ਜਲਿ੍ਹਆਂਵਾਲੇ ਬਾਗ਼ ਦਾ ਪ੍ਰਧਾਨ ਮੰਤਰੀ ਨੇ ਕੀਤਾ ਵਰਚੂਅਲ ਉਦਘਾਟਨ
Published : Aug 29, 2021, 1:18 am IST
Updated : Aug 29, 2021, 1:18 am IST
SHARE ARTICLE
image
image

ਜਲਿ੍ਹਆਂਵਾਲੇ ਬਾਗ਼ ਦਾ ਪ੍ਰਧਾਨ ਮੰਤਰੀ ਨੇ ਕੀਤਾ ਵਰਚੂਅਲ ਉਦਘਾਟਨ

ਕਿਹਾ, ਜਲਿ੍ਹਆਂਵਾਲੇ ਬਾਗ਼ ਦੇ ਸ਼ਹੀਦਾਂ ਨੂੰ  ਦੇਸ਼ ਹਮੇਸ਼ਾ ਯਾਦ ਰਖੇਗਾ 

ਅੰਮਿ੍ਤਸਰ, 28 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : 102 ਸਾਲ ਪਹਿਲਾਂ 10 ਅਪ੍ਰੈਲ 1919 ਨੂੰ  ਵਿਸਾਖੀ ਵਾਲੇ ਦਿਨ ਜਲਿ੍ਹਆਂਵਾਲਾ ਬਾਗ਼ ਦੀ ਧਰਤੀ ਖੂਨ ਨਾਲ ਲੱਥ-ਪੱਥ ਹੋਈ, ਜਦ ਅੰਗਰੇਜ਼ ਸਾਮਰਾਜ ਦੇ ਬੁੱਚੜ ਜਰਨਲ ਡਾਇਰ ਨੇ ਹਜ਼ਾਰਾਂ ਨਿਹੱਥੇ ਭਾਰਤੀਆਂ ਨੂੰ  ਤੋਪਾਂ ਬੀੜ ਕੇ ਗੋਲੀਆਂ ਨਾਲ ਭੁੰਨ ਦਿਤਾ, ਜੋ ਆਜ਼ਾਦੀ ਹਾਸਲ ਕਰਨ ਵਾਸਤੇ ਸ਼ਾਂਤਮਈ ਜਲਸਾ ਕਰ ਰਹੇ ਸਨ | ਦੇਸ਼ ਤੋਂ ਆਪਾ ਵਾਰਨ ਵਾਸਤੇ ਭਾਰਤੀਆਂ ਦੀ ਮੁਕੱਦਸ ਧਰਤੀ ਜਲਿਆਂਵਾਲਾ ਬਾਗ਼ ਦਾ ਭਾਰਤੀ ਪੁਰਾਤਤਵ ਵਿਭਾਗ ਵਲੋਂ ਸੁੰਦਰੀਕਰਨ ਕੀਤਾ ਗਿਆ, ਜਿਸ 'ਤੇ 19 ਕਰੋੜ 36 ਲੱਖ ਰੁਪਏ ਦੀ ਰਕਮ ਖਰਚ ਕੀਤੀ ਗਈ ਹੈ | ਅੱਜ ਇਸ ਦਾ ਵਰਚੂਅਲ ਪ੍ਰੋਗਰਾਮ ਰਾਹੀਂ ਉਦਘਾਟਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਨਵੀਂ ਦਿੱਲੀ ਤੋਂ ਕੀਤਾ ਗਿਆ | ਇਹ 


ਸੁੰਦਰੀਕਰਨ ਯੋਜਨਾ ਇਤਿਹਾਸਕ ਜਲਿਆਂਵਾਲਾ ਬਾਗ਼ ਦੀ ਧਰਤੀ ਨੂੰ  ਸਮਰਪਤ ਹੈ | ਇਥੇ ਚਲ ਰਹੇ ਉਸਾਰੀ ਕਾਰਜਾਂ ਕਾਰਨ ਆਮ ਲੋਕਾਂ ਵਾਸਤੇ 15 ਫ਼ਰਵਰੀ 2020 ਨੂੰ  ਬੰਦ ਕਰ ਦਿਤਾ ਗਿਆ ਸੀ ਜੋ ਅੱਜ ਦੇ ਉਦਘਾਟਨ ਬਾਅਦ ਖੋਲ੍ਹ ਦਿਤਾ ਜਾਵੇਗਾ |
 ਅੱਜ ਦੇ ਸਮਾਗਮ 'ਚ ਕਰੋਨਾ ਕਾਰਨ ਚੋਣਵੀਆਂ ਸ਼ਖ਼ਸੀਅਤਾਂ ਨੂੰ  ਵਰਚੂਅਲ ਤੌਰ 'ਤੇ ਬੁਲਾਇਆਂ ਗਿਆ | ਇਸ ਮੌਕੇ ਸ਼ਹੀਦਾਂ ਦੇ ਕਰੀਬ 28-29 ਪਰਵਾਰਾਂ ਨੂੰ  ਹੀ ਬੁਲਾਇਆ ਤੇ ਸਨਮਾਨਤ ਕੀਤਾ ਗਿਆ | ਸਾਕਾ ਜਲਿਆਂਵਾਲਾ ਬਾਗ਼ ਵਿਖੇ ਚਾਰ ਮਿਊਜ਼ੀਅਮ ਗੈਲਰੀਆਂ ਉਸਾਰੀਆਂ ਗਈਆਂ | ਸ਼ਹੀਦੀ-ਖੂਹ ਦੇ ਉਪਰਲੇ ਹਿੱਸੇ ਨੂੰ  ਵੀ ਨਵੀਂ-ਦਿੱਖ ਦਿਤੀ ਗਈ, ਜਿਸ ਵਿਚ ਆਮ ਲੋਕਾਂ ਛਾਲਾਂ ਮਾਰ ਕੇ ਸ਼ਹੀਦੀਆਂ ਪ੍ਰਾਪਤ ਕੀਤੀਆ ਸਨ | ਇਸ ਦੇ ਚਾਰ-ਚੁਫੇਰੇ ਸ਼ੀਸ਼ਾ ਲਾ ਦਿਤਾ ਹੈ | ਇਥੇ ਹਜ਼ਾਰਾਂ ਦੀ ਗਿਣਤੀ 'ਚ ਸੈਲਾਨੀ ਆਉਂਦੇ ਹਨ ਤੇ ਸ਼ਹੀਦਾਂ ਨੂੰ  ਅਕੀਦਤ ਦੇ ਫੁੱਲ ਭੇਟ ਕਰਦੇ ਹਨ | 
ਕੈਪਸ਼ਨ— ਏ ਐਸ ਆਰ ਬਹੋੜੂ— 28— 4— ਜਲਿਆਂਵਾਲੇ ਬਾਗ ਦੇ ਰਸਤੇ ਜਾਣ ਦੌਰਾਨ ਕਿਸਾਨਾਂ ਤੇ ਪੁਲਿਸ ਨਾਲ ਝੜਪਾਂ ਦੌਰਾਨ |

SHARE ARTICLE

ਏਜੰਸੀ

Advertisement

ਕੰਧ 'ਤੇ ਲਿਖਿਆ ਜਾ ਚੁੱਕਾ ਹੈ ਮੋਦੀ ਤੀਜੀ ਵਾਰ PM ਬਣ ਰਹੇ ਨੇ, ਅਸੀਂ 400 ਪਾਰ ਜਾਵਾਂਗੇ : ਵਿਜੇ ਰੁਪਾਣੀ

12 May 2024 10:50 AM

ਚਿੱਟੇ ਨੂੰ ਲੈ ਕੇ Akali ਅਤੇ Congress ਨੇ ਪਾ ਦਿੱਤਾ ਖਲਾਰਾ, AAP ਤੇ ਭਾਜਪਾ ਕੱਢੀਆਂ ਰੜਕਾਂ, 22 ਲੱਖ ਰੁਪਏ ਦੇ.....

12 May 2024 10:06 AM

Surjit Patar's House LIVE - ਹਰ ਅੱਖ ਨਮ, ਫੁੱਟ ਫੁੱਟ ਰੋ ਰਹੇ ਪਰਿਵਾਰ ਤੇ ਦੋਸਤ | ਵੇਖੋ LIVE ਤਸਵੀਰਾਂ

12 May 2024 9:30 AM

Kejriwal ਦੇ ਬਾਹਰ ਆਉਣ ਮਗਰੋਂ ਗਰਜੇ CM Bhagwant Mann, ਦੇਖੋ ਵਿਰੋਧੀਆਂ ਨੂੰ ਕੀ ਬੋਲੇ, ਕੇਜਰੀਵਾਲ ਵੀ ਮੌਕੇ ਤੇ...

11 May 2024 5:08 PM

ਨਿੱਕੇ Moosewale ਨੂੰ ਲੈਕੇ Sri Darbar Sahib ਪਹੁੰਚਿਆ ਪਰਿਵਾਰ, ਦੇਖੋ Live ਤਸਵੀਰਾਂ ਤੇ ਕੀਤੀਆਂ ਦਿਲ ਦੀਆਂ ਗੱਲਾਂ

11 May 2024 5:20 PM
Advertisement