
ਪਾਵਰਕਾਮ ਦੇ ਸੀ.ਐਮ.ਡੀ. ਏ.ਵੀਨੂੰ ਪ੍ਰਸ਼ਾਦ ਨੇ 250 ਤੋਂ ਵੱਧ ਐਸ.ਡੀ.ਓ. ਨਾਲ ਵੀਡੀਉ ਕਾਨਫ਼ਰਸਿੰਗ ਰਾਹੀਂ ਗੱਲਬਾਤ
ਪਟਿਆਲਾ, 28 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ): ਪੀਐਸਪੀਸੀਐਲ ਦੇ ਸੀ.ਐਮ.ਡੀ. ਸ੍ਰੀ ਏ ਵੀਨੂੰ ਪ੍ਰਸ਼ਾਦ ਅਤੇ ਡਾਇਰੈਕਟਰ ਡਿਸਟ੍ਰੀਬਿਸ਼ਨ ਇੰਜੀਨੀਅਰ ਡੀ ਆਈ ਪੀ ਸਿੰਘ ਗਰੇਵਾਲ ਨੇ ਅੱਜ ਇਥੇ ਵੀਡੀਉ ਕਾਨਫ਼ਰੰਸਿੰਗ ਰਾਹੀਂ ਡਿਸਟ੍ਰੀਬਿਸ਼ਨ ਦੇ 250 ਤੋਂ ਵੱਧ ਐਸ.ਡੀ.ਓਜ਼ ਨਾਲ ਗੱਲਬਾਤ ਦੌਰਾਨ ਇਥੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਿਸਟ੍ਰੀਬਿਸ਼ਨ ਅਫ਼ਸਰਾਂ ਦੀਆਂ ਵੱਡਮੁੱਲੀ ਸੇਵਾਵਾਂ ਅਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਸੀ.ਐਮ.ਡੀ. ਸ੍ਰੀ ਏ.ਵੇਨੂੰ ਪ੍ਰਸਾਦ ਨੇ 250 ਤੋਂ ਵੱਧ ਅਫ਼ਸਰਾਂ ਦੀ ਗੱਲਬਾਤ ਲਈ ਆਨਲਾਈਨ ਪਲੇਟਫ਼ਾਰਮ ਬਣਾਉਣ ਲਈ ਸੂਚਨਾ ਤਕਨਾਲੋਜੀ ਵਿੰਗ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਸ੍ਰੀ ਏ.ਵੇਨੂੰ ਪ੍ਰਸਾਦ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਵੀ ਅਜਿਹੀਆਂ ਗੱਲਬਾਤ ਕਰਨ ਅਤੇ ਸਮੀਖਿਆ ਬੈਠਕਾਂ ਦਾ ਆਯੋਜਨ ਕਰਨ ਲਈ ਕਿਹਾ।
ਵੀਡੀਉ ਕਾਨਫ਼ਰੰਸਿੰਗ ਦੌਰਾਨ ਡਾਇਰੈਕਟਰ ਡਿਸਟ੍ਰੀਬਿਸ਼ਨ ਇੰਜੀਨੀਅਰ ਡੀ ਆਈ ਪੀ ਸਿੰਘ ਗਰੇਵਾਲ ਨੇ ਕਿਹਾ ਕਿ ਕੋਵਿਡ 19 ਮਹਾਂਮਾਰੀ ਦੇ ਬਾਵਜੂਦ ਝੋਨੇ ਦੀ ਬਿਜਾਈ ਦੌਰਾਨ ਖੇਤੀਬਾੜੀ ਖਪਤਕਾਰਾਂ ਨੂੰ 8 ਘੰਟੇ ਬਿਜਲੀ ਸਪਲਾਈ ਅਤੇ ਰਾਜ ਦੇ ਬਾਕੀ ਸਾਰੀਆਂ ਸ਼੍ਰੇਣੀਆਂ ਦੇ ਖਪਤਕਾਰਾਂ ਨੂੰ ਨਿਰਵਿਘਨ ਅਤੇ ਭਰੋਸੇਯੋਗ ਬਿਜਲੀ ਸਪਲਾਈ ਮੁਹਈਆ ਕਰਵਾਉਣ ਲਈ ਨਵੇਂ ਭਰਤੀ ਕੀਤੇ ਗਏ ਨੌਜਵਾਨ ਵੰਡ ਅਫ਼ਸਰਾਂ ਦੀ ਭੂਮਿਕਾ ਅਤੇ ਯਤਨਾਂ ਦੀ ਸ਼ਲਾਘਾ ਕੀਤੀ।
ਇੰਜੀਨੀਅਰ ਡੀ ਆਈ ਪੀ ਸਿੰਘ ਗਰੇਵਾਲ ਨੇ ਕਿਹਾ ਕਿ ਹਰੇਕ ਸਬ ਡਵੀਜ਼ਨ ਦਫ਼ਤਰ ਪੀਐਸਪੀਸੀਐਲ ਲਈ ਮਹੱਤਵਪੂਰਣ ਭੂਮਿਕਾ ਅਦਾਕਰ ਸਕਦਾ ਹੈ, ਕਿਉਂਕਿ ਇਹ ਖਪਤਕਾਰ ਅਤੇ ਪੀਐਸਪੀਸੀਐਲ ਦਰਮਿਆਨ ਪਹਿਲਾ ਇੰਟਰਫ਼ੇਸ ਪੜਾਅ ਹੈ।
ਉਨ੍ਹਾਂ ਸਬ-ਡਿਵੀਜਨਾਂ ਦੇ ਪ੍ਰਦਰਸ਼ਨ ਵਿਚ ਸੁਧਾਰ ਉਤੇ ਜ਼ੋਰ ਦਿਤਾ ਜੋ ਆਉਣ ਨਾਲ ਸਮੁੱਚੇ ਤੌਰ ਉਤੇ ਪੀਐਸਪੀਸੀਐਲ ਦੇ ਕੰਮ ਵਿਚ ਹੋਰ ਸੁਧਾਰ ਹੋਏਗਾ।
ਇੰਜੀਨੀਅਰ ਡੀ ਆਈ ਪੀ ਸਿੰਘ ਗਰੇਵਾਲ ਨੇ ਕੋਵਿਡ 19 ਨੂੰ ਧਿਆਨ
ਵਿਚ ਰੱਖਦੇ ਹੋਏ ਵੰਡ ਅਫ਼ਸਰ ਕਾਰਜਸ਼ੀਲ ਭੂਮਿਕਾ ਨਿਭਾਉਣ ਅਤੇ ਬਿਨੈਕਾਰਾਂ ਨੂੰ ਨਵੇਂ ਕੁਨੈਕਸ਼ਨਾਂ ਲਈ ਬਿਨੈ ਕਰਨ, ਬਿਜਲੀ ਸਪਲਾਈ ਨਾਲ ਸਬੰਧਤ ਸ਼ਿਕਾਇਤਾਂ/ਹੋਰ ਮੁੱਦਿਆਂ, ਬਿਜਲੀ ਬਿੱਲਾਂ ਦੀ ਅਦਾਇਗੀ ਲਈ ਡਿਜੀਟਲ ਮੋਡ ਅਪਣਾਉਣ ਲਈ ਜਾਗਰੂਕ ਕਰਨ ।
ਇੰਜੀਨੀਅਰ ਡੀ ਆਈ ਪੀ ਸਿੰਘ ਗਰੇਵਾਲ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਕੋਵਿਡ 19 ਮਹਾਂਮਾਰੀ ਦੇ ਆਪਣੇ ਅਤੇ ਖਪਤਕਾਰਾਂ ਦੀ ਸੁਰੱਖਿਅਤ ਰਾਖੀ ਲਈ ਲੋੜੀਂਦੀਆਂ ਸਾਵਧਾਨੀਆਂ ਅਪਨਾਉਣ ਜਿਵੇਂ ਮਾਸਕ ਪਹਿਨਣ, ਸਮਾਜਕ ਦੂਰੀ ਬਣਾਈ ਰੱਖਣ ਅਤੇ ਨਿਯਮਿਤ ਤੌਰ ਤੇ ਹੱਥ ਸਾਫ ਕਰਨ ਦੀ। ਉਨ੍ਹਾਂ ਡਿਸਟ੍ਰੀਬਿਸ਼ਨ ਦੇ ਐਸ.ਡੀ.ਓਜ਼ ਨੂੰ ਓਰਜਾ ਆਡਿਟ (5nergy 1udit)'ਤੇ ਧਿਆਨ ਕੇਂਦਰਤ ਕਰਨ ਦੀ ਮੰਗ ਕੀਤੀ, ਕਿਉਂਕਿ ਕਿਸੇ ਵੀ ਵਿਭਾਗ ਦਾ ਬਚਾਅ ਮਾਲੀਏ ਦੇ ਮੁਲਾਂਕਣ ਅਤੇ ਤਰਕਸ਼ੀਲਤਾ ਤੇ ਨਿਰਭਰ ਕਰਦਾ ਹੈ
ਇੰਜੀਨੀਅਰ ਡੀ ਆਈ ਪੀ ਸਿੰਘ ਗਰੇਵਾਲ ਨੇ ਅਫਸਰਾਂ ਨੂੰ ਖਪਤਕਾਰਾਂ ਨੂੰ ਸਹੀ ਬਿੱਲ ਜਾਰੀ ਕਰਨ ਲਈ ਵਧੇਰੇ ਸਖਤ ਮਿਹਨਤ ਕਰਨ ਲਈ ਜ਼ੋਰ ਦਿੱਤਾ। ਬਿਜਲੀ ਚੋਰੀ ਬਾਰੇ ਗਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਚੋਰੀ ਕਰਕੇ ਵੰਡ ਦੇ ਨੁਕਸਾਨ ਹੁੰਦੇ ਹਨ। ਉਨ੍ਹਾਂ ਸਪੱਸ਼ਟ ਤੌਰ 'ਤੇ ਦੱਸਿਆ ਕਿ ਡਿਸਟ੍ਰੀਬਿਸ਼ਨ ਅਫਸਰਾਂ ਨੂੰ ਅਜਿਹੇ ਫੀਡਰਾਂ ਤੇ ਵੱਡੇ ਪੱਧਰ 'ਤੇ ਛਾਪੇ ਮਾਰਨ ਦੀ ਯੋਜਨਾ ਬਣਾਈ ਜਾਣੀ ਚਾਹੀਦੀ ਹੈ, ਜਿੱਥੇ ਵੰਡ ਦੇ ਨੁਕਸਾਨ (4istribution Lossess)ਬਹੁਤ ਜ਼ਿਆਦਾ ਹਨ । ਉਨ੍ਹਾਂ ਕਿਹਾ ਕਿ ਖਪਤਕਾਰਾਂ ਤੋਂ ਬਿੱਲਾਂ ਦੀ ਮੁੜ ਵਸੂਲੀ ਲਈ ਵਧੀਆ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ
ਉਨ੍ਹਾਂ ਕਿਹਾ ਕਿ ਪੀਐਸਪੀਸੀਐਲ ਵਿੱਚ ਕਿਸੇ ਵੀ ਕਿਸਮ ਦੇ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਡਿਸਟ੍ਰੀਬਿਸ਼ਨ ਅਫਸਰਾਂ ਨੂੰ ਆਪਣੀਆਂ ਸਬ ਡਿਵੀਜ਼imageਨਾਂ ਵਿੱਚ ਬਿਜਲੀ ਦੇ ਬੁਨਿਆਦਾਂਚੇ ( infrastructure) ਦੀ ਸਹੀ ਸਮੇਂ ਨਾਲ ਸੰਭਾਲ ਅਤੇ ਸੀਲਿੰਗ ਦੀ ਯੋਜਨਾ ਬਣਾਉਣ ਲਈ ਜ਼ੋਰ ਦਿੱਤਾ।