Patiala News: ਭਾਖੜਾ ਨਹਿਰ ਵਿਚ ਭੈਣ ਨੇ ਮਾਰੀ ਛਾਲ, ਬਚਾਉਣ ਗਿਆ ਭਰਾ ਵੀ ਰੁੜਿਆ
Published : Aug 29, 2024, 2:11 pm IST
Updated : Aug 29, 2024, 4:31 pm IST
SHARE ARTICLE
 Brother and sister drowned in Bhakra Canal Patiala News
Brother and sister drowned in Bhakra Canal Patiala News

Patiala News: ਗੋਤਾਖੋਰ ਨੇ ਕੁੜੀ ਦੀ ਬਰਾਮਦ ਕੀਤੀ ਲਾਸ਼, ਲੜਕੇ ਦੀ ਭਾਲ ਜਾਰੀ

 Brother and sister drowned in Bhakra Canal Patiala News: ਪਟਿਆਲਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪਟਿਆਲਾ ਦੇ ਨਾਭਾ ਰੋਡ ਸਥਿਤ ਭਾਖੜਾ ਨਹਿਰ ਵਿਚ 3 ਭਰਾਵਾਂ ਦੀ ਇਕਲੌਤੀ ਭੈਣ ਨੇ ਛਾਲ ਮਾਰ ਦਿੱਤੀ। ਜਿਸ ਨੂੰ ਬਚਾਉਣ ਲਈ ਗਏ ਉਸ ਦੇ 3 ਭਰਾਵਾਂ ਨੇ ਭਾਖੜਾ ਨਹਿਰ ਵਿੱਚ ਛਾਲ ਦਿਤੀ ਉਹਨਾਂ ਵਿਚੋਂ 2 ਨੂੰ ਤਾਂ ਲੋਕਾਂ ਨੇ ਬਾਹਰ ਕੱਢ ਲਿਆ ਪਰ ਇਸ ਘਟਨਾ ਵਿਚ ਇਕ ਭਰਾ ਡੁੱਬ ਗਿਆ।  ਇਹ ਵੀ ਪਤਾ ਲੱਗਾ ਹੈ ਕਿ ਜਿਹੜੇ 2 ਭਰਾਵਾਂ ਨੂੰ ਲੋਕਾਂ ਨੇ ਬਚਾਇਆ ਗਿਆ ਹੈ, ਉਨ੍ਹਾਂ ਵਿਚੋਂ ਇਕ ਦਾ ਵਿਆਹ ਰੱਖਿਆ ਹੋਇਆ ਹੈ।    

ਇਹ ਵੀ ਪੜ੍ਹੋ: Punjab FM Radio Stations: ਪੰਜਾਬ ਦੇ 9 ਸ਼ਹਿਰਾਂ ਵਿਚ ਖੁੱਲਣਗੇ 28 ਨਵੇਂ ਸਥਾਨਕ FM ਰੇਡੀਓ ਸਟੇਸ਼ਨ 

ਮ੍ਰਿਤਕ ਕੁੜੀ ਦੀ ਪਹਿਚਾਣ ਲਵਪ੍ਰੀਤ ਕੌਰ ਉਮਰ 29 ਸਾਲ ਵਜੋਂ ਹੋਈ ਹੈ ਅਤੇ ਮ੍ਰਿਤਕ ਲੜਕੇ ਦੀ ਪਹਿਚਾਣ ਮੋਹਨ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ ਛੋਟੀ ਜਿਹੀ ਲੜਾਈ ਹੋਈ ਸੀ। ਜਿਸ ਨੂੰ ਲੈ ਕੇ ਲੜਕੀ ਭਾਖੜਾ ਨਹਿਰ ਪਹੁੰਚ ਗਈ।

ਇਹ ਵੀ ਪੜ੍ਹੋ: Punjab Cabinet: ਪੰਚਾਇਤੀ ਚੋਣਾਂ 'ਚ ਹੁਣ ਨਹੀਂ ਮਿਲੇਗਾ ਸਿਆਸੀ ਪਾਰਟੀਆਂ ਦਾ ਚੋਣ ਨਿਸ਼ਾਨ, ਪੰਜਾਬ ਕੈਬਨਿਟ ਦਾ ਵੱਡਾ ਫ਼ੈਸ

ਜਿਸ ਨੂੰ ਲੱਭਦੇ-ਲੱਭਦੇ ਜਦੋਂ ਉਸ ਦੇ ਭਰਾ ਭਾਖੜਾ 'ਤੇ ਪਹੁੰਚੇ ਤਾਂ ਕੁੜੀ ਨੇ ਭਾਖੜਾ 'ਚ ਛਾਲ ਮਾਰ ਦਿੱਤੀ। ਫਿਲਹਾਲ ਮ੍ਰਿਤਕ ਕੁੜੀ ਦੀ ਲਾਸ਼ ਨੂੰ ਗੋਤਾਖੋਰ ਯੂਨੀਅਨ ਨੇ ਬਾਹਰ ਕੱਢਿਆ ਹੈ ਅਤੇ ਮੁੰਡੇ ਦੀ ਭਾਲ ਜਾਰੀ ਹੈ। ਇਹ ਪਰਿਵਾਰ ਰਿਵਾਸ ਬ੍ਰਾਹਮਣਾ ਦਾ ਰਹਿਣ ਵਾਲਾ ਸੀ ਜਿਹੜਾ ਪਟਿਆਲਾ ਦੇ ਡਕਾਲਾ ਰੋਡ ਦੇ ਉੱਪਰ ਸਥਿਤ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from  Brother and sister drowned in Bhakra Canal Patiala News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement