
ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ
ਜਲਾਲਾਬਾਦ, 29 ਅਗੱਸਤ (ਅਮਰਜੀਤ ਖੁਰਾਣਾ) : ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਬੀ.ਐਸ.ਐਫ਼. ਦੀ ਚੌਕੀ ਬੀ.ਸੀ.ਕੇ ਇੰਚਰਾਜ ਦੀ ਸਹਾਇਤਾ ਨਾਲ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਨਜ਼ਦੀਕ ਭਾਰਤ ਵਾਲੇ ਪਾਸੇ ਖੇਤ 'ਚ ਦੱਬੀ ਹੋਈ 2 ਕਿਲੋ 100 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਾਕਰੀ ਦਿੰਦੇ ਹੋਏ ਥਾਣਾ ਸਦਰ ਜਲਾਲਾਬਾਦ ਦੇ ਐਸ.ਐਚ.À ਚੰਦਰ ਸ਼ੇਖਰ ਨੇ ਦਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੇ ਸੀਨੀਅਰ ਕਪਤਾਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ੇ ਦੇ ਸਮੱਲਗਰਾ ਵਿਰੁਧ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਥਾਣਾ ਸਦਰ ਦੇ ਏ.ਐਸ.ਆਈ ਮਲੂਕ ਸਿੰਘ ਸਮੇਤ ਪੁਲਿਸ ਨੇ ਬੀ.ਐਸ.ਐਫ਼ 2 ਬਟਾਲੀਅਨ ਬੀ.À.ਪੀ ਗੱਟੀ ਬੀਸੋ ਕੇ ਦੀ ਟੀਮ ਦੇ ਇੰਚਰਾਜ ਜਗਜੀਵਨ ਰਾਮ ਅਤੇ ਬੀ.ਐਸ.ਐਫ਼ ਦੇ ਜਵਾਨਾਂ ਨਾਲ ਮਿਲ ਕੇ 2 ਕਿਲੋ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਜਿਸਦੇ ਅਧਾਰ 'ਤੇ ਮੁਕੱਦਮਾ ਨੰਬਰ 128 ਐਨ.ਡੀ.ਪੀ.ਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਤਫ਼ਤੀਸ਼ ਜਾਰੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੰਤਰਾਸਟਰੀ ਬਜ਼ਾਰ 'ਚ ਫੜ੍ਹੀ ਗਈ ਹੈਰੋਇਨ ਦੀ ਕੀਮਤ ਕਰੋੜਾ ਰੁਪਏ ਦੱਸੀ ਜਾ ਰਹੀ ਹੈ।
ਕੈਪਸ਼ਨ- ਫੜ੍ਹੀ ਗਈ ਹੈਰੋਇਨ ਦਿਖਾਉਂਦੇimage ਹੋਏ ਥਾਣਾ ਸਦਰ ਜਲਾਲਾਬਾਦ ਦੇ ਐਸ.ਐਚ.À ਚੰਦਰ ਸ਼ੇਖਰ ਤੇ ਪੁਲਸ ਪਾਰਟੀ (ਅਮਰਜੀਤ ਖੁਰਾਣਾ )