ਤੰਦਰੁਸਤ ਪੰਜਾਬ ਮਿਸ਼ਨ ਤਹਿਤ ‘ਸੁਰੱਖਿਅਤ ਪੰਜਾਬ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ
Published : Aug 29, 2020, 4:49 pm IST
Updated : Aug 29, 2020, 4:50 pm IST
SHARE ARTICLE
 Tandrust Punjab Mission
Tandrust Punjab Mission

ਪ੍ਰੋਗਰਾਮ ਦਾ ਉਦੇਸ਼ ਸੂਬੇ ਵਿਚ ਸਮੁੱਚੀ ਸੜਕ ਸੁਰੱਖਿਆ ਵਿਚ ਸੁਧਾਰ ਲਿਆਉਣਾ ਹੈ

ਚੰਡੀਗੜ੍ਹ, 29 ਅਗਸਤ: ਪੰਜਾਬ ਵਿੱਚ ਸੜਕ ਸੁਰੱਖਿਆ ਵਿੱਚ ਹੋਰ ਸੁਧਾਰ ਲਿਆਉਣ ਲਈ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੰਜਾਬ ਪੁਲਿਸ ਅਤੇ ਸੇਫ (ਸਾਰਿਆਂ ਲਈ ਸੁਰੱਖਿਆ) ਸੁਸਾਇਟੀ ਦੇ ਸਹਿਯੋਗ ਨਾਲ ਸੁਰੱਖਿਅਤ ਪੰਜਾਬ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।

Kahan Singh PannuKahan Singh Pannu

ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ. ਕਾਹਨ ਸਿੰਘ ਪਨੂੰ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪੰਜਾਬ ਵਿੱਚ ਵਿਗਿਆਨਕ ਢੰਗ ਨਾਲ ਸਮੁੱਚੀ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਭਾਈਵਾਲਾਂ ਦਰਮਿਆਨ ਰਸਮੀ ਸਮਝੌਤਾ ਸਹੀਬੱਧ ਕੀਤਾ ਗਿਆ ਹੈ।

 Tandrust Punjab MissionTandrust Punjab Mission

ਇਸ ਸਮਝੌਤੇ ‘ਤੇ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ. ਕਾਹਨ ਸਿੰਘ ਪਨੂੰ, ਡਾ. ਸ਼ਰਦ ਸੱਤਿਆ ਚੌਹਾਨ, ਆਈ ਪੀ ਐਸ, ਏਡੀਜੀਪੀ (ਟ੍ਰੈਫਿਕ) ਅਤੇ ਸ੍ਰੀ ਅਰਬਾਬ ਅਹਿਮਦ, ਸੇਫ ਸੁਸਾਇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਲੋਂ ਹਸਤਾਖਰ ਕੀਤੇ ਗਏ ਹਨ।

 Tandrust Punjab MissionTandrust Punjab Mission

ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਸੜਕ ਹਾਦਸਿਆਂ ਨੂੰ ਘਟਾਉਣ ਲਈ ਟਰੈਫਿਕ ਪ੍ਰਬੰਧਨ ਅਤੇ ਸੜਕ ਸੁਰੱਖਿਆ ਦੇ ਖੇਤਰਾਂ ਵਿੱਚ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕੰਮ ਕਰ ਰਹੇ ਸਾਰੇ ਭਾਈਵਾਲਾਂ ਅਤੇ ਰਾਜ ਤੇ ਕੇਂਦਰ ਦੇ ਵਿਭਾਗਾਂ ਦਰਮਿਆਨ ਵਿਚਾਰ ਵਟਾਂਦਰਾ ਅਤੇ ਤਾਲਮੇਲ ਪੈਦਾ ਕਰਨਾ ਹੈ।

KS PannuKS Pannu

ਉਹਨਾਂ ਕਿਹਾ, “ਸੜਕ ਸੁਰੱਖਿਆ ਇੱਕ ਤਬਦੀਲੀ ਦੇ ਪੜਾਅ ਵਿੱਚੋਂ ਲੰਘ ਰਹੀ ਹੈ । ਇਹ ਅਨੁਭਵ ਅਧਾਰਤ ਢੰਗ-ਤਰੀਕਿਆਂ ਤੋਂ ਵਧੇਰੇ ਤਰਕਸ਼ੀਲ ਅਤੇ ਵਿਗਿਆਨਕ ਟਰੈਫਿਕ ਪ੍ਰਬੰਧਨ ਵੱਲ ਵੱਧ ਰਹੀ ਹੈ ।” ਇਸ ਮੌਕੇ ਸ. ਕਾਹਨ ਸਿੰਘ ਪਨੂੰ ਨੇ ਕਿਹਾ ਕਿ “ਮੈਂ ਇਸ ਬਿਹਤਰੀਨ ਕਦਮ ਲਈ ਅਤੇ ਇਸ ਤਬਦੀਲੀ ਨੂੰ ਅਪਨਾਉਣਾ ਕੇ ਪੰਜਾਬ ਨੂੰ ਦੇਸ਼ ਭਰ ਵਿਚੋਂ ਸਭ ਤੋਂ ਅੱਗੇ ਚੱਲਣ ਵਾਲਾ ਸੂਬਾ ਬਣਾਉਣ ਲਈ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ।“

Punjab Police Punjab Police

ਸੁਰੱਖਿਅਤ ਪੰਜਾਬ ਪ੍ਰੋਗਰਾਮ ਸੜਕ ਸੁਰੱਖਿਆ ਵਿਚ ਸੁਧਾਰਾਂ ਲਈ ਰਾਹ ਤਿਆਰ ਕਰਨ ਲਈ ਵਧੀਆ ਵਿਚਾਰਾਂ, ਰਣਨੀਤੀਆਂ ਅਤੇ ਇਹਨਾਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰਨ 'ਤੇ ਕੰਮ ਕਰੇਗਾ। ਡਾ. ਸ਼ਰਦ ਸੱਤਿਆ ਚੌਹਾਨ, ਏ.ਡੀ.ਜੀ.ਪੀ. (ਟ੍ਰੈਫਿਕ), ਪੰਜਾਬ ਨੇ ਕਿਹਾ, “ਪੰਜਾਬ ਪੁਲਿਸ ਸੂਬੇ ਵਿਚ ਬਿਹਤਰ ਸੰਸਥਾਗਤ ਢਾਂਚੇ ਰਾਹੀਂ ਸੜਕ ਸੁਰੱਖਿਆ ਵਿਚ ਸੁਧਾਰ ਲਈ ਵਚਨਬੱਧ ਹੈ।”

Traffic police Traffic 

ਅਰਬਾਬ ਅਹਿਮਦ, ਸੇਫ ਸੁਸਾਇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਪੰਜਾਬ ਭਾਰਤ ਦਾ ਪਹਿਲਾ ਸੂਬੇ ਹੈ ਜੋ ਟ੍ਰੈਫਿਕ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਇੱਕ ਵਿਗਿਆਨਕ ਅਤੇ ਸੰਸਥਾਗਤ ਵਿਧੀ ਅਪਣਾ ਰਿਹਾ ਹੈ ਅਤੇ ਉਮੀਦ ਹੈ ਕਿ ਇਹ ਮੌਤਾਂ ਵਿਚ ਕਮੀ ਲਿਆਉਣ ਵਾਲਾ ਪਹਿਲਾ ਸੂਬਾ ਬਣੇਗਾ ਵੀ ਬਣੇਗਾ।”

ਇਸ ਪ੍ਰੋਗਰਾਮ ਵਿੱਚ, ਮਾਹਰਾਂ ਦੀ ਟੀਮ ਸੂਬੇ ਵਿਚ ਸੜਕ ਸੁਰੱਖਿਆ, ਦੁਰਘਟਨਾਵਾਂ ਦੀ ਜਾਂਚ, ਬਲੈਕ ਸਪਾਟਾਂ ਦੀ ਪਛਾਣ ਅਤੇ ਇੰਜੀਨੀਅਰਿੰਗ ਦਖਲ, ਸੜਕ ਦੀ ਡਿਜ਼ਾਇਨਿੰਗ, ਦੁਰਘਟਨਾਂ ਤੋਂ ਬਾਅਦ ਦੇ ਹਾਲਾਤਾਂ ਵਿੱਚ ਸੁਧਾਰ ਅਤੇ ਸਮੁੱਚੇ ਤਾਲਮੇਲ ਨਾਲ ਜੁੜੀਆਂ ਬਿਹਤਰ ਨੀਤੀਆਂ ਅਤੇ ਪ੍ਰਕ੍ਰਿਆਵਾਂ ਅਪਣਾਉਣ ਵਿੱਚ ਸਰਕਾਰ ਦੀ ਸਹਾਇਤਾ ਕਰੇਗੀ।

Captain Amarinder SiCaptain Amarinder Singh 

ਪੰਜਾਬ ਦੇ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਮਲ ਕਰਦਿਆਂ, ਇਸ ਸ਼ਲਾਘਾਯੋਗ ਕਾਰਜ ਲਈ , ਮਿਸ਼ਨ ਡਾਇਰੈਕਟਰ, ਤੰਦਰੁਸਤ ਪੰਜਾਬ ਅਤੇ ਏਡੀਜੀਪੀ (ਟ੍ਰੈਫਿਕ) ਵਲੋਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਪ੍ਰਾਜੈਕਟ ਨੂੰ ਸਫਲ ਬਣਾਉਣ ਲਈ ਉਨ੍ਹਾਂ ਦੇ ਸਰਗਰਮ ਸਹਿਯੋਗ ਲਈ ਨਿਰਦੇਸ਼ ਦਿੱਤੇ ਗਏ ਹਨ ਅਤੇ ਸਾਰਿਆਂ ਲਈ ਮੋਟਰ ਵਾਹਨ ਕੇਂਦਰਤ ਸੜਕ ਡਿਜਾਇਨ ਤੋਂ ਲੋਕ ਪੱਖੀ ਸੜਕ ਡਿਜ਼ਾਈਨ ਬਣਾਉਣ ਲਈ ਕਿਹਾ ਗਿਆ ਹੈ।

Punjab Government Sri Mukatsar Sahib Punjab Government Sri Mukatsar Sahib

ਸੇਫ ਦੇ ਚੇਅਰਮੈਨ ਸ੍ਰੀ ਰੁਪਿੰਦਰ ਸਿੰਘ ਨੇ ਪੰਜਾਬ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ, “ਅਸੀਂ ਸਰਕਾਰ ਅਤੇ ਹੋਰ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਾਂਗੇ ਤਾਂ ਜੋ ਪੰਜਾਬ ਵਿੱਚ ਟ੍ਰੈਫਿਕ ਨਾਲ ਹੋਣ ਵਾਲੀਆਂ ਮੌਤਾਂ ਵਿਚ ਕਮੀ ਲਿਆਉਣਾ ਯਕੀਨੀ ਬਣਾਇਆ ਜਾ ਸਕੇ।” “ਸੇਫ” ਸੜਕ ਸੁਰੱਖਿਆ, ਟਰਾਂਸਪੋਰਟੇਸ਼ਨ, ਆਰਕੀਟੈਕਚਰ ਅਤੇ ਸਿਵਲ ਇੰਜੀਨੀਅਰਿੰਗ ਦੇ ਪੇਸ਼ੇਵਰਾਂ ਦੀ ਇਕ ਸੁਸਾਇਟੀ ਹੈ ਜੋ ਇਕ ਮਿਸ਼ਨ ਨਾਲ ਸਮਾਜ ਲਈ ਕੁਝ ਕਰਨ ਲਈ ਅੱਗੇ ਆ ਰਹੀ ਹੈ।

ਪੰਜਾਬ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਡਾ. ਨਵਦੀਪ ਅਸੀਜਾ ਨੇ ਕਿਹਾ ਕਿ ਸੜਕੀ ਦੁਰਘਟਾਨਾਂ ਦੀ ਬਹੁਪੱਖੀ ਪ੍ਰਕਿਰਤੀ ਦੇ ਕਾਰਨ, ਮਾਹਰਾਂ ਨੇ ਮਿਲ ਕੇ ਪੰਜਾਬ ਵਿਚ ਸੁਰੱਖਿਅਤ ਸਿਸਟਮ ਲਿਆਉਣ ਲਈ ਕਦਮ ਚੁੱਕੇ ਹਨ।

SHARE ARTICLE

ਏਜੰਸੀ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement