
ਖੇਤੀ ਆਰਡੀਨੈਂਸਾਂ ਵਿਰੁਧ ਸਤਵਿੰਦਰ ਬਿੱਟੀ ਦੀ ਅਗਵਾਈ 'ਚ ਰੋਸ ਰੈਲੀ
ਟਰੈਕਟਰ ਰੈਲੀ 'ਚ ਪਹੁੰਚੇ ਮੁੱਖ ਮੰਤਰੀ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ
ਸਾਹਨੇਵਾਲ, 28 ਸਤੰਬਰ (ਜੀਵਨ ਕੁਮਾਰ) : ਹਲਕਾ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਦੀ ਅਗਵਾਈ 'ਚ ਖੇਤੀ ਆਰਡੀਨੈਂਸ ਬਿਲਾਂ ਵਿਰੁਧ ਅੱਜ ਟਰੈਕਟਰ ਰੋਸ ਮਾਰਚ ਰਾਹੀ ਪਿੰਡਾਂ ਪਿੰਡਾਂ ਮੋਦੀ ਸਰਕਾਰ ਵਿਰੁਧ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਕੈਪਟਨ ਸੰਦੀਪ ਸੰਧੂ ਪਹੁੰਚੇ ਟਰੈਕਟਰ ਰੋਸ ਮਾਰਚ ਪਿੰਡ ਕੋਟ ਗੰਗੂਰਾਏ ਸਵੇਰੇ ਵੱਖ-ਵੱਖ ਪਿੰਡਾਂ ਵਿੱਚ ਸੈਂਕੜੇ ਦੀ ਤਦਦਾਰ 'ਚ ਕਿਸਾਨ ਟਰੈਕਟਰਾਂ ਲੈ ਕੇ ਪਹੁੰਚੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਜੇ ਅਕਾਲੀ ਦਲ ਨੇ ਤਿੰਨ ਮਹੀਨੇ ਪਹਿਲਾ ਫ਼ੈਸਲਾ ਲਿਆ ਹੁੰਦਾ ਤਾਂ ਅੱਜ ਕਿਸਾਨ-ਮਜ਼ਦੂਰ ਸੜਕਾਂ 'ਤੇ ਨਾ ਹੁੰਦੇ। ਇਸ ਮੌਕੇ ਹਲਕਾ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿਲ ਕਿਸਾਨਾਂ ਦੀ ਬਰਬਾਦੀ ਦਾ ਨਾਦਰਸ਼ਾਹੀ ਫ਼ੁਰਮਾਨ ਹੈ। ਇਸ ਦਾ ਅਸਰ ਇਕੱਲੇ ਕਿਸਾਨਾਂ 'ਤੇ ਨਹੀਂ ਆੜ੍ਹਤੀਆ, ਮਜ਼ਦੂਰ, ਟਰਾਸਪੋਟਰ ਅਤੇ ਇਸ ਨਾਲ ਜੁੜੇ ਹਰ ਇਕ ਵਰਗ 'ਤੇ ਪਵੇਗਾ। ਟਰੈਕਟਰ ਰੋਸ ਮਾਰਚ ਵਿਚ ਸੰਦੀਪ ਸੰਧੂ ਨੇ ਖੁਦ ਟਰੈਕਟਰ ਚਲਾ ਕੇ ਰੋਸ ਮਾਰਚ ਦੀ ਸ਼ੁਰੂਆਤ ਕੀਤੀ। ਕੁਹਾੜਾ ਵਿਖੇ ਅਕਾਲੀ ਦਲ ਦੇ ਧਰਨੇ ਤੋਂ ਬਾਅਦ ਕਾਂਗਰਸ ਦੇ ਟਰੈਕਟਰ ਰੋਸ ਮਾਰਚ ਵਿਚ ਪਾਰਟੀ ਦੇ ਝੰਡੇ ਲਗਾਉਣ ਦੀ ਬਜਾਏ ਕਾਲੇ ਝੰਡੇ ਅਤੇ ਹਰੇ ਝੰਡੇ ਲਗਾ ਕੇ ਰਾਹਗੀਰ ਲੋਕਾਂ ਦੀ ਵਾਹ-ਵਾਹ ਖੱਟੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨ ਵੜਿੰਗ ਵਾਈਸ ਚੇਅਰਮੈਨ, ਸੰਦੀਪ ਸੇਖੋ ਪ੍ਰਧਾਨ ਐਨਐਸਯੂਆਈ ਲੁਧਿਆਣਾ ਦਿਹਾਤੀ, ਲੁਧਿਆਣਾ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਸਵਰਨ ਸਿੰਘ ਖੁਆਜਕੇ ਮਾਰਕੀਟ ਕਮੇਟੀ ਸਾਹਨੇਵਾਲ ਦੇ ਵਾਈਸ ਚੇਅਰਮੈਨ ਸਤਵੰਤ ਸਿੰਘ ਕੁਹਾੜਾ ਆਦਿ ਹਾਜ਼ਰ ਸਨ।