ਪੰਜਾਬ ਦੀ ਧੀ ਹਸਲੀਨ ਕੌਰ ਦੀ ਲੈਸਟਰ ਬੀ ਪੀਅਰਸਨ ਇੰਟਰਨੈਸ਼ਨਲ ਸਟੂਡੈਂਟ ਐਵਾਰਡ ਲਈ ਹੋਈ ਚੋਣ
Published : Aug 29, 2022, 4:00 pm IST
Updated : Aug 29, 2022, 4:00 pm IST
SHARE ARTICLE
Hasleen Kaur, the daughter of Punjab
Hasleen Kaur, the daughter of Punjab

12ਵੀਂ ਕਲਾਸ ਵਿਚ 500 ਵਿਚ 494 ਅੰਕ ਹਾਸਲ ਕਰ ਕੇ ਟਰਾਈਸਿਟੀ ’ਚੋਂ ਦੂਜੇ ਸਥਾਨ ’ਤੇ ਰਹੀ ਸੀ ਹਸਲੀਨ ਕੌਰ

ਬਨੂੜ: ਛੋਟੇ ਜਿਹੇ ਪਿੰਡ ਜੰਗਪੁਰ ਦੇ ਇੱਕ ਸਾਧਾਰਣ ਕਿਸਾਨ ਸੁਖਦੇਵ ਸਿੰਘ ਅਤੇ ਮਨਜੀਤ ਕੌਰ ਦੀ 19 ਸਾਲਾ ਹੋਣਹਾਰ ਧੀ ਹਸਲੀਨ ਕੌਰ ਦੀ ਲੈਸਟਰ ਬੀ ਪੀਅਰਸਨ ਇੰਟਰਨੈਸ਼ਨਲ ਸਟੂਡੈਂਟ ਐਵਾਰਡ ਲਈ ਚੋਣ ਹੋਈ ਹੈ। ਉਸ ਨੂੰ ਕੈਨੇਡਾ ਦੇ ਟੋਰਾਂਟੋ ਦੇ ਨੰਬਰ ਇੱਕ ਰੈਂਕ ਵਾਲੀ ਯੂਨੀਵਰਸਿਟੀ ਆਫ਼ ਟੋਰਾਟੋਂ ਵਿਖੇ ਚਾਰ ਸਾਲ ਦੇ ਬੈਚੂਲਰ ਕੋਰਸ ਦੀ ਮੁਫ਼ਤ ਪੜ੍ਹਾਈ ਤੋਂ ਇਲਾਵਾ ਕੈਂਪਸ ’ਚ ਰਿਹਾਇਸ਼, ਖਾਣਾ ਅਤੇ 2000 ਡਾਲਰ ਸਲਾਨਾ ਤੇ ਹੋਰ ਖਰਚਿਆਂ ਦੀ ਸੁਵਿਧਾ ਨਾਲ ਸਕਾਲਰਸ਼ਿਪ ਹਾਸਲ ਹੋਈ ਹੈ। ਵਿਸ਼ਵ ਭਰ ਤੋਂ ਇਸ ਐਵਾਰਡ ਲਈ 37 ਵਿਦਿਆਰਥੀਆਂ ਦੀ ਚੋਣ ਹੋਈ ਹੈ, ਜਿਨ੍ਹਾਂ ’ਚੋਂ ਭਾਰਤ ਦੇ ਚਾਰ ਵਿਦਿਆਰਥੀ ਚੁਣੇ ਗਏ ਹਨ।

ਇਨ੍ਹਾਂ ਚਾਰ ਵਿਦਿਆਰਥੀਆਂ ’ਚ ਪੰਜਾਬ ਦੀਆਂ ਦੋ ਲੜਕੀਆਂ ਸ਼ਾਮਲ ਹਨ, ਜਿਨ੍ਹਾਂ ’ਚ ਹਸਲੀਨ ਤੋਂ ਇਲਾਵਾ ਦੂਜੀ ਲੜਕੀ ਰਾਏਕੋਟ ਤੋਂ ਮਹਿਕਪ੍ਰੀਤ ਕੌਰ ਸੱਗੂ ਹੈ। ਕਰਨਾਲ ਦੇ ਇੱਕ ਯੁਵਕ ਪਰਮਵੀਰ ਸਿੰਘ ਨੂੰ ਵੀ ਇਸ ਐਵਾਰਡ ਲਈ ਚੁਣਿਆ ਗਿਆ ਹੈ।
ਹਸਲੀਨ ਕੌਰ ਪਿਛਲੇ ਵਰ੍ਹੇ ਚੰਡੀਗੜ੍ਹ ਦੇ ਸੈਕਟਰ 22-ਡੀ ਦੇ ਸ਼ਿਸ਼ੂ ਨਿਕੇਤਨ ਸਕੂਲ ’ਚੋਂ ਕਾਮਰਸ ਵਿਸ਼ੇ ਅਧੀਨ 12ਵੀਂ ਕਲਾਸ ਵਿਚ 500 ਵਿੱਚ 494 ਅੰਕ ਹਾਸਿਲ ਕਰ ਕੇ ਟਰਾਈਸਿਟੀ ’ਚੋਂ ਦੂਜੇ ਸਥਾਨ ’ਤੇ ਰਹੀ ਸੀ। ਬਹੁਪੱਖੀ ਸਖ਼ਸ਼ੀਅਤ ਦੀ ਮਾਲਕ ਹਸਲੀਨ 13 ਸਾਲਾਂ ਦੀ ਉਮਰ ’ਚ ਧਾਰਮਿਕ ਪਾਖੰਡਵਾਦ ਖ਼ਿਲਾਫ਼ ‘‘ਕੋਸ਼ਿਸ਼ ਏਕ ਪਰੀ ਕੀ” ਨਾਮ ਦੀ ਕਿਤਾਬ ਵੀ ਲਿਖ ਚੁੱਕੀ ਹੈ। ਆਪਣੇ ਪਿੰਡ ਦੇ ਬੱਚਿਆਂ ਨੂੰ ਗੁਰਮੁਖੀ ਅਤੇ ਗੁਰਮਿਤ ਨਾਲ ਜੋੜਨ ਲਈ ਉਸ ਨੇ ਗੁਰਮਿਤ ਐਕਾਡਮੀ ਵੀ ਬਣਾਈ ਹੋਈ ਹੈ ਅਤੇ ਉਸ ਅਧੀਨ ਕਈਂ ਪ੍ਰੋਗਰਾਮ ਕਰ ਚੁੱਕੀ ਹੈ। 

ਹਸਲੀਨ ਕੌਰ ਆਪਣੀ ਪ੍ਰਾਪਤੀ ਤੋਂ ਖੁਸ਼ ਹੈ।  ਉਨ੍ਹਾਂ ਕਿਹਾ ਕਿ ਉਸ ਦਾ ਵੱਡਾ ਭਰਾ ਪਹਿਲਾਂ ਹੀ ਕੈਨੇਡਾ ਪੜਾਈ ਕਰ ਰਿਹਾ ਹੈ ਅਤੇ ਪਰਿਵਾਰ ਦੇ ਸੀਮਤ ਵਸੀਲਿਆਂ ਕਾਰਨ ਉਸ ਦਾ ਪੱਲਿਉਂ ਲੱਖਾਂ ਰੁਪਏ ਖਰਚ ਕਰਕੇ ਕੈਨੇਡਾ ਜਾਣਾ ਸੰਭਵ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸੇ ਤਹਿਤ ਉਸ ਨੇ ਦਿਨ-ਰਾਤ ਮਿਹਨਤ ਕਰਨ ਦਾ ਰਾਹ ਚੁਣਿਆ ਅਤੇ ਸਫ਼ਲਤਾ ਹਾਸਿਲ ਕੀਤੀ। ਹਸਲੀਨ ਨੇ ਦੱਸਿਆ ਕਿ ਉਸ ਦੀ ਅੰਟਾਰੀਓ ਟੈੱਕ ਯੂਨੀਵਰਸਿਟੀ ਵੱਲੋਂ ਵੀ ਗਲੋਬਲ ਲੀਡਰਜ਼ ਐਵਾਰਡ ਲਈ ਚੋਣ ਹੋਈ ਸੀ ਪਰ ਲੈਸਟਰ ਬੀ ਪੀਅਰਸਨ ਫੈਲੋਸ਼ਿਪ ਕਾਰਨ ਉਸ ਨੇ ਉਕਤ ਐਵਾਰਡ ਅਧੀਨ ਜਾਣ ਤੋਂ ਨਾਂਹ ਕਰ ਦਿੱਤੀ। ਉਸ ਦੇ ਮਾਪੇ ਆਪਣੀ ਧੀ ਦੀ ਪ੍ਰਾਪਤੀ ਤੋਂ ਬੇਹੱਦ ਖੁਸ਼ ਹਨ। ਵੱਡੀ ਗਿਣਤੀ ’ਚ ਪਿੰਡ ਤੇ ਇਲਾਕਾ ਵਾਸੀ ਵੀ ਵਧਾਈਆਂ ਦੇ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement