
ਜ਼ਹਿਰੀਲੀ ਦਵਾਈ ਕਾਰਨ ਹਜ਼ਾਰਾਂ ਮੱਛੀਆਂ ਦੇ ਪੂੰਗ ਮਰੇ
ਹਰੀਕੇ ਪੱਤਣ, 28 ਅਗੱਸਤ (ਗਗਨਦੀਪ ਸਿੰਘ): ਹਰੀਕੇ ਬਰਡ ਸੈਂਚਰੀ ਵਿਚ ਪੈਂਦੇ ਬਿਆਸ ਦਰਿਆ ਕਿੜੀਆਂ ਪਿੰਡ ਨਜ਼ਦੀਕ ਨਾਜਾਇਜ਼ ਤੌਰ ਉਤੇ ਸੰਘਾੜਿਆਂ ਦੀ ਖੇਤੀ ਅਤੇ ਜ਼ਹਿਰੀਲੀ ਦਵਾਈ ਦਾ ਛਿੜਕਾਅ ਕੀਤੇ ਜਾਣ ਕਰ ਕੇ ਹਜ਼ਾਰਾਂ ਮੱਛੀਆਂ ਦੇ ਪੂੰਗ ਮਰ ਗਏ। ਜਾਣਕਾਰੀ ਅਨੁਸਾਰ ਬਿਆਸ ਦਰਿਆ ਅਧੀਨ ਪਿੰਡ ਕਿੜੀਆਂ ਦੇ ਨਜ਼ਦੀਕ ਕੁੱਝ ਲੋਕਾਂ ਵਲੋਂ ਦਰਿਆ ਵਿਚ ਸੰਘਾੜਿਆਂ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਕਿਸੇ ਨੇ ਸੰਘਾੜਿਆਂ ਦੀ ਫ਼ਸਲ ਉੱਪਰ ਜ਼ਹਿਰੀਲੀ ਦਵਾਈ ਦਾ ਛਿੜਕਾਅ ਕੀਤਾ ਜਿਸ ਨਾਲ ਹਜ਼ਾਰਾ ਮੱਛੀਆਂ ਦੇ ਪੂੰਗ ਮਰ ਗਏ। ਇਸ ਸਬੰਧੀ ਰੇਂਜ ਅਫ਼ਸਰ ਕਮਲਜੀਤ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਦਸਿਆਂ ਕਿ ਪਿੰਡ ਕਿੜੀਆਂ ਦੇ ਸੰਦੀਪ ਸਿੰਘ, ਬਲਵਿੰਦਰ ਸਿੰਘ, ਬਲਵੀਰ ਸਿੰਘ, ਆਬੀ, ਅਸ਼ੋਕ ਕੁਮਾਰ ਅਤੇ ਸੱਤਪਾਲ ਸਿੰਘ ਵਿਰੁਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਰੀਆਂ ਹੋਈਆਂ ਮੱਛੀਆਂ ਦੇ ਸੈਂਪਲ ਲੈ ਕੇ ਪੋਸਟਮਾਰਟਮ ਲਈ ਭੇimageਜ ਦਿਤਾ ਹੈ। ਬਾਕੀ ਰਿਪੋਟਰ ਆਉਣ ਤੋਂ ਬਾਂਅਦ ਹੋਰ ਬਣਦੀ ਕਾਰਵਾਈ ਜੰਗਲੀ ਜੀਵ ਐਕਟ 1972 ਅਧੀਨ ਕੀਤੀ ਜਾਵੇਗੀ।