ਬਿਲਕਿਸ ਬਾਨੋ ਨਾਲ ਬਲਾਤਕਾਰ ਕਰਨ ਵਾਲਿਆਂ ਦਾ ਸਤਿਕਾਰ ਕਰਨਾ ਕੀ 'ਹਿੰਦੂ ਸੰਸਕਿ੍ਤੀ' ਹੈ? : ਸ਼ਿਵ ਸੈਨਾ
Published : Aug 29, 2022, 1:27 am IST
Updated : Aug 29, 2022, 1:27 am IST
SHARE ARTICLE
image
image

ਬਿਲਕਿਸ ਬਾਨੋ ਨਾਲ ਬਲਾਤਕਾਰ ਕਰਨ ਵਾਲਿਆਂ ਦਾ ਸਤਿਕਾਰ ਕਰਨਾ ਕੀ 'ਹਿੰਦੂ ਸੰਸਕਿ੍ਤੀ' ਹੈ? : ਸ਼ਿਵ ਸੈਨਾ

 

ਪੁਛਿਆ, ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਮੁੱਦੇ 'ਤੇ ਚੁੱਪ ਕਿਉਂ ਹਨ?

ਮੁੰਬਈ, 28 ਅਗੱਸਤ : ਸ਼ਿਵ ਸੈਨਾ ਨੇ ਐਤਵਾਰ ਨੂੰ  ਬਿਲਕਿਸ ਬਾਨੋ ਕੇਸ ਦੇ 11 ਦੋਸ਼ੀਆਂ ਦੀ ਰਿਹਾਈ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੁੱਪ 'ਤੇ ਸਵਾਲ ਉਠਾਉਂਦੇ ਹੋਏ ਸਵਾਲ ਕੀਤਾ ਕਿ ਕੀ ਬਲਾਤਕਾਰੀਆਂ ਦਾ ਸਤਿਕਾਰ ਕਰਨਾ 'ਹਿੰਦੂ ਸੰਸਕ੍ਰਿਤੀ' ਹੈੈੈ? ਇਹ ਟਿਪਣੀ ਸ਼ਿਵ ਸੈਨਾ ਦੇ ਮੁਖ ਪੱਤਰ 'ਸਾਮਨਾ' ਵਿਚ ਪ੍ਰਕਾਸ਼ਿਤ ਕਾਲਮ 'ਰੋਕਠੋਕ' 'ਚ ਕੀਤੀ ਗਈ ਹੈ | ਇਹ ਮਰਾਠੀ ਅਖਬਾਰ ਦੇ ਕਾਰਜਕਾਰੀ ਸੰਪਾਦਕ ਸੰਜੇ ਰਾਉਤ ਨੇ ਨਹੀਂ, ਸਗੋਂ ਕੜਕਨਾਥ ਮੁੰਬਈਕਰ ਦੁਆਰਾ ਲਿਖਿਆ ਹੈ | ਜ਼ਿਕਰਯੋਗ ਹੈ ਕਿ ਰਾਉਤ ਇਸ ਸਮੇਂ ਮਨੀ ਲਾਂਡਰਿੰਗ ਦੇ ਦੋਸ਼ਾਂ ਵਿਚ ਜੇਲ ਵਿਚ ਹਨ |
ਬਿਲਕਿਸ ਬਾਨੋ ਨਾਲ 2002 ਦੇ ਗੁਜਰਾਤ ਦੰਗਿਆਂ ਦੌਰਾਨ ਗੋਧਰਾ, ਗੁਜਰਾਤ ਵਿਚ ਇਕ ਰੇਲਗੱਡੀ ਨੂੰ  ਅੱਗ ਲਾਉਣ ਤੋਂ ਬਾਅਦ ਸਮੂਹਕ ਬਲਾਤਕਾਰ ਕੀਤਾ ਗਿਆ ਸੀ | ਇਸ ਤੋਂ ਇਲਾਵਾ ਉਸ ਦੀ ਤਿੰਨ ਸਾਲਾ ਬੱਚੀ ਸਮੇਤ ਪਰਵਾਰ ਦੇ ਸੱਤ ਮੈਂਬਰਾਂ ਦਾ ਕਤਲ ਕਰ ਦਿਤਾ ਗਿਆ | ਗੈਂਗਰੇਪ ਦੇ ਸਮੇਂ ਬਿਲਕਿਸ ਪੰਜ ਮਹੀਨੇ ਦੀ ਗਰਭਵਤੀ ਸੀ | ਗੁਜਰਾਤ ਸਰਕਾਰ ਦੀ ਮਾਫ਼ੀ ਨੀਤੀ ਦੇ ਹਿੱਸੇ ਵਜੋਂ ਰਾਜ ਸਰਕਾਰ ਵਲੋਂ ਉਨ੍ਹਾਂ ਦੀ ਰਿਹਾਈ ਦੀ ਇਜਾਜ਼ਤ ਦੇਣ ਤੋਂ ਬਾਅਦ ਇਸ ਕੇਸ ਵਿਚ ਦੋਸ਼ੀ ਠਹਿਰਾਏ ਗਏ 11 ਲੋਕਾਂ ਨੂੰ  15 ਅਗੱਸਤ ਨੂੰ  ਗੋਧਰਾ ਸਬ-ਜੇਲ ਤੋਂ ਰਿਹਾਅ ਕੀਤਾ ਗਿਆ ਸੀ | ਉਹ 15 ਸਾਲ ਤੋਂ ਵੱਧ ਸਮੇਂ ਤੋਂ ਜੇਲ ਵਿਚ ਸੀ | ਕੱੁਝ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਥਾਨਕ ਨੇਤਾਵਾਂ ਨੇ ਦੋਸ਼ੀਆਂ ਦੀ ਰਿਹਾਈ ਤੋਂ ਬਾਅਦ ਉਨ੍ਹਾਂ ਨੂੰ  ਸਨਮਾਨਤ ਕੀਤਾ |
'ਸਾਮਨਾ' ਦੇ ਲੇਖ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ
ਮੋਦੀ ਦੀ ਕਹਿਣੀ ਅਤੇ ਕਰਨੀ ਵਿਚ ਅੰਤਰ ਹੈ | ਉਨ੍ਹਾਂ ਕਿਹਾ ਕਿ ਬਿਲਕੀਸ ਕੇਸ ਨੇ ਇਸ ਗੱਲ ਨੂੰ  ਸੱਚ ਸਾਬਤ ਕਰ ਦਿਤਾ ਹੈ |
'ਸਾਮਨਾ' ਵਿਚ ਕਿਹਾ ਗਿਆ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਦੋਸ਼ੀਆਂ ਨੂੰ  ਉਦੋਂ ਰਿਹਾਅ ਕੀਤਾ ਗਿਆ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਦਿਵਸ ਦੇ ਅਪਣੇ ਸੰਬੋਧਨ ਵਿਚ ਮਹਿਲਾ ਸਸ਼ਕਤੀਕਰਨ ਦੀ ਗੱਲ ਕੀਤੀ ਸੀ | ਲੇਖ ਵਿਚ ਸਵਾਲ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਮੁੱਦੇ 'ਤੇ ਚੁੱਪ ਕਿਉਂ ਹਨ? ਸ਼ਿਵ ਸੈਨਾ ਨੇ ਸਵਾਲ ਕੀਤਾ ਕਿ, ''ਕੀ ਬਲਾਤਕਾਰੀਆਂ ਦਾ ਸਤਿਕਾਰ ਕਰਨਾ ਹਿੰਦੂ ਸੰਸਕਿ੍ਤੀ ਹੈ?'' ਲੇਖ ਵਿਚ ਕਿਹਾ ਗਿਆ ਹੈ ਕਿ ਸਿਰਫ਼ ਇਸ ਲਈ ਕਿ ਬਿਲਕਿਸ ਬਾਨੋ ਮੁਸਲਮਾਨ ਹੈ, ਉਨ੍ਹਾਂ ਨਾਲ ਹੋਏ ਅਪਰਾਧ ਨੂੰ  ਮਾਫ਼ ਨਹੀਂ ਕੀਤਾ ਜਾ ਸਕਦਾ | ਸ਼ਿਵ ਸੈਨਾ ਨੇ ਕਿਹਾ, ''ਇਹ ਹਿੰਦੂ-ਮੁਸਲਿਮ ਦਾ ਮੱਦਾ ਨਹੀਂ ਹੈ, ਸਗੋਂ ਹਿੰਦੂਤਵ ਦੀ ਭਾਵਨਾ ਅਤੇ ਸਾਡੇ ਮਹਾਨ ਸਭਿਆਚਾਰ ਦੇ ਮਾਣ ਦਾ ਮਾਮਲਾ ਹੈ |'' ਲੇਖ ਵਿਚ ਕਿਹਾ ਗਿਆ ਹੈ, Tਜਦੋਂ ਪ੍ਰਧਾਨ ਮੰਤਰੀ ਗੁਜਰਾਤ ਦਾ ਦੌਰਾ ਕਰਦੇ ਹਨ, ਤਾਂ ਉਨ੍ਹਾਂ ਨੂੰ  ਉਨ੍ਹਾਂ (ਬਿਲਕਿਸ ਬਾਨੋ) ਨਾਲ ਮਿਲਣਾ ਚਾਹੀਦਾ ਹੈ ਅਤੇ ਅਪਣਾ ਸਮਰਥਨ ਦੇਣਾ ਚਾਹੀਦਾ ਹੈ |'' ਬਿਲਕਿਸ ਬਾਨੋ ਮਾਮਲੇ ਵਿਚ ਗੁਜਰਾਤ ਸਰਕਾਰ ਵਲੋਂ 11 ਦੋਸ਼ੀਆਂ ਦੀ ਰਿਹਾਈ ਦਾ ਦੇਸ਼ ਭਰ ਵਿਚ ਕਈ ਸੰਗਠਨਾਂ ਨੇ ਵਿਰੋਧ ਕੀਤਾ ਹੈ |        (ਏਜੰਸੀ)

 

SHARE ARTICLE

ਏਜੰਸੀ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement