲਾ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਹਰ ਕੁਰਬਾਨੀ ਕਰਨ ਵਾਸਤੇ ਤਿਆਰ ਕੰਵਰਜੀਤ ਸਿੰਘ ਸੇਠੀ ਇੰਨੀ ਦਿਨੀਂ ਪੰਥ ਦੇ ਨਾਮ 'ਤੇ ਸੱਤਾ ਦਾ ਆਨੰਦ ਮਾਣਦੇ ਰਹੇ ਅਕਾਲੀਆਂ ਦੀਆਂ ਰਣਨੀਤੀਆਂ ਤੋਂ ਦੁਖੀ ਅਤੇ ਪ੍ਰੇਸ਼ਾਨ ਹੈ।
'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਕੰਵਰਜੀਤ ਸਿੰਘ ਸੇਠੀ ਨੇ ਦਸਿਆ ਕਿ ਮਹਿਜ 13 ਸਾਲ ਦੀ ਉਮਰ 'ਚ ਉਸ ਨੇ ਅਪਣੀ ਮਾਂ ਗਿਆਨ ਕੌਰ ਸਮੇਤ 10 ਅਗੱਸਤ 1960 'ਚ ਪੰਜਾਬੀ ਸੂਬੇ ਦੇ ਸਬੰਧ 'ਚ ਲੱਗੇ ਮੋਰਚੇ 'ਚ ਗ੍ਰਿਫ਼ਤਾਰੀ ਦਿਤੀ, ਉਸਨੂੰ ਪਹਿਲਾਂ ਫ਼ਿਰੋਜ਼ਪੁਰ, ਫਿਰ ਲੁਧਿਆਣੇ ਅਤੇ ਉਸ ਤੋਂ ਬਾਅਦ ਮਲੇਰਕੋਟਲੇ ਵਿਖੇ ਲਿਜਾਇਆ ਗਿਆ। ਉਸ ਨੇ ਦਸਿਆ ਕਿ 1 ਨਵੰਬਰ 1966 'ਚ ਪੰਜਾਬੀ ਸੂਬਾ ਮੋਰਚਾ ਪ੍ਰਵਾਨ ਚੜ੍ਹਨ ਅਰਥਾਤ ਨਵੇਂ ਪੰਜਾਬ ਦੇ ਗਠਨ ਤੋਂ ਬਾਅਦ ਪੰਜਾਬ 'ਚ 7 ਵਾਰ ਅਕਾਲੀ ਦਲ ਦੀ ਸਰਕਾਰ ਬਣੀ ਅਤੇ ਅਕਾਲੀਆਂ ਨੇ ਸੱਤਾ ਦਾ ਆਨੰਦ ਮਾਣਿਆ ਪਰ ਅਕਾਲੀ ਦਲ ਪ੍ਰਤੀ ਕੁਰਬਾਨੀ ਕਰਨ ਵਾਲੇ ਜਾਂ ਪੰਜਾਬੀ ਸੂਬੇ ਦੇ ਮੋਰਚੇ 'ਚ ਜੇਲਾਂ ਕੱਟਣ ਵਾਲਿਆਂ ਨੂੰ ਕੋਈ ਸਹੂਲਤ ਨਹੀਂ ਦਿਤੀ ਗਈ।
ਕੰਵਰਜੀਤ ਸਿੰਘ ਸੇਠੀ ਅਨੁਸਾਰ ਗੁਰਨਾਮ ਸਿੰਘ ਦੀ ਅਗਵਾਈ 'ਚ 1969 'ਚ ਅਕਾਲੀ ਦਲ ਦੀ ਸਰਕਾਰ ਬਣੀ ਤੇ ਫਿਰ 1970 'ਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਗਏ। ਉਸ ਤੋਂ ਬਾਅਦ 1977, 1997, 2007 ਅਤੇ 2012 'ਚ ਫਿਰ ਪ੍ਰਕਾਸ਼ ਸਿੰਘ ਬਾਦਲ ਦੀ


ਅਗਵਾਈ 'ਚ ਅਕਾਲੀ ਦਲ ਦੀ ਸਰਕਾਰ ਬਣਦੀ ਰਹੀ, ਜਦਕਿ 1985 'ਚ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ 'ਚ ਵੀ ਅਕਾਲੀ ਦਲ ਨੇ ਅਪਣੀ ਸਰਕਾਰ ਬਣਾਈ ਪਰ 7 ਵਾਰ ਅਕਾਲੀ ਦਲ ਦੀ ਸਰਕਾਰ ਬਣਨ ਦੇ ਬਾਵਜੂਦ ਵੀ ਕੁਰਬਾਨੀ ਵਾਲੇ ਪਰਵਾਰਾਂ ਦੀ ਸਾਰ ਤਕ ਨਾ ਲਈ ਗਈ। ਉਨ੍ਹਾਂ ਦਸਿਆ ਕਿ ਇਕ ਵਾਰ ਬਾਦਲ ਸਰਕਾਰ ਨੇ ਪੰਜਾਬੀ ਸੂਬੇ ਦੇ ਮੋਰਚੇ 'ਚ ਜੇਲਾਂ ਕੱਟਣ ਵਾਲਿਆਂ ਨੂੰ 2400 ਰੁਪਏ ਜਦਕਿ ਕੈਪਟਨ ਸਰਕਾਰ ਨੇ 3000 ਰੁਪਏ ਦੇ ਕੇ ਅੱਖਾਂ ਪੂੰਝਣ ਵਾਲੀ ਖ਼ਾਨਾਪੂਰਤੀ ਕਰ ਦਿਤੀ। ਅੱਜ ਵੀ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਥ ਦੀ ਚੜ੍ਹਦੀਕਲਾ ਲਈ ਕੰਵਰਜੀਤ ਸਿੰਘ ਸੇਠੀ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਬਰ ਤਿਆਰ ਹੈ ਪਰ ਅਕਾਲੀ ਦਲ ਦੀ ਨਿੱਘਰਦੀ ਜਾ ਰਹੀ ਹਾਲਤ ਨੇ ਉਸਨੂੰ ਪ੍ਰੇਸ਼ਾਨ ਕਰ ਕੇ ਰੱਖ ਦਿਤਾ ਹੈ।
ਕੰਵਰਜੀਤ ਸਿੰਘ ਸੇਠੀ ਨੇ ਹੈਰਾਨੀ ਪ੍ਰਗਟਾਈ ਕਿ 5-5 ਪੈਨਸ਼ਨਾਂ ਲੈਣ ਵਾਲੇ ਬਾਦਲ, ਢੀਂਡਸਾ, ਬ੍ਰਹਮਪੁਰਾ ਅਤੇ ਹੋਰ ਪੰਥਕ ਕਹਾਉਂਦੇ ਆਗੂ ਸੰਘਰਸ਼ੀ ਯੋਧਿਆਂ ਦੀਆਂ ਨਿਗੁਣੀਆਂ ਪੈਨਸ਼ਨਾਂ ਖਾਤਿਆਂ 'ਚ ਪਵਾਉਣੀਆਂ ਯਕੀਨੀ ਕਿਉਂ ਨਹੀਂ ਬਣਾਉਂਦੇ? ਸ੍ਰ. ਸੇਠੀ ਮੁਤਾਬਿਕ ਬਲਾਕ ਕੋਟਕਪੂਰਾ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ 'ਚ ਸਿਰਫ 12 ਅਜਿਹੇ ਮਰਦ/ਔਰਤਾਂ ਸੰਘਰਸ਼ੀ ਯੋਧੇ ਹਨ, ਜਿਨ੍ਹਾਂ ਨੂੰ ਸਰਕਾਰ ਵਲੋਂ ਤਿਮਾਹੀ, ਛਿਮਾਹੀ ਜਾਂ ਸਾਲਾਨਾ ਨਿਗੁਣੀ ਜਿਹੀ ਪੈਨਸ਼ਨ ਦਿਤੀ ਜਾਂਦੀ ਹੈ, ਉਸ ਲਈ ਵੀ ਬਜ਼ੁਰਗ ਅਵਸਥਾ 'ਚ ਸੰਘਰਸ਼ੀ ਯੋਧਿਆਂ ਨੂੰ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਉਂਕਿ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਸਥਿਤ ਐਸਡੀਐਮ ਦਫ਼ਤਰ 'ਚ ਸਾਰੇ ਸੰਘਰਸ਼ੀ ਯੋਧਿਆਂ ਵਲੋਂ ਮੰਗਵਾਏ ਗਏ ਦਸਤਾਵੇਜਾਂ ਦੀ ਮੁਕੰਮਲ ਫ਼ਾਈਲ ਤਿਆਰ ਹੋ ਚੁੱਕੀ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਉਨ੍ਹਾਂ ਦੀਆਂ ਪੈਨਸ਼ਨਾਂ ਖਾਤਿਆਂ 'ਚ ਨਹੀਂ ਪਾਈਆਂ ਜਾ ਰਹੀਆਂ।
ਸੰਪਰਕ ਕਰਨ 'ਤੇ ਤਹਿਸੀਲਦਾਰ ਰਜਿੰਦਰ ਸਿੰਘ ਸਰਾਂ ਨੇ ਦਸਿਆ ਕਿ 12 ਸੰਘਰਸ਼ੀ ਯੋਧਿਆਂ ਵਿਚੋਂ ਇਕ ਬੰਤ ਸਿੰਘ ਪੁੱਤਰ ਭਾਗ ਸਿੰਘ ਵਾਸੀ ਪਿੰਡ ਕੋਟਸੁਖੀਆ ਦੇ ਦਸਤਾਵੇਜ ਨਾ ਮਿਲਣ ਅਰਥਾਤ ਉਸ ਦੀ ਫ਼ਾਈਲ ਮੁਕੰਮਲ ਨਾ ਹੋਣ ਕਾਰਨ ਪੈਨਸ਼ਨਾਂ ਦੀ ਪ੍ਰਕਿਰਿਆ ਰੁਕੀ ਹੋਈ ਸੀ ਪਰ ਹੁਣ ਜਲਦ ਉਕਤ ਸੰਘਰਸ਼ੀ ਯੋਧਿਆਂ ਦੇ ਖਾਤਿਆਂ 'ਚ ਪੈਨਸ਼ਨਾਂ ਦੀ ਬਣਦੀ ਰਕਮ ਪੈ ਜਾਵੇਗੀ।
ਫੋਟੋ : ਕੇ.ਕੇ.ਪੀ.-ਗੁਰਿੰਦਰ-29-6ਐੱਫ

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement