
ਦੁਬਈ ਤੋਂ ਆਏ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ
ਅੰਮ੍ਰਿਤਸਰ, 28 ਸਤੰਬਰ (ਪਪ): ਅੰਮ੍ਰਿਤਸਰ ਦੇ ਪਿੰਡ ਬਾਸਰਕੇ ਗਿੱਲਾ ਤੋਂ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇੱਥੋਂ ਦੇ ਪਿੰਡ ਬਾਸਰਕੇ ਗਿੱਲਾ ਦਾ ਲਵਦੀਪ ਸਿੰਘ ਕੁੱਝ ਦੇਰ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ ਅਤੇ ਜਲੰਧਰ ਦੀ ਇਕ ਫ਼ਰਮ ਵਿਚ ਕੰਮ ਕਰਦਾ ਸੀ। ਉੱਥੇ ਡਰਿੱਲ ਮਸ਼ੀਨ ਤੋਂ ਕਰੰਟ ਲੱਗਣ ਨਾਲ ਪਿਛਲੇ ਦਿਨ ਉਸ ਦੀ ਮੌਤ ਹੋ ਗਈ ਜਿਸ ਕਾਰਨ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਹੈ। ਉਹ ਅਪਣੇ ਪਿੱਛੇ ਮਾਤਾ–ਪਿਤਾ ਦੇ ਇਲਾਵਾ ਇਕ ਭਰਾ ਨੂੰ ਵੀ ਛੱਡ ਗਿਆ ਹੈ।image