
Punjab News: ਦੋਸਤ ਨੂੰ ਛੱਡ ਕੇ ਪਰਤ ਰਿਹਾ ਸੀ ਘਰ
Punjab News: ਲੁਧਿਆਣਾ ਦੇ ਖੰਨਾ ਦੇ ਪਿੰਡ ਸਲੌਦੀ ਨੇੜੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਦੌਰਾਨ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਕਾਰ ਚਲਾ ਰਹੇ 20 ਸਾਲਾ ਜਸਕਰਨ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ 12ਵੀਂ ਪਾਸ ਕਰਨ ਤੋਂ ਬਾਅਦ ਜਸਕਰਨ ਸਿੰਘ ਨੇ ਆਪਣੇ ਮਾਪਿਆਂ ਦਾ ਗੁਜ਼ਾਰਾ ਚਲਾਉਣ ਲਈ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ। ਉਹ ਆਪਣੇ ਦੋਸਤ ਨੂੰ ਪਿੰਡ ਸਲੌਦੀ ਵਿੱਚ ਘਰ ਛੱਡ ਕੇ ਕਾਰ ਵਿੱਚ ਆਪਣੇ ਪਿੰਡ ਗੋਹ ਜਾ ਰਿਹਾ ਸੀ।
ਪਿੰਡ ਸਲੌਦੀ ਵਿੱਚ ਸਿੰਘ ਸ਼ਹੀਦਾਂ ਵਾਲੀ ਥਾਂ ਨੇੜੇ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਜਦੋਂ ਤੱਕ ਜਸਕਰਨ ਸਿੰਘ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।